ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਮਹਾਤਮਾ ਗਾਂਧੀ ਦੀ 30 ਜਨਵਰੀ ਨੂੰ ਬਰਸੀ 'ਤੇ ਸ਼ਰਧਾਂਜਲੀ ਦੇਣ ਦੀ ਬੇਨਤੀ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖਣ ਨੂੰ ਕਿਹਾ ਹੈ। ਮੋਦੀ ਨੇ ਐਤਵਾਰ ਭਾਵ ਅੱਜ ਆਕਾਸ਼ਵਾਣੀ 'ਤੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 52ਵੇਂ ਆਡੀਸ਼ਨ ਵਿਚ ਕਿਹਾ ਕਿ 30 ਜਨਵਰੀ ਨੂੰ ਬਾਪੂ ਗਾਂਧੀ ਦੀ ਬਰਸੀ ਹੈ। ਇਸ ਮੌਕੇ 'ਤੇ ਸਾਨੂੰ ਸਾਰਿਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ 11 ਵਜੇ ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹੈ। ਅਸੀਂ ਵੀ ਜਿੱਥੇ ਹੋਈਏ, ਦੋ ਮਿੰਟ ਸ਼ਹੀਦਾਂ ਨੂੰ ਜ਼ਰੂਰ ਯਾਦ ਕਰੀਏ, ਉਨ੍ਹਾਂ ਨੂੰ ਸ਼ਰਧਾਂਜਲੀ ਦੇਈਏ। ਪੀ. ਐੱਮ. ਮੋਦੀ ਨੇ ਅੱਗੇ ਕਿਹਾ, ''ਬਾਪੂ ਨੂੰ ਯਾਦ ਕਰੋ ਅਤੇ ਬਾਪੂ ਦੇ ਸੁਪਨਿਆਂ ਨੂੰ ਸਾਕਾਰ ਕਰਨਾ, ਨਵੇਂ ਭਾਰਤ ਦਾ ਨਿਰਮਾਮ ਕਰਨਾ, ਨਾਗਰਿਕ ਹੋਣ ਦੇ ਨਾਅਤੇ ਆਪਣੇ ਕਰੱਤਵਾਂ ਦਾ ਪਾਲਣ ਕਰਨਾ- ਇਸ ਸੰਕਲਪ ਨਾਲ, ਆਓ ਅਸੀਂ ਅੱਗੇ ਵਧੀਏ।''
ਕੁੰਭ ਮੇਲੇ 'ਚ ਆਕਰਸ਼ਨ ਦਾ ਕੇਂਦਰ ਬਣਿਆ ਗਊ ਢਾਬਾ
NEXT STORY