ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2022 ਤੱਕ ਦੇਸ਼ ਦਾ ਸਾਰੇ ਬੇਘਰ ਪਰਿਵਾਰਾਂ ਨੂੰ ਪੱਕਾ ਘਰ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਅਹਿਮ ਕਦਮ ਚੁੱਕਿਆ ਹੈ। ਇਸ ਦਿਸ਼ਾ 'ਚ ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਲਾਈਟ ਹਾਊਸ ਪ੍ਰਾਜੈਕਟ ਦਾ ਉਦਘਾਟਨ ਕੀਤਾ। ਨਵੇਂ ਸਾਲ 'ਚ ਇਹ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਸ਼ਹਿਰੀ ਭਾਰਤ 'ਚ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ 'ਚ ਅਹਿਮ ਸਾਬਤ ਹੋਵੇਗਾ। ਇਸ ਪ੍ਰਾਜੈਕਟ ਦੇ ਅਧੀਨ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਤ੍ਰਿਪੁਰਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ ਅਤੇ ਤਾਮਿਲਨਾਡੂ 'ਚ ਗਰੀਬ ਲੋਕਾਂ ਨੂੰ ਸਰਕਾਰ ਸਸਤੇ, ਭੂਚਾਲ ਵਿਰੋਧੀ ਅਤੇ ਮਜ਼ਬੂਤ ਮਕਾਨ ਮੁਹੱਈਆ ਕਰਵਾਏਗੀ।
ਇਹ ਵੀ ਪੜ੍ਹੋ : ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਮੱਧਮ ਵਰਗ ਲਈ ਘਰ ਬਣਾਉਣ ਲਈ ਦੇਸ਼ ਨੂੰ ਨਵੀਂ ਤਕਨੀਕ ਮਿਲ ਰਹੀ ਹੈ। ਇਹ 6 ਲਾਈਟ ਹਾਊਸ ਪ੍ਰਾਜੈਕਟ ਦੇਸ਼ ਨੂੰ ਰਿਹਾਇਸ਼ ਨਿਰਮਾਣ ਦੀ ਦਿਸ਼ਾ 'ਚ ਰਾਹ ਦਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਕੋ-ਆਪਰੇਟਿਵ ਫੇਡਰਲਿਜ਼ਮ ਦੀ ਮਿਸਾਲ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਲਾਈਟ ਹਾਊਸ ਪ੍ਰਾਜੈਕਟ ਆਧੁਨਿਕ ਤਕਨੀਕ ਨਾਲ ਬਣਨਗੇ। ਇਹ ਜ਼ਿਆਦਾ ਮਜ਼ਬੂਤ ਹੋਣਗੇ ਅਤੇ ਗਰੀਬਾਂ ਨੂੰ ਸਹੂਲਤਜਨਕ ਅਤੇ ਆਰਾਮਦਾਇਕ ਘਰ ਮਿਲੇਗਾ। ਉਨ੍ਹਾਂ ਨੇ ਕਿਹਾ ਸੀ ਕਿ ਇਕ ਸਮਾਂ ਸੀ, ਜਦੋਂ ਨਿਰਮਾਣ ਸਰਕਾਰ ਦੀ ਪਹਿਲ 'ਚ ਨਹੀਂ ਸੀ ਪਰ ਇਸ ਨੂੰ ਬਦਲਿਆ ਗਿਆ। ਮੋਦੀ ਨੇ ਕਿਹਾ ਕਿ ਰਿਹਾਇਸ਼ ਨਿਰਮਾਣ ਨੂੰ ਵੀ ਸਟਾਰਟਅੱਪ ਦੀ ਤਰ੍ਹਾਂ ਚੁਸਤ ਰਹਿਣਗੇ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦਾ 37ਵਾਂ ਦਿਨ, 80 ਕਿਸਾਨ ਜਥੇਬੰਦੀਆਂ ਅੱਜ ਸਿੰਘੂ ਸਰਹੱਦ 'ਤੇ ਕਰਨਗੀਆਂ ਬੈਠਕ
ਇਹ ਹੈ ਲਾਈਟ ਹਾਊਸ ਪ੍ਰਾਜੈਕਟ
ਲਾਈਟ ਹਾਊਸ ਪ੍ਰਾਜੈਕਟ ਲਈ ਜਿਨ੍ਹਾਂ ਸੂਬਿਆਂ ਨੂੰ ਚੁਣਿਆ ਗਿਆ ਹੈ, ਉਸ 'ਚ ਤ੍ਰਿਪੁਰਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਗੁਜਰਾਤ ਹਨ। ਲਾਈਟ ਹਾਊਸ ਪ੍ਰਾਜੈਕਟ ਕੇਂਦਰੀ ਸ਼ਹਿਰੀ ਮੰਤਰਾਲੇ ਦੀ ਮਹੱਤਵਪੂਰਨ ਯੋਜਨਾ ਹੈ, ਜਿਸ ਦੇ ਅਧੀਨ ਲੋਕਾਂ ਨੂੰ ਸਥਾਨਕ ਜਲਵਾਯੂ ਅਤੇ ਇਕੋਲਾਜੀ ਦਾ ਧਿਆਨ ਰੱਖਦੇ ਹੋਏ ਟਿਕਾਊ ਰਿਹਾਇਸ਼ ਪ੍ਰਦਾਨ ਕੀਤੇ ਜਾਂਦੇ ਹਨ। ਇਸ ਪ੍ਰਾਜੈਕਟ 'ਚ ਖ਼ਾਸ ਤਕਨੀਕ ਦੀ ਵਰਤੋਂ ਕਰ ਕੇ ਸਸਤੇ ਅਤੇ ਮਜ਼ਬੂਤ ਮਕਾਨ ਬਣਾਏ ਜਾਂਦੇ ਹਨ। ਇਸ ਪ੍ਰਾਜੈਕਟ 'ਚ ਫੈਕਟਰੀ ਤੋਂ ਹੀ ਬੀ-ਕਾਲਮ ਅਤੇ ਪੈਨਲ ਤਿਆਰ ਕਰ ਕੇ ਘਰ ਬਣਾਉਣ ਦੇ ਸਥਾਨ 'ਤੇ ਲਿਆਂਦਾ ਜਾਂਦਾ ਹੈ, ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਨਿਰਮਾਣ ਦੀ ਮਿਆਦ ਅਤੇ ਲਾਗਤ ਘੱਟ ਹੋ ਜਾਂਦੀ ਹੈ। ਇਸ ਲਈ ਪ੍ਰਾਜੈਕਟ ਦੇ ਅਧੀਨ ਬਣੇ ਮਕਾਨ ਪੂਰੀ ਤਰ੍ਹਾਂ ਨਾਲ ਭੂਚਾਲ ਵਿਰੋਧੀ ਹੋਣਗੇ। ਲਾਈਟ ਹਾਊਸ ਪ੍ਰਾਜੈਕਟ 'ਚ ਤਕਨੀਕ ਦਾ ਸਰਵਉੱਤਮ ਰੂਪ ਦਿਖੇਗਾ, ਜਿਸ ਦੀ ਵਰਤੋਂ ਜਨਕਲਿਆਣ ਲਈ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਤ੍ਰਿਪੁਰਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੇ ਵੀ ਸੰਬੋਧਨ ਕੀਤਾ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਾਰੀਆਂ ਗੱਲਾਂ ਨੂੰ ਭੁਲਾ ਕੇ ਸਿਰਫ ਮੰਗਾਂ ਨੂੰ ਪੂਰਾ ਕਰਵਾਉਣ ਲਈ ਅੰਦੋਲਨ
NEXT STORY