ਮੁੰਬਈ (ਏਜੰਸੀ)- ਦਿੱਗਜ ਸਟਾਰ ਰਜਨੀਕਾਂਤ ਨੇ ਵੀਰਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਨੂੰ "ਬੇਰਹਿਮ" ਕਰਾਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਯੋਧਾ ਹਨ ਜੋ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਲਿਆਉਣਗੇ। ਵੇਵਜ਼ ਸੰਮੇਲਨ ਦੇ ਉਦਘਾਟਨ ਸਮਾਰੋਹ ਵਿਚ ਸੰਬੋਧਨ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸਰਕਾਰ "ਬੇਲੋੜੀ ਆਲੋਚਨਾ" ਦੇ ਕਾਰਨ 4 ਦਿਨਾਂ ਦੇ ਸਮਾਗਮ ਨੂੰ ਮੁਲਤਵੀ ਕਰ ਸਕਦੀ ਹੈ, ਕਿਉਂਕਿ ਇਹ ਮਨੋਰੰਜਨ 'ਤੇ ਕੇਂਦ੍ਰਿਤ ਸੀ। ਉਨ੍ਹਾਂ ਕਿਹਾ, "ਪਰ ਮੈਨੂੰ ਵਿਸ਼ਵਾਸ ਸੀ ਕਿ ਇਹ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿੱਚ ਮੇਰੇ ਵਿਸ਼ਵਾਸ ਕਾਰਨ ਜ਼ਰੂਰ ਹੋਵੇਗਾ।" ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) ਬਾਲੀਵੁੱਡ ਅਤੇ ਦੱਖਣੀ ਸਿਤਾਰਿਆਂ ਦੇ ਨਾਲ-ਨਾਲ ਉਦਯੋਗ ਦੇ ਨੇਤਾਵਾਂ ਅਤੇ ਰਾਜਨੀਤਿਕ ਸ਼ਖਸੀਅਤਾਂ ਨੂੰ ਇਕੱਠੇ ਲਿਆਉਂਦਾ ਹੈ।
ਇਹ ਵੀ ਪੜ੍ਹੋ: 'ਮਰਡਰ ਮਿਸਟ੍ਰੀ' 'ਚ ਉਲਝੇ ਅਕਸ਼ੈ ਕੁਮਾਰ ਸਣੇ ਇਹ 18 ਅਦਾਕਾਰ !
ਰਜਨੀਕਾਂਤ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਇੱਕ ਯੋਧਾ ਹਨ। ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨਗੇ। ਉਨ੍ਹਾਂ ਨੇ ਇਸਨੂੰ ਸਾਬਤ ਕਰ ਦਿੱਤਾ ਹੈ ਅਤੇ ਅਸੀਂ ਪਿਛਲੇ ਇੱਕ ਦਹਾਕੇ ਤੋਂ ਇਹ ਵੇਖ ਰਹੇ ਹਾਂ।" 74 ਸਾਲਾ ਅਦਾਕਾਰ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਕਸ਼ਮੀਰ ਦੀ ਸਥਿਤੀ ਨੂੰ ਬਹਾਦਰੀ ਅਤੇ ਸ਼ਾਲੀਨਤਾ ਨਾਲ ਸੰਭਾਲਣਗੇ। (ਉਹ) ਕਸ਼ਮੀਰ ਵਿੱਚ ਸ਼ਾਂਤੀ ਅਤੇ ਸਾਡੇ ਦੇਸ਼ ਨੂੰ ਮਾਣ ਦਿਵਾਉਣਗੇ। ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ ਅਤੇ WAVES ਦੇ ਪਲ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਕੇਂਦਰ ਸਰਕਾਰ ਨੂੰ ਦਿਲੋਂ ਵਧਾਈਆਂ।" WAVES ਫਿਲਮਾਂ, OTT, ਗੇਮਿੰਗ, ਕਾਮਿਕਸ, ਡਿਜੀਟਲ ਮੀਡੀਆ, AI, AVGC-XR, ਪ੍ਰਸਾਰਣ ਅਤੇ ਉੱਭਰਦੀ ਤਕਨੀਕ ਹੋਈ ਨੂੰ ਏਕੀਕ੍ਰਿਤ ਕਰੇਗਾ ਅਤੇ ਖੁਦ ਨੂੰ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਹੁਨਰ ਦੇ ਇੱਕ ਵਿਆਪਕ ਪ੍ਰਦਰਸ਼ਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ।
ਇਹ ਵੀ ਪੜ੍ਹੋ: ਸਿਰ 'ਤੇ ਕਲਸ਼ ਰੱਖ ਕੰਗਨਾ ਰਣੌਤ ਨੇ ਕੀਤਾ ਦਿੱਲੀ ਦੇ MP ਹਾਊਸ 'ਚ ਗ੍ਰਹਿ ਪ੍ਰਵੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Pahalgam attack: 3D ਮੈਪਿੰਗ ਰਾਹੀਂ ਮੁਲਜ਼ਮਾਂ ਦਾ ਪਤਾ ਲਗਾਏਗੀ NIA, ਘਟਨਾ ਸਥਾਨ ਪੁੱਜੇ ਡਾਇਰੈਕਟਰ ਜਨਰਲ
NEXT STORY