ਨਵੀਂ ਦਿੱਲੀ– ਦੁਨੀਆ ਭਰ ਵਿਚ ਅਜੇ ਵੀ ਕੋਰੋਨਾ ਵਾਇਰਸ ਕਹਿਰ ਵਰਪਾ ਰਿਹਾ ਹੈ। ਇਸਦੇ ਲਈ ਵੈਰੀਐਂਟ ਸਾਹਮਣੇ ਆਉਣ ਨਾਲ ਲੋਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਵਧ ਗਿਆ ਹੈ। ਅਜਿਹੇ ਵਿਚ ਸਾਰੇ ਦੇਸ਼ ਲੋਕਾਂ ਦੇ ਟੀਕਾਕਰਨ ’ਤੇ ਜ਼ੋਰ ਦੇ ਰਹੇ ਹਨ। ਇਸ ਦਰਮਿਆਨ ਮਰਕ ਐਂਡ ਕੰਪਨੀ ਦੀ ਕੋਰੋਨਾ ਦੀ ਦਵਾਈ ਮੋਲਨੁਪਿਰਾਵਿਰ ਨੂੰ ਇਸ ਮਾਹਮਾਰੀ ਨਾਲ ਨਜਿੱਠਣ ਵਿਚ ਨਿਰਣਾਇਕ ਮੰਨਿਆ ਜਾ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਮੋਲਨੁਪਿਰਾਵਿਰ ਨਾਮੀ ਇਸ ਦਵਾਈ ਰਾਹੀਂ ਹਸਪਤਾਲ ਵਿਚ ਭਰਤੀ ਹੋਣ ਜਾਂ ਮੌਤ ਹੋਣ ਦੀ ਸ਼ੰਕਾ 50 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਇਸਨੂੰ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਵਿਚ ਪਹੁੰਚਾਉਣ ਦੀ ਕੋਸ਼ਿਸ਼ਾਂ ਵੀ ਤੇਜ਼ ਹੋ ਰਹੀਆਂ ਹਨ, ਜੋ ਆਪਣੀ ਆਬਾਦੀ ਦਾ ਟੀਕਾਕਰਨ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਮਰਕ ਅਤੇ ਇਸਦੀ ਪਾਰਟਨਰ ਕੰਪਨੀ ਰਿਜਬੈਕ ਬਾਇਓਥੇਰਾਪਿਊਟਿਕਸ ਅਮਰੀਕਾ ਵਿਚ ਇਸਦੇ ਐਮਰਜੈਂਸੀ ਯੂਜ ਦੇ ਅਧਿਕਾਰ ਜਲਦੀ ਤੋਂ ਜਲਦੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਦਵਾਈ ਦੇ ਹਾਂ-ਪੱਖੀ ਨਤੀਜਿਆਂ ਕਾਰਨ ਬਾਹਰੀ ਨਿਗਰਾਨੀਕਰਤਾਵਾਂ ਦੀ ਸ਼ਿਫਾਰਸ਼ ’ਤੇ ਇਸਦੇ ਫੇਜ਼ 3 ਦਾ ਟ੍ਰਾਇਲ ਰੋਕਿਆ ਜਾ ਰਿਹਾ ਹੈ।
ਮਰਕ ਨੇ ਕਿਹਾ ਕਿ ਉਹ ਇਸ ਸਾਲ ਦੇ ਅਖੀਰ ਤੱਕ ਇਸ ਦਵਾਈ ਦੇ ਇਕ ਕਰੋੜ ਕੋਰਸ ਤਿਆਰ ਕਰੇਗੀ। ਅੱਗੇ ਜਾ ਕੇ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਏਗੀ। ਟ੍ਰਾਇਲ ਦੇ ਹਾਂ-ਪੱਖੀ ਨਤੀਜਿਆਂ ਦਾ ਐਲਾਨ ਕਰਦੇ ਹੋਏ ਮਰਕ ਦੇ ਸੀ. ਈ. ਓ. ਨੇ ਕਿਹਾ ਹੈ ਕਿ ਇਹ ਦਵਾਈ ਕੋਵਿਡ-19 ਦੇ ਇਲਾਜ ਲਈ ਹੁਣ ਤੱਕ ਚੱਲੇ ਆ ਰਹੇ ਸਲਾਹ-ਮਸ਼ਵਰੇ ਨੂੰ ਬਦਲ ਦੇਵੇਗੀ।
ਡੇਲਟਾ ਅਤੇ ਗਾਮਾ ਵੈਰੀਐਂਟ ਨੂੰ ਵੀ ਦੇ ਸਕਦੀ ਹੈ ਮਾਤ
ਮਰਕ ਅਤੇ ਉਸਦੀ ਸਹਿਯੋਗੀ ਕੰਪਨੀ ਰਿਜਬੈਕ ਬਾਇਓਥੇਰਾਪਿਊਟਿਕਸ ਐੱਲ. ਪੀ. ਨੇ ਦਾਅਵਾ ਕੀਤਾ ਹੈ ਕਿ ਮੋਲਨੁਪਿਰਾਵਿਰ ਨਾਮੀ ਇਸ ਦਵਾਈ ਰਾਹੀਂ ਹਸਪਤਾਲ ਵਿਚ ਭਰਤੀ ਹੋਣ ਜਾਂ ਮੌਤ ਹੋਣ ਦੀ ਸ਼ੰਕਾ ਨੂੰ 50 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਕਲੀਨਿਕਲ ਪ੍ਰੀਖਣ ਦੌਰਾਨ ਪਾਇਆ ਗਿਆ ਕਿ ਦਵਾਈ ਪਾਉਣ ਵਾਲੇ 385 ਰੋਗੀਆਂ ਵਿਚੋਂ 28 ਭਾਵ 7.3 ਫੀਸਦੀ ਹਸਪਤਾਲ ਵਿਚ ਭਰਤੀ ਸਨ, ਜਦਕਿ 377 ਵਿਚੋਂ 53 (14.1 ਫੀਸਦੀ) ਰੋਗੀਆਂ ਨੂੰ ਪਲੇਅਸੀਬੋ ਦਿੱਤਾ ਗਿਆ ਉਨ੍ਹਾਂ ਵਿਚੋਂ 8 ਦੀ ਮੌਤ ਹੋ ਗਈ। 29 ਦਿਨਾਂ ਦੌਰਾਨ ਮੋਲਨੁਪਿਰਾਵਿਰ ਪ੍ਰਾਪਤ ਕਰਨ ਵਾਲੇ ਰੋਗੀਆਂ ਵਿਚ ਕੋਈ ਮੌਤ ਨਹੀਂ ਹੋਈ।
ਪਲੇਅਸੀਬੋ ਇਕ ਅਜਿਹੀ ਇਲਾਜ ਕਰਨ ਵਾਲੀ ਪ੍ਰਕਿਰਿਆ ਹੈ ਜਿਸ ਵਿਚ ਮਰੀਜ਼ ਨੂੰ ਨਕਲੀ ਦਵਾਈ ਦਿੱਤੀ ਜਾਂਦੀ ਹੈ ਅਤੇ ਇਹ ਦੇਖਿਆ ਜਾਂਦਾ ਹੈ ਕਿ ਮਾਨਸਿਕ ਤੌਰ ’ਤੇ ਉਸਦੀ ਸਿਹਤ ’ਤੇ ਕੀ ਅਸਰ ਪੈਂਦਾ ਹੈ। ਇਹ ਗੋਲੀ ਵੀ ਹੋ ਸਕਦੀ ਹੈ ਅਤੇ ਨਕਲੀ ਇੰਜੈਕਸ਼ਨ ਵੀ। ਕੰਪਨੀ ਨੇ ਸਤੰਬਰ ਵਿਚ ਇਕ ਸੰਮੇਲਨ ਵਿਚ ਕਿਹਾ ਕਿ ਸ਼ੁਰੂਆਤੀ ਖੋਜ਼ ਤੋਂ ਪਤਾ ਲੱਗਦਾ ਹੈ ਕਿ ਮੋਲਨੁਪਿਰਾਵਿਰ ਡੇਲਟਾ ਅਤੇ ਗਾਮਾ ਸਮੇਤ ਸਭ ਤੋਂ ਆਮ ਸਾਰਸ ਕੋਵ-2 ਵੈਰੀਐਂਟ ਨੂੰ ਅਸਫਲ ਕਰ ਸਕਦਾ ਹੈ। ਮਰਕ ਦੁਨੀਆ ਭਰ ਦੇ ਹੋਰ ਰੈਗੂਲੇਟਰਸ ਏਜੰਸੀਆਂ ਵਲੋਂ ਐਮਰਜੈਂਸੀ ਇਸਤੇਮਾਲ ਤੋਂ ਬਾਅਦ 100 ਤੋਂ ਜ਼ਿਆਦਾ ਹੇਠਲੇ ਅਤੇ ਮਧਿਅਮ ਆਮਦਨ ਵਾਲੇ ਦੇਸ਼ਾਂ ਵਿਚ ਉਪਲੱਬਧਤਾ ਵਿਚ ਤੇਜ਼ੀ ਲਿਆਈ ਜਾ ਸਕੇ।
ਮਹਾਮਾਰੀ ਵਿਚ ਨਿਭਾ ਸਕਦੀ ਹੈ ਅਹਿਮ ਭੂਮਿਕਾ
ਕੰਪਨੀ ਦੇ ਐਗਜੀਕਿਊਟਿਵ ਡਾਇਰੈਕਟਰ ਫਿਲਿਪ ਡਿਊਨਟਨ ਦਾ ਕਹਿਣਾ ਹੈ ਕਿ ਅਜਿਹੀ ਆਸ ਹੈ ਕਿ ਗਲੋਬਲ ਸਿਹਤ ਏਜੰਸੀ ਯੂਨੀਟਿਡ ਅਤੇ ਉਸਦੇ ਸਹਿਯੋਗੀ ਅਗਲੇ ਹਫਤੇ ਤੱਕ ਇਕ ਸਮਝੌਤਾ ਕਰ ਸਕਦੇ ਹਨ, ਤਾਂ ਜੋ ਮਧਿਅਮ ਆਮਦਨ ਵਾਲੇ ਦੇਸ਼ਾਂ ਵਿਚ ਕੋਰੋਨਾ ਮਹਾਮਾਰੀ ਦੇ ਇਲਾਜ ਲਈ ਇਸਦੀ ਪਹਿਲੀ ਸਪਲਾਈ ਸ਼ੁਰੂ ਹੋ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਯੂਨੀਟਿਡ ਕੰਪਨੀਆਂ ਨਾਲ ਇਸ ਸਬੰਧ ਵਿਚ ਵਿਚਾਰ-ਵਟਾਂਦਰਾ ਕਰ ਰਹੀ ਹੈ। ਹੁਣ ਸਾਨੂੰ ਸਮੂਹਿਕ ਤੌਰ ’ਤੇ ਘੱਟ ਸੰਪੰਨ ਦੇਸ਼ਾਂ ਦੇ ਲੋਕਾਂ ਲਈ ਕੰਮ ਕਰਨ ਦੀ ਲੋੜ ਹੈ। ਜੇਕਰ ਨਵੀਂ ਦਵਾਈ ਬਾਜ਼ਾਰ ਵਿਚ ਆਉਂਦੀ ਹੈ ਤਾਂ ਇਹ ਕੋਰੋਨਾ ਮਹਾਮਾਰੀ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਆ ਸਕਦੀ ਹੈ, ਪਰ ਅਜੇ ਇਸਦੀ ਗਲੋਬਲ ਸਪਲਾਈ ਸਬੰਧੀ ਤਸਵੀਰ ਧੁੰਧਲੀ ਹੈ। ਕੋਰੋਨਾ ਵੈਕਸੀਨ ਦੇ ਮੋਰਚੇ ’ਤੇ ਘੱਟ ਆਮਦਨ ਵਾਲੇ ਦੇਸ਼ ਪਿੱਛੇ ਰਹਿ ਗਏ ਹਨ। ਕੋਵਿਡ ਵੈਕਸੀਨ ਦੇ ਆਉਣ ਦੇ ਲਗਭਗ 9 ਮਹੀਨਿਆਂ ਬਾਅਦ 55 ਤੋਂ ਜ਼ਿਆਦਾ ਦੇਸ਼ ਅਜੇ ਤੱਕ ਆਪਣੀ 10 ਫੀਸਦੀ ਆਬਾਦੀ ਦਾ ਟੀਕਾਕਰਨ ਨਹੀਂ ਕਰ ਸਕੇ ਹਨ। ਲਗਭਗ ਦੋ ਦਰਜਨ ਤੋਂ ਜ਼ਿਆਦਾ ਦੇਸ਼ਾਂ ਦਾ ਇਹ ਅੰਕੜਾ 2 ਫੀਸਦੀ ਦਾ ਹੈ।
ਉੱਤਰ ਪ੍ਰਦੇਸ਼: ਬਾਰਾਬੰਕੀ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ ’ਚ 9 ਦੀ ਮੌਤ
NEXT STORY