ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਅਤੇ ਨੀਰਵ ਮੋਦੀ ਦੇ ਮਾਮਲਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ 'ਤੇ ਪੂਰੀ ਤਿਆਰੀ ਕਰ ਕੇ ਮੇਰੇ ਨਾਲ ਬਹਿਸ ਕਰਨ ਆਉਣ। ਪਹਿਲਾਂ ਵੀ ਕਈ ਮੌਕਿਆਂ 'ਤੇ ਪੀ.ਐੱਮ. ਨੂੰ ਸਿੱਧੀ ਬਹਿਸ ਦੀ ਚੁਣੌਤੀ ਦੇ ਚੁਕੇ ਰਾਹੁਲ ਨੇ ਇਹ ਸਵਾਲ ਵੀ ਕੀਤਾ ਕਿ ਕੀ ਮੋਦੀ ਉਨ੍ਹਾਂ ਨਾਲ ਬਹਿਸ ਨੂੰ ਲੈ ਕੇ ਡਰੇ ਹੋਏ ਹਨ?ਪੀ.ਐੱਮ. ਮੇਰੇ ਨਾਲ ਬਹਿਸ ਕਰਨ ਤੋਂ ਡਰੇ ਹੋਏ ਹਨ
ਰਾਹੁਲ ਨੇ ਟਵੀਟ ਕਰ ਕੇ ਕਿਹਾ,''ਪ੍ਰਿਯ ਪ੍ਰਧਾਨ ਮੰਤਰੀ, ਕੀ ਤੁਸੀਂ ਭ੍ਰਿਸ਼ਟਾਚਾਰ 'ਤੇ ਮੇਰੇ ਨਾਲ ਬਹਿਸ ਕਰਨ ਤੋਂ ਡਰੇ ਹੋਏ ਹੋ? ਮੈਂ ਤੁਹਾਡੇ ਲਈ ਇਹ ਸੌਖਾ ਕਰ ਸਕਦਾ ਹਾਂ। ਚਲੋ ਕਿਤਾਬ ਖੋਲ੍ਹ ਕੇ ਤੁਸੀਂ ਇਨ੍ਹਾਂ ਵਿਸ਼ਿਆਂ 'ਤੇ ਤਿਆਰੀ ਕਰ ਸਕਦੇ ਹੋ:- 1- ਰਾਫੇਲ+ਅਨਿਲ ਅੰਬਾਨੀ, 2- ਨੀਰਵ ਮੋਦੀ, 3- ਅਮਿਤ ਸ਼ਾਹ+ਨੋਟਬੰਦੀ।'' ਦੱਸਣਯੋਗ ਹੈ ਕਿ ਰਾਹੁਲ ਵਲੋਂ ਪਹਿਲਾਂ ਦਿੱਤੀ ਗਈ ਚੁਣੌਤੀ 'ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਪ੍ਰਧਾਨ ਇਕ ਬੇਖਬਰ ਨੇਤਾ ਹਨ।
ਵਿਦਿਆਰਥਣਾਂ ਨੂੰ ਅਸ਼ਲੀਲ ਫਿਲਮ ਦਿਖਾਉਣ ਵਾਲੇ ਅਧਿਆਪਕ ਨੂੰ ਕੀਤਾ ਸਸਪੈਂਡ
NEXT STORY