ਗਾਂਧੀਨਗਰ- ਗੁਜਰਾਤ ਦੇ ਸਿੱਖਿਆ ਮੰਤਰੀ ਕੁਬੇਰ ਡਿੰਡੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਕੁੱਲ 1,052 ਲੋਕ ਦਿਲ ਦੇ ਦੌਰੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ 11-25 ਉਮਰ ਵਰਗ ਦੇ ਸਨ। ਡਿੰਡੋਰ ਨੇ ਕਿਹਾ ਇਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਮੋਟਾਪੇ ਦੀ ਕੋਈ ਸ਼ਿਕਾਇਤ ਨਹੀਂ ਸੀ। 108 ਐਂਬੂਲੈਂਸ ਸੇਵਾ ਨੂੰ ਦਿਲ ਦੀ ਬਿਮਾਰੀ ਨਾਲ ਸਬੰਧਤ ਪ੍ਰਤੀ ਦਿਨ ਔਸਤਨ 173 ਕਾਲਾਂ ਮਿਲਦੀਆਂ ਹਨ। ਡਿੰਡੋਰ ਨੇ ਕਿਹਾ ਕਿ ਦਿਲ ਦੇ ਦੌਰੇ ਦੇ ਮਾਮਲਿਆਂ ਦੇ ਮੱਦੇਨਜ਼ਰ ਲਗਭਗ ਦੋ ਲੱਖ ਸਕੂਲ ਅਧਿਆਪਕਾਂ ਅਤੇ ਕਾਲਜ ਦੇ ਪ੍ਰੋਫੈਸਰਾਂ ਨੂੰ 'ਕਾਰਡੀਓਪਲਮੋਨਰੀ ਰਿਸਸੀਟੇਸ਼ਨ' (ਸੀ. ਪੀ. ਆਰ.) ਦੀ ਸਿਖਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)
ਸੀ. ਪੀ. ਆਰ. ਦੀ ਸਿਖਲਾਈ ਦਿੱਤੀ ਜਾ ਰਹੀ ਹੈ
ਉਨ੍ਹਾਂ ਦੱਸਿਆ ਕਿ ਰਾਜ ਦੇ ਸਿੱਖਿਆ ਵਿਭਾਗ ਦੀ ਨਵੀਂ ਪਹਿਲਕਦਮੀ ਤਹਿਤ 3 ਤੋਂ 17 ਦਸੰਬਰ ਤੱਕ 37 ਮੈਡੀਕਲ ਕਾਲਜਾਂ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਦੋ ਲੱਖ ਦੇ ਕਰੀਬ ਸਕੂਲ ਅਤੇ ਕਾਲਜ ਅਧਿਆਪਕਾਂ ਨੂੰ ਸੀ.ਪੀ.ਆਰ. ਦੀ ਸਿਖਲਾਈ ਦਿੱਤੀ ਜਾ ਸਕੇ। ਦੰਡੋਰ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਕੈਂਪਾਂ ਵਿੱਚ 2500 ਦੇ ਕਰੀਬ ਮੈਡੀਕਲ ਮਾਹਿਰ ਅਤੇ ਡਾਕਟਰ ਹਾਜ਼ਰ ਰਹਿਣਗੇ ਅਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਠੰਡ ਨੇ ਵਿਖਾਏ ਤੇਵਰ, ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਜੰਮੂ-ਕਸ਼ਮੀਰ
ਦਿਲ ਦੇ ਦੌਰੇ ਪੈਣ ਦੇ ਮੁੱਖ ਲੱਛਣ
ਛਾਤੀ ਵਿੱਚ ਦਰਦ ਜਾਂ ਬੇਚੈਨੀ - ਜ਼ਿਆਦਾਤਰ ਦਿਲ ਦੇ ਦੌਰੇ ਛਾਤੀ ਦੇ ਮੱਧ ਜਾਂ ਖੱਬੇ ਪਾਸੇ ਬੇਚੈਨੀ ਦਾ ਕਾਰਨ ਬਣਦੇ ਹਨ ਜੋ ਕੁਝ ਮਿੰਟਾਂ ਤੋਂ ਵੱਧ ਰਹਿੰਦੀ ਹੈ ਜਾਂ ਚਲੀ ਜਾਂਦੀ ਹੈ ਅਤੇ ਵਾਪਸ ਆਉਂਦੀ ਹੈ। ਬੇਅਰਾਮੀ ਅਸਹਿਜ ਦਬਾਅ ਜਾਂ ਦਰਦ ਵਰਗੀ ਮਹਿਸੂਸ ਹੋ ਸਕਦੀ ਹੈ।
ਜਬਾੜੇ, ਗਰਦਨ ਜਾਂ ਪਿੱਠ ਵਿੱਚ ਦਰਦ ਜਾਂ ਬੇਚੈਨੀ।
ਇੱਕ ਜਾਂ ਦੋਵੇਂ ਬਾਹਾਂ ਜਾਂ ਮੋਢਿਆਂ ਵਿੱਚ ਦਰਦ ਜਾਂ ਬੇਅਰਾਮੀ।
ਸਾਹ ਲੈਣ ਵਿੱਚ ਮੁਸ਼ਕਲ - ਇਹ ਅਕਸਰ ਛਾਤੀ ਵਿੱਚ ਬੇਅਰਾਮੀ ਦੇ ਨਾਲ ਆਉਂਦੀ ਹੈ, ਪਰ ਛਾਤੀ ਵਿੱਚ ਬੇਅਰਾਮੀ ਤੋਂ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਵੀ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਜ ਐਲਾਨੇ ਜਾਣਗੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ, 'ਜਗ ਬਾਣੀ' 'ਤੇ ਜਾਣੋ ਹਰ ਅਪਡੇਟ
NEXT STORY