ਅਹਿਮਦਾਬਾਦ - ਕੋਰੋਨਾ ਵਾਇਰਸ ਦੀ ਤ੍ਰਾਸਦੀ ਨਾਲ ਪੂਰਾ ਦੇਸ਼ ਕੁਰਲਾ ਰਿਹਾ ਹੈ। ਕੋਰੋਨਾ ਮਰੀਜ਼ਾਂ ਵਿੱਚ ਆਏ ਦਿਨ ਅਜਿਬੋ-ਗਰੀਬ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਸ ਸਭ ਵਿਚਾਲੇ ਕੋਰੋਨਾ ਨਾਲ ਠੀਕ ਹੋਣ ਵਾਲੇ ਲੋਕਾਂ ਵਿੱਚ ਵੀ ਨਵੇਂ ਇਨਫੈਕਸ਼ਨ ਦੇਖਣ ਨੂੰ ਮਿਲ ਰਹੇ ਹਨ।
ਗੁਜਰਾਤ ਵਿੱਚ ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਜਿੱਥੇ ਹਾਰਟ ਅਟੈਕ, ਲੀਵਰ ਅਤੇ ਬ੍ਰੇਨ ਸਟਰੋਕ ਸਬੰਧਿਤ ਬੀਮਾਰੀਆਂ ਵੇਖੀਆਂ ਜਾ ਰਹੀਆਂ ਹਨ। ਉਥੇ ਹੀ ਹੁਣ ਇਸ ਦੇ ਨਾਲ ਇੱਕ ਹੋਰ ਨਵੀਂ ਬੀਮਾਰੀ ਵੀ ਦੇਖਣ ਨੂੰ ਮਿਲ ਰਹੀ ਹੈ। ਗੁਜਰਾਤ ਵਿੱਚ ਕੋਰੋਨਾ ਨਾਲ ਠੀਕ ਹੋਣ ਵਾਲੇ ਡਾਇਬਿਟੀਜ਼ ਤੋਂ ਪੀੜਤ ਮਰੀਜ਼ਾਂ ਵਿੱਚ ਮਿਊਕਰਮਾਈਕੋਸਿਸ ਨਾਮਕ ਬੀਮਾਰੀ ਹੋ ਰਹੀ ਹੈ।
ਦਰਅਸਲ, ਗੁਜਰਾਤ ਦੇ ਅਹਿਮਦਾਬਾਦ ਸਥਿਤ ਸਿਵਲ ਹਸਪਤਾਲ ਵਿੱਚ ਹਾਲ ਹੀ ਵਿੱਚ ਕੋਰੋਨਾ ਦੇ 120 ਤੋਂ ਜ਼ਿਆਦਾ ਮਾਮਲੇ ਦਰਜ ਹੋਏ ਹਨ। ਇਸ ਵਿੱਚ 10 ਤੋਂ ਜ਼ਿਆਦਾ ਲੋਕਾਂ ਦੀ ਮੌਤ ਇਸ ਨਵੀਂ ਬੀਮਾਰੀ ਨਾਲ ਹੋਈ ਹੈ। ਇੱਥੇ ਹੁਣ ਤੱਕ 10 ਤੋਂ ਜ਼ਿਆਦਾ ਲੋਕਾਂ ਦੀਆਂ ਅੱਖਾਂ ਕੋਰੋਨਾ ਦੀ ਵਜ੍ਹਾ ਨਾਲ ਚੱਲੀਆਂ ਗਈਆਂ ਹਨ। ਇਹ ਬੀਮਾਰੀ ਅੱਖਾਂ ਅਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਹੋ ਰਹੀ ਹੈ। ਇਸ ਬੀਮਾਰੀ ਦੀ ਤੁਲਣਾ ਕੈਂਸਰ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬਿਹਾਰ ਅਤੇ ਹਰਿਆਣਾ ਸਮੇਤ 9 ਸੂਬਿਆਂ 'ਚ ਵੱਧ ਰਹੇ ਹਨ ਕੋਰੋਨਾ ਮਾਮਲੇ: ਸਿਹਤ ਮੰਤਰਾਲਾ
ਅਹਿਮਦਾਬਾਦ ਦੀ ਸਿਵਲ ਹਸਪਤਾਲ ਦੀ ENT ਹੈੱਡ ਡਾਕਟਰ ਬੇਲਾ ਪ੍ਰਜਾਪਤੀ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨੇ ਵੀ ਕੇਸ ਸਾਡੇ ਕੋਲ ਆਏ, ਉਸ ਵਿੱਚ 50 ਸਾਲ ਤੋਂ ਜ਼ਿਆਦਾ ਉਮਰ ਦੇ ਅਤੇ ਖਾਸ ਕਰ ਡਾਇਬਿਟੀਜ਼ ਸੀ ਪੀੜਤ ਲੋਕ ਇਸ ਬੀਮਾਰੀ ਦੇ ਸ਼ਿਕਾਰ ਹੋਏ ਹਨ। ਅਜਿਹੇ ਲੋਕਾਂ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲਿਆ ਹੈ।
ਡਾ. ਬੇਲਾ ਦਾ ਕਹਿਣਾ ਹੈ ਕਿ ਇਸ ਬੀਮਾਰੀ ਵਿੱਚ ਨੱਕ ਵਿੱਚ ਇਰੀਟੇਸ਼ਨ ਦੇ ਨਾਲ-ਨਾਲ ਸਕਿਨ 'ਤੇ ਰੈਡਨੇਸ ਆਉਂਦੀ ਹੈ, ਰੈਡਨੇਸ ਨਾਲ ਹੀ ਜੇਕਰ ਇਲਾਜ ਕੀਤਾ ਜਾਵੇ ਤਾਂ ਡੈਡ ਸਕਿਨ ਨਹੀਂ ਬਣਦੀ ਹੈ। ਇਹ ਬੀਮਾਰੀ ਇੱਕ ਤਰ੍ਹਾਂ ਦਾ ਫੰਗਜ਼ ਇਨਫੈਕਸ਼ਨ ਹੈ, ਜੋ ਡਾਇਬਿਟੀਜ਼ ਵਾਲੇ ਮਰੀਜ਼ਾਂ ਵਿੱਚ ਸਭ ਤੋਂ ਜ਼ਿਆਦਾ ਹੋ ਰਿਹਾ ਹੈ। ਇਸ ਵਿੱਚ ਪਹਿਲਾਂ ਜ਼ੁਕਾਮ ਹੁੰਦਾ ਹੈ, ਜ਼ੁਕਾਮ ਤੋਂ ਬਾਅਦ ਇਨਫੈਕਸ਼ਨ ਦਾ ਪ੍ਰਭਾਵ ਦਿਮਾਗ 'ਤੇ ਹੁੰਦਾ ਹੈ ਅਤੇ ਇਸ ਦੇ ਅਸਰ ਨਾਲ ਮਰੀਜ਼ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ।
ਡਾ. ਬੇਲਾ ਮੁਤਾਬਕ ਇਹ ਇਨਫੈਕਸ਼ਨ ਕਾਫ਼ੀ ਖਤਰਨਾਕ ਹੈ। ਸ਼ੁਰੂਆਤ ਵਿੱਚ ਸਹੀ ਟ੍ਰੀਟਮੈਂਟ ਨਾ ਮਿਲਣ 'ਤੇ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੇ ਮਾਮਲੇ ਗੁਜਰਾਤ ਹੀ ਨਹੀਂ ਦਿੱਲੀ ਤੋਂ ਵੀ ਸਾਹਮਣੇ ਆਏ ਹਨ ਜਿੱਥੇ ਕੋਰੋਨਾ ਤੋਂ ਬਾਅਦ ਲੋਕ ਮਿਊਕੋਰਮਾਇਕੋਸਿਸ ਨਾਲ ਬੀਮਾਰ ਹੋ ਰਹੇ ਹਨ।
ਸੂਰਤ ਵਿੱਚ ਵੀ ਹੁਣ ਤੱਕ ਮਿਊਕਰਮਾਕੋਸਿਸ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 20 ਮਰੀਜ਼ਾਂ ਨੇ ਆਪਣੀਆਂ ਅੱਖਾਂ ਗੁਆ ਦਿੱਤੀਆਂ ਹਨ। ਜਦੋਂ ਕਿ ਅਹਿਮਦਾਬਾਦ ਵਿੱਚ 120 ਪੀੜਤਾਂ ਵਿੱਚੋਂ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵਡੋਦਰਾ ਅਤੇ ਰਾਜਕੋਟ ਵਿੱਚ ਵੀ ਮਿਊਕਰਮਾਈਕੋਸਿਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਕਰੀਬ 500 ਅਜਿਹੇ ਮਾਮਲੇ ਆ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਬਿਹਾਰ ਅਤੇ ਹਰਿਆਣਾ ਸਮੇਤ 9 ਸੂਬਿਆਂ 'ਚ ਵੱਧ ਰਹੇ ਹਨ ਕੋਰੋਨਾ ਮਾਮਲੇ: ਸਿਹਤ ਮੰਤਰਾਲਾ
NEXT STORY