ਨਵੀਂ ਦਿੱਲੀ— ਰੱਖੜੀ ਮੌਕੇ ਬੱਚਿਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਨਰਿੰਦਰ ਮੋਦੀ ਨੂੰ ਰੱਖੜੀ ਬੰਨ੍ਹੀ। ਉੱਥੇ ਹੀ ਵਰਿੰਦਾਵਨ 'ਚ ਰਹਿਣ ਵਾਲੀਆਂ ਵਿਧਵਾ ਔਰਤਾਂ ਨੇ ਵੀ ਪੀ.ਐੱਮ. ਓ. 'ਚ ਮੋਦੀ ਨੂੰ ਰੱਖੜੀ ਬੰਨ੍ਹੀ। ਨਿਊਜ਼ ਏਜੰਸੀ ਅਨੁਸਾਰ ਵਿਧਵਾ ਔਰਤਾਂ ਦਾ ਇਹ ਪ੍ਰੋਗਰਾਮ ਸੁਲਭ ਇੰਟਰਨੈਸ਼ਨਲ ਨੇ ਆਯੋਜਿਤ ਕੀਤਾ। 2012 ਤੋਂ ਸੁਲਭ ਇੰਟਰਨੈਸ਼ਨਲ ਵਰਿੰਦਾਵਨ, ਵਾਰਾਣਸੀ ਅਤੇ ਉਤਰਾਖੰਡ ਦੀਆਂ ਕਰੀਬ ਇਕ ਹਜ਼ਾਰ ਵਿਧਵਾਵਾਂ ਦੀ ਦੇਖਭਾਲ ਕਰ ਰਿਹਾ ਹੈ।
ਸੁਲਭ ਦੇ ਮੀਡੀਆ ਇੰਚਾਰਜ ਮਦਨ ਝਾਅ ਅਨੁਸਾਰ,''ਵਰਿੰਦਾਵਨ ਦੀਆਂ 5 ਵਿਧਵਾਵਾਂ ਨੇ ਮੋਦੀ ਨੂੰ ਰੱਖੜੀ ਬੰਨ੍ਹੀ ਅਤੇ 1500 ਰੱਖੜੀਆਂ ਗਿਫਟ ਵੀ ਕੀਤੀਆਂ।'' ਜ਼ਿਕਰਯੋਗ ਹੈ ਕਿ ਵਰਿੰਦਾਵਨ ਦੇ ਮੀਰਾ ਆਸ਼ਰਮ 'ਚ ਰਹਿਣ ਵਾਲੀਆਂ ਇਨ੍ਹਾਂ ਔਰਤਾਂ ਦਾ ਰੱਖੜੀ ਬਣਾਉਣ ਦਾ ਖਾਸਾ ਯੋਗਦਾਨ ਰਹਿੰਦਾ ਹੈ। ਮੋਦੀ ਦੀ ਤਸਵੀਰ ਵਾਲੀ ਰੱਖੜੀ ਦਿਖਾਉਂਦੇ ਹੋਏ 94 ਸਾਲ ਦੀ ਮਨੂੰ ਘੋਸ਼ ਕਹਿੰਦੀ ਹੈ ਕਿ ਇਹ ਰੱਖੜੀ ਮੈਂ ਹੀ ਬਣਾਈ ਹੈ। ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਣ ਨੂੰ ਲੈ ਕੇ ਬਹੁਤ ਖੁਸ਼ ਹਾਂ।
ਟਰੱਕ ਹੇਠਾਂ ਦੱਬਣ ਕਾਰਨ ਤੜਪ ਰਹੇ ਸਨ 2 ਵਿਅਕਤੀ, ਲੋਕ ਦੇਖਦੇ ਰਹੇ ਤਮਾਸ਼ਾ
NEXT STORY