ਨਵੀਂ ਦਿੱਲੀ, (ਭਾਸ਼ਾ)- ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਿਤਰੋਦਾ ਨੇ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਪ੍ਰਚਾਰ ਦੀ ਨੀਤੀ ਇਕੋ ਜਿਹੀ ਹੈ, ਕਿਉਂਕਿ ਦੋਵੇਂ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ’ਚ ਵਿਸ਼ਵਾਸ ਕਰਦੇ ਹਨ। ਉਹ ਡਿਜੀਟਲ ਯੁੱਗ ਦੇ ਸਿਆਸੀ ਪ੍ਰਚਾਰ ਵਿਸ਼ੇ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਸਾਊਂਡ ਬਾਈਟਸ ਅਤੇ ਵੀਡੀਓਜ਼ ਦਾ ਹੈ। ਇਹ ਉਸ ਨਾਲੋਂ ਬਿਲਕੁੱਲ ਉਲਟ ਹੈ ਜਦੋਂ ਪੱਤਰਕਾਰ ਡੂੰਘਾਈ ਤਕ ਜਾ ਕੇ ਵਿਸ਼ਲੇਸ਼ਣ ਕਰਦੇ ਸਨ।
ਅਗਸਤਾ ਵੈਸਟਲੈਂਡ ਮਾਮਲੇ 'ਚ ਸੁਣਵਾਈ ਅੱਜ (ਪੜ੍ਹੋ 9 ਅਪ੍ਰੈਲ ਦੀਆਂ ਖਾਸ ਖਬਰਾਂ)
NEXT STORY