ਨਵੀਂ ਦਿੱਲੀ (ਇੰਟ.) – ਅਮੀਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ/ਪੁਲਾੜ ਯਾਤਰੀਆਂ ਨੇ ਹਾਲ ਹੀ ’ਚ ਪੁਲਾੜ ’ਚ ਲੇਟਸ ਨਾਂ ਦੀ ਇਕ ਸਬਜ਼ੀ ਉਗਾਈ ਹੈ। ਇਸ ਨੂੰ ਜ਼ਿਆਦਾਤਰ ਸਲਾਦ ਤੇ ਬਰਗਰ ’ਚ ਇਸਤੇਮਾਲ ਕੀਤਾ ਜਾਂਦਾ ਹੈ। ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੁਲਾੜ ’ਚ ਉਗਾਈ ਗਈ ਲੇਟਸ ਧਰਤੀ ’ਤੇ ਉੱਗਣ ਵਾਲੀ ਲੇਟਸ ਤੋਂ ਜ਼ਿਆਦਾ ਪੌਸ਼ਟਿਕ ਹੈ।ਪੁਲਾੜ ਦੇ ਬੂਟਿਆਂ ’ਚ ਕੀ ਨਜ਼ਰ ਆਇਆ ਫਰਕਇਸ ਬਾਰੇ ਫਰੰਟੀਅਰਸ ਇਨ ਪਲਾਂਟ ਸਾਇੰਸ ਜਨਰਲ ’ਚ ਇਕ ਸਾਇੰਟਫਿਕ ਸਟੱਡੀ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ’ਚ ਨਾਸਾ ਨੇ ਧਰਤੀ ਤੇ ਪੁਲਾੜ ’ਚ ਉੱਗਣ ਵਾਲੀਆਂ ਸਬਜ਼ੀਆਂ ਦੇ ਅੰਤਰ ਬਾਰੇ ਜਾਣਕਾਰੀ ਦਿੱਤੀ ਹੈ।
ਨਾਸਾ ਮੁਤਾਬਕ ਪੁਲਾੜ ’ਚ ਉਗਾਈ ਗਈ ਲੇਟਸ ਧਰਤੀ ’ਤੇ ਉੱਗਣ ਵਾਲੀ ਲੇਟਸ ਨਾਲ ਰਲਦੀ-ਮਿਲਦੀ ਹੀ ਦਿਖਾਈ ਦਿੰਦੀ ਹੈ ਪਰ ਪੁਲਾੜ ’ਚ ਉੱਗਣ ਵਾਲੇ ਕਈ ਬੂਟਿਆਂ ’ਚ ਧਰਤੀ ਦੀ ਤੁਲਨਾ ’ਚ ਪੋਟਾਸ਼ੀਅਮ, ਸੋਡੀਅਮ, ਜ਼ਿੰਕ ਵਰਗੇ ਪੋਸ਼ਕ ਤੱਤ ਜ਼ਿਆਦਾ ਪਾਏ ਗਏ ਹਨ।ਕਿਥੇ ਉਗਾਈ ਗਈ ਸਬਜ਼ੀਨਾਸਾ ਪੁਲਾੜ ਯਾਤਰੀਆਂ ਨੇ ਇਹ ਸਬਜ਼ੀ ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਸੈਰਾਮਿਕ ਮਿੱਟੀ ਅਤੇ ਰੈੱਡ ਲਾਈਟਿੰਗ ਭਰਪੂਰ ਬੰਦ ਬਕਸਿਆਂ ’ਚ ਉਗਾਈ ਹੈ। ਇੰਜੈਕਸ਼ਨ ਰਾਹੀਂ ਇਸ ’ਚ ਪਾਣੀ ਦਿੱਤਾ ਜਾਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ’ਚ 33 ਤੋਂ 56 ਦਿਨ ਦਾ ਸਮਾਂ ਲੱਗਾ। ਪੁਲਾੜ ਯਾਤਰੀਆਂ ਨੇ ਖਾ ਕੇ ਇਸ ਦਾ ਸਵਾਦ ਦੇਖਿਆ ਅਤੇ ਕੁਝ ਨੂੰ ਡੀਪ ਫ੍ਰੀਜ਼ਰ ’ਚ ਰੱਖ ਕੇ ਧਰਤੀ ’ਤੇ ਵਾਪਸ ਲੈ ਆਏ।ਧਰਤੀ ’ਤੇ ਆਉਣ ਤੋਂ ਬਾਅਦ ਕਿਹੋ ਜਿਹੀ ਸੀ ਸਬਜ਼ੀਜਦੋਂ ਪੁਲਾੜ ’ਚ ਉਗਾਏ ਲੇਟਸ ਨੂੰ ਧਰਤੀ ’ਤੇ ਲਿਆਂਦਾ ਗਿਆ ਤਾਂ ਵਿਗਿਆਨੀਆਂ ਨੇ ਜਾਂਚ ’ਚ ਦੇਖਿਆ ਕਿ ਇਸ ’ਤੇ ਵੱਡੀ ਗਿਣਤੀ ’ਚ ਬੈਕਟੀਰੀਆ ਸਨ ਪਰ ਇਹ ਬੈਕਟੀਰੀਆ ਖਤਰਨਾਕ ਬਿਲਕੁਲ ਨਹੀਂ ਸਨ।ਨਾਸਾ ਦਾ ਕਹਿਣਾ ਹੈ ਕਿ ਪੁਲਾੜ ’ਚ ਸਬਜ਼ੀ ਉਗਾਉਣਾ ਜ਼ਰੂਰੀ ਹੈ ਤਾਂ ਕਿ ਅੱਗੇ ਲੰਮੇ ਸਮੇਂ ਤੱਕ ਦੇ ਮਿਸ਼ਨ ਕੀਤੇ ਜਾ ਸਕਣ। ਇਸ ਨਾਲ ਪੁਲਾੜ ਯਾਤਰੀ ਪੈਕੇਜਡ ਫੂਡ ਤੋਂ ਇਲਾਵਾ ਉਥੇ ਸਬਜ਼ੀਆਂ ਉਗਾ ਕੇ ਵੀ ਖਾ ਸਕਣਗੇ। ਪੁਲਾੜ ’ਚ ਟਮਾਟਰ ਅਤੇ ਹੋਰ ਛੋਟੇ ਫਲ ਤੇ ਪੱਤੇਦਾਰ ਸਬਜ਼ੀਆਂ ਵੀ ਉਗਾਏ ਜਾਣ ਦੀ ਯੋਜਨਾ ਹੈ।
ਦਿੱਲੀ 'ਚ ਹਸਪਤਾਲ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ
NEXT STORY