ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ 'ਚ ਇਕ ਔਰਤ ਵੱਲੋਂ ਪਤੀ ਦੀ ਬੇਵਫਾਈ ਤੋਂ ਪਰੇਸ਼ਾਨ ਹੋ ਕੇ ਆਪਣੇ ਕਲੇਜੇ ਦੇ ਟੁੱਕੜੇ ਨੂੰ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਕਿਰੰਦੁਲ ਥਾਣਾ ਖੇਤਰ 'ਚ ਪਤੀ ਦੀ ਬੇਵਫਾਈ ਕਾਰਨ ਫੂਲਪਾੜ ਵਾਸੀ ਪਾਇਕੇ ਆਪਣੀ ਬੱਚੀ ਨੂੰ ਵੇਚਣ ਲਈ ਮਜ਼ਬੂਰ ਹੋ ਗਈ। ਉਹ ਬੰਗਾਲੀ ਕੈਂਪ 'ਚ ਪੁੱਜੀ ਅਤੇ ਉੱਥੇ ਇਕ ਦਰਜਨ ਤੋਂ ਵਧ ਘਰਾਂ ਦਾ ਦਰਵਾਜ਼ਾ ਖੜਕਾਇਆ। ਉਸ ਨੇ ਆਪਣੀ ਚਾਰ ਮਹੀਨੇ ਦੀ ਬੱਚੀ ਦੀ ਕੀਮਤ ਸਿਰਫ 2 ਹਜ਼ਾਰ ਰੁਪਏ ਰੱਖੀ।
ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਾਂ ਅਤੇ ਬੱਚੀ ਨੂੰ ਸੁਰੱਖਿਆ 'ਚ ਲੈ ਲਿਆ ਗਿਆ। ਇਸ ਪੂਰੇ ਮਾਮਲੇ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਸਮੇਤ ਮਹਿਲਾ ਬਾਲ ਵਿਕਾਸ ਵਿਭਾਗ ਨੂੰ ਵੀ ਦੇ ਦਿੱਤੀ ਗਈ ਹੈ। ਨਾਲ ਹੀ ਔਰਤ ਦੇ ਪਰਿਵਾਰ ਵਾਲਿਆਂ ਨੂੰ ਵੀ ਥਾਣੇ ਬੁਲਾਇਆ ਗਿਆ ਹੈ। ਫੂਲਪਾੜ ਦੀ ਰਹਿਣ ਵਾਲੀ ਪਾਇਕੇ ਦਾ ਵਿਆਹ ਜਬੇਲੀ ਦੇ ਬੁਧਰਾਮ ਨਾਲ ਕਰੀਬ 10 ਸਾਲ ਪਹਿਲਾਂ ਹੋਇਆ ਸੀ। ਪਾਇਕੇ ਦੇ 2 ਬੱਚੇ ਹਨ। ਵੱਡਾ ਬੇਟਾ ਆਪਣੀ ਦਾਦੀ ਕੋਲ ਰਹਿੰਦਾ ਹੈ। ਪਤੀ ਬੁਧਰਾਮ ਕਰੀਬ ਸਾਲ ਭਰ ਤੋਂ ਕੰਮ ਕਰਨ ਆਂਧਰਾ ਪ੍ਰਦੇਸ਼ ਗਿਆ ਹੈ।
ਔਰਤਾਂ ਅਨੁਸਾਰ ਬੁਧਰਾਮ ਉੱਥੇ ਦੂਜੀ ਔਰਤ ਨਾਲ ਰਹਿ ਰਿਹਾ ਹੈ। ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਪੇਕੇ ਰਹਿ ਕੇ ਗੁਜ਼ਾਰਾ ਕਰ ਰਹੀ ਸੀ। ਕੁਝ ਦਿਨ ਪਹਿਲਾਂ ਮਜ਼ਦੂਰ ਭਰਾ ਕੋਲ ਕਿਰੰਦੁਲ ਆਈ ਪਰ ਇੱਥੇ ਵੀ ਕੰਮ ਨਹੀਂ ਮਿਲੀ। ਦੂਜੇ ਪਾਸੇ ਬੰਗਾਲੀ ਕੈਂਪ ਦੇ ਲੋਕਾਂ ਨੇ ਦੱਸਿਆ ਕਿ ਔਰਤ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਘਰਾਂ 'ਚ ਆ ਕੇ ਬੱਚੀ ਦੇ ਬਦਲੇ 2 ਹਜ਼ਾਰ ਰੁਪਏ ਮੰਗ ਰਹੀ ਸੀ। ਇਸ ਦੌਰਾਨ ਉਸ ਨੇ ਆਪਣੀ ਦਰਦ ਭਰੀ ਕਹਾਣੀ ਲੋਕਾਂ ਨੂੰ ਦੱਸੀ। ਫਿਲਹਾਲ ਮਹਿਲਾ ਪੁਲਸ ਦੀ ਸੁਰੱਖਿਆ 'ਚ ਹੈ।
ਸਿਲੰਡਰ ਫੱਟਣ ਨਾਲ ਭੜਕੀ ਅੱਗ, ਵੱਡਾ ਹਾਦਸਾ ਹੋਣ ਤੋਂ ਟਲਿਆ
NEXT STORY