ਮੇਰਠ (ਭਾਸ਼ਾ)— ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲਾਗੂ ਲਾਕਡਾਊਨ ਦੌਰਾਨ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿਚ ਇਨਸਾਨੀਅਤ, ਭਾਈਚਾਰਾ ਅਤੇ ਹਮਦਰਦੀ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ। ਇੱਥੇ ਰੋਜ਼ੇਦਾਰਾਂ ਨੇ ਇਕ ਧਰਮਸ਼ਾਲਾ ਦੇ ਸਰਪ੍ਰਸਤ ਰਮੇਸ਼ਚੰਦ ਮਾਥੁਰ ਦੀ ਅਰਥੀ ਨੂੰ ਨੂੰ ਮੋਢਾ ਦਿੱਤਾ। ਇਲਾਕੇ ਦੇ ਕੌਂਸਲਰ ਮੁਹੰਮਦ ਮੋਬੀਨ ਨੇ ਦੱਸਿਆ ਕਿ ਸ਼ਾਹਪੀਰ ਗੇਟ ਵਾਸੀ ਧਰਮਸ਼ਾਲਾ ਦੇ ਸਰਪ੍ਰਸਤ 68 ਸਾਲਾ ਰਮੇਸ਼ਚੰਦ ਮਾਥੁਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਕੈਂਸਰ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚੰਦਰਮੌਲੀ ਮਾਥੁਰ (28) ਮੇਰਠ ਵਿਚ ਹੀ ਸੀ ਪਰ ਦੂਜਾ ਬੇਟਾ ਅਤੇ ਹੋਰ ਰਿਸ਼ੇਤਦਾਰ ਬਾਹਰ ਰਹਿੰਦੇ ਹਨ ਅਤੇ ਲਾਕਡਾਊਨ ਕਾਰਨ ਇੱਥੇ ਨਹੀਂ ਆ ਸਕੇ।
ਉਨ੍ਹਾਂ ਕਿਹਾ ਕਿ ਸਾਲਾਂ ਤੋਂ ਅਸੀਂ ਸਾਰੇ ਇੱਥੇ ਇਕੱਠੇ ਰਹਿੰਦੇ ਆਏ ਹਾਂ, ਅਜਿਹੇ ਵਿਚ ਸਿਰਫ ਰਿਸ਼ਤੇਦਾਰਾਂ ਦੀ ਕਮੀ ਕਾਰਨ ਕਿਸੇ ਦੀ ਅਰਥੀ ਨੂੰ ਮੋਢਾ ਨਾ ਮਿਲੇ, ਇਹ ਸਹੀ ਨਹੀਂ ਹੈ। ਮੁਸਲਮਾਨ ਬਹੁਗਿਣਤੀ ਵਾਲੇ ਇਲਾਕੇ ਸ਼ਾਹਪੀਰ ਗੇਟ ਖੇਤਰ ਦੇ ਕੌਂਸਲਰ ਮੋਬੀਨ ਨੇ ਦੱਸਿਆ ਕਿ ਅਸੀਂ ਤੈਅ ਕੀਤਾ ਕਿ ਅੰਤਿਮ ਸੰਸਕਾਰ 'ਚ ਅਸੀਂ ਪੂਰੀ ਮਦਦ ਕਰਾਂਗੇ, ਅਰਥੀ ਨੂੰ ਮੋਢਾ ਵੀ ਦੇਵਾਂਗੇ। ਉਨ੍ਹਾਂ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੇ ਬੇਟੇ ਨਾਲ ਅਰਥੀ ਨੂੰ ਮੋਢਾ ਦੇ ਕੇ ਉਨ੍ਹਾਂ ਨੂੰ ਸੂਰਜਕੁੰੰਡ ਸ਼ਮਸ਼ਾਨ ਘਾਟ ਲੈ ਗਏ, ਜਿੱਥੇ ਬੇਟੇ ਚੰਦਰਮੌਲੀ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਸਾਰਿਆਂ ਦਾ ਇਹ ਕਹਿਣਾ ਸੀ ਕਿ ਅਸੀਂ ਇਕੱਠੇ ਰਹਿੰਦੇ ਆਏ ਹਾਂ, ਜ਼ਿੰਦਗੀ ਇਕੱਠੀ ਜਿਊਂਦੇ ਹਾਂ ਤਾਂ ਮੌਤ ਵਿਚ ਅਸੀਂ ਵੱਖ ਕਿਵੇਂ ਹੋ ਗਏ। ਰੋਜ਼ੇ ਰੱਖ ਕੇ ਅਰਥੀ ਨੂੰ ਮੋਢਾ ਦੇਣ ਵਾਲੇ ਇਨ੍ਹਾਂ ਲੋਕਾਂ ਨੇ ਕਿਹਾ ਕਿ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ 'ਚ ਅੱਲ੍ਹਾ ਨੇ ਸਾਡੇ ਤੋਂ ਜੋ ਨੇਕ ਕੰਮ ਕਰਾਇਆ ਹੈ, ਉਸ ਲਈ ਅਸੀਂ ਉਸ ਦੇ ਸ਼ੁੱਕਰਗੁਜ਼ਾਰ ਹਾਂ।
ਕੋਵਿਡ-19: ਆਪਣੇ ਕਰਮਚਾਰੀਆਂ ਦੀ ਤਨਖਾਹ ਕੱਟਣ ਲਈ ਆਰਡੀਨੈਂਸ ਜਾਰੀ ਕਰੇਗੀ ਕੇਰਲ ਸਰਕਾਰ
NEXT STORY