ਨਵੀਂ ਦਿੱਲੀ– ਚੈਕਿੰਗ ਦੌਰਾਨ ਕਾਂਸਟੇਬਲ ਨੂੰ ਸਕੂਟੀ ਚਲਾਉਂਦੇ ਹੋਏ ਇਕ ਨਾਬਾਲਿਗ ਨੂੰ ਰੋਕਣਾ ਮਹਿੰਗਾ ਪੈ ਗਿਆ। ਮਾਮਲਾ ਵੈੱਲਕਮ ਇਲਾਕੇ ਦਾ ਹੈ, ਜਿੱਥੇ ਗ਼ੁੱਸੇ ’ਚ ਨਾਬਾਲਿਗ ਨੇ ਆਪਣੀ ਮਾਂ ਤਾਇਬਾ ਨੂੰ ਫੋਨ ਕਰ ਦਿੱਤਾ। ਕੁਝ ਦੇਰ ’ਚ ਤਾਇਬਾ ਇਕ ਹੋਰ ਸ਼ਖਸ ਨੂੰ ਲੈ ਕੇ ਪੁਲਸ ਬੈਰੀਕੇਡ ’ਤੇ ਪਹੁੰਚ ਗਈ। ਜਨਾਨੀ ਨੇ ਪੁੱਤਰ ਨੂੰ ਫੜਨ ਵਾਲੇ ਕਾਂਸਟੇਬਲ ਰਵਿੰਦਰ ਨੂੰ ਇਕ ਤੋਂ ਬਾਅਦ ਇਕ ਕਈ ਥੱਪੜ ਮਾਰ ਦਿੱਤੇ।
ਕਾਂਸਟੇਬਲ ਨੇ ਵਿਰੋਧ ਕੀਤਾ ਤਾਂ ਕਾਂਸਟੇਬਲ ਦੀ ਕੁੱਟਮਾਰ ਕਰਕੇ ਕੱਪੜੇ ਪਾੜ ਦਿੱਤੇ। ਕਾਂਸਟੇਬਲ ਦੀ ਸੂਚਨਾ ’ਤੇ ਥਾਣਾ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਇਕ ਸਿਆਸੀ ਪਾਰਟੀ ਵੱਲੋਂ ਨਿਗਮ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਦੇਸ਼ 'ਚ 12 ਮਈ 2020 ਦੇ ਬਾਅਦ ਪਹਿਲੀ ਵਾਰ ਇਕ ਦਿਨ 'ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ
NEXT STORY