ਨਵੀਂ ਦਿੱਲੀ- ਅਤੁਲ ਸੁਭਾਸ਼ ਨਾਂ ਦੇ ਇੰਜੀਨੀਅਰ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਬੈਂਗਲੁਰੂ ਦੇ ਇਸ ਇੰਜੀਨੀਅਰ ਦੀ ਖੁਦਕੁਸ਼ੀ ਦਾ ਮਾਮਲਾ ਅੱਜਕਲ ਹਰ ਵਿਅਕਤੀ ਜਾਣਦਾ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਅਤੁਲ ਸੁਭਾਸ਼ ਨੇ 63 ਮਿੰਟ ਦਾ ਵੀਡੀਓ ਬਣਾਇਆ ਸੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਹੁਣ ਉਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਬਿੱਲ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਇਸ ਲਈ ਵਾਇਰਲ ਹੋ ਰਹੀ ਹੈ ਕਿਉਂਕਿ ਇਸ 'ਚ ਅਤੁਲ ਸੁਭਾਸ਼ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਟਲੀ ਕੁਮਾਰ 'ਤੇ ਕੁਮੈਂਟ ਕਰਨਾ ਕਪਿਲ ਸ਼ਰਮਾ ਨੂੰ ਪਿਆ ਮਹਿੰਗਾ, ਦਿੱਤੀ ਸਫ਼ਾਈ
ਬਿਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ
ਇਸ ਸਮੇਂ ਬਿੱਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਿੱਲ ਵਿੱਚ ਆਈਟਮ ਅਤੇ ਇਸ ਦੇ ਪੈਸਿਆਂ ਦੀ ਜਾਣਕਾਰੀ ਤੋਂ ਬਾਅਦ ਹੇਠਾਂ ਅਤੁਲ ਸੁਭਾਸ਼ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਬਿੱਲ ਦੇ ਹੇਠਾਂ ਲਿਖਿਆ ਗਿਆ ਹੈ, 'ਅਸੀਂ ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਉਸ ਦੀ ਜਾਨ ਵੀ ਬਾਕੀਆਂ ਵਾਂਗ ਹੀ ਕੀਮਤੀ ਸੀ। RIP ਭਰਾ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਦੂਜੇ ਸੰਸਾਰ ਵਿੱਚ ਸ਼ਾਂਤੀ ਪ੍ਰਾਪਤ ਕਰੋਗੇ। ਇਸ ਤਰ੍ਹਾਂ ਰੈਸਟੋਰੈਂਟ ਨੇ ਅਤੁਲ ਸੁਭਾਸ਼ ਨੂੰ ਸ਼ਰਧਾਂਜਲੀ ਦਿੱਤੀ ਅਤੇ ਹੁਣ ਬਿੱਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੀਤ ਲਹਿਰ ਜਾਰੀ, ਸਵੇਰੇ-ਸ਼ਾਮ ਠਾਰ ਦੇਣ ਵਾਲੀ ਠੰਡ, ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
NEXT STORY