ਪੰਚਕੂਲਾ- ਹਰਿਆਣਾ ਦੇ ਪੰਚਕੂਲਾ 'ਚ ਇਕ ਮਿੰਨੀ ਵੈਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ 4 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਾਰਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਸਕੂਲ ਦੀ ਮਿੰਨੀ ਵੈਨ 8 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਇਹ ਹਾਦਸਾ ਸੈਕਟਰ-25 ਪੁਲਸ ਚੌਕੀ ਕੋਲ ਵਾਪਰਿਆ। ਜਿਵੇਂ ਹੀ ਹਾਦਸਾ ਵਾਪਰਿਆ ਤਾਂ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਤੁਰੰਤ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਵਾਟਰ ਕੈਨਨ ਵਾਲੇ ਨਵਦੀਪ ਨੂੰ ਸਨਮਾਨਤ ਕਰਨਗੇ ਕਿਸਾਨ, ਸ਼ੰਭੂ ਬਾਰਡਰ 'ਤੇ ਲਾਉਣਗੇ ਡੇਰੇ
ਦਰਅਸਲ ਵੈਨ ਸੜਕ 'ਤੇ ਚੱਲਦੇ-ਚੱਲਦੇ ਅਚਾਨਕ ਬੇਕਾਬੂ ਹੋ ਗਈ। ਡਰਾਈਵਰ ਨੇ ਵੈਨ 'ਤੇ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਵੈਨ ਨੂੰ ਸੜਕ 'ਤੇ ਪਲਟਣ ਤੋਂ ਨਹੀਂ ਬਚਾ ਸਕਿਆ। ਹਾਦਸਾ ਹੁੰਦੇ ਹੀ ਵੈਨ ਵਿਚ ਸਵਾਰ ਬੱਚਿਆਂ ਵਿਚ ਚੀਕ-ਪੁਰਾਕ ਸ਼ੁਰੂ ਹੋ ਗਈ। ਮਾਸੂਮ ਬੱਚਿਆਂ ਦੀ ਰੋਣ ਦੀ ਆਵਾਜ਼ ਸੁਣ ਕੇ ਘਟਨਾ ਵਾਲੀ ਥਾਂ 'ਤੇ ਰਾਹਗੀਰ ਇਕੱਠੇ ਹੋ ਗਏ। ਵੈਨ ਵਿਚ ਦੱਬੇ ਵਿਦਿਆਰਥੀਆਂ ਨੂੰ ਲੋਕਾਂ ਨੇ ਕੱਢਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਤੋਂ ਬੈਰੀਕੇਡਜ਼ ਹਟਾਉਣ ਦੇ ਆਦੇਸ਼ ਖ਼ਿਲਾਫ਼ ਹਰਿਆਣਾ ਦੀ ਅਪੀਲ 'ਤੇ ਸੁਣਵਾਈ ਕਰੇਗਾ SC
ਮੌਕੇ ਦੇ ਚਸ਼ਮਦੀਦਾਂ ਨੇ ਤੁਰੰਤ ਘਟਨਾ ਦੀ ਸੂਚਨਾ ਨੇੜੇ ਹੀ ਪੁਲਸ ਚੌਕੀ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਵੈਨ 'ਚੋਂ ਬਾਹਰ ਕੱਢਿਆ ਅਤੇ ਹਸਪਤਾਲ 'ਚ ਪਹੁੰਚਾਇਆ। ਇਸ ਸੜਕ ਹਾਦਸੇ ਵਿਚ ਚਾਰ ਬੱਚਿਆਂ ਦੇ ਮੂੰਹ, ਹੱਥਾਂ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਹਨ। ਜ਼ਖ਼ਮੀ ਬੱਚਿਆਂ ਵਿਚੋਂ ਦੋ ਬੱਚਿਆਂ ਨੂੰ ਓਜਸ ਹਸਪਤਾਲ, ਇਕ ਨੂੰ ਡਿਸਪੈਂਸਰੀ ਅਤੇ ਇਕ ਨੂੰ ਪੰਚਕੂਲਾ ਦੇ ਸੈਕਟਰ-6 ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਦੂਜੇ ਪਾਸੇ ਪੁਲਸ ਨੇ ਸਾਰੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਹਾਦਸੇ ਦੀ ਸੂਚਨਾ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੌਲਾਂ ਦੀ ਚੋਰੀ ਦੇ ਮਾਮਲੇ 'ਚ ਭਾਜਪਾ ਆਗੂ ਗ੍ਰਿਫ਼ਤਾਰ, 6 ਹਜ਼ਾਰ ਕੁਇੰਟਲ ਅਨਾਜ ਹੋਇਆ ਸੀ ਗਾਇਬ
NEXT STORY