ਤਿਰੁਅਨੰਤਪੁਰਮ— ਇਕ ਅਸਲੀ ਸਿਪਾਹੀ ਉਹ ਹੀ ਹੁੰਦਾ ਹੈ, ਜੋ ਮਰਨ ਤੋਂ ਬਾਅਦ ਵੀ ਦੇਸ਼ ਦੇ ਕੰਮ ਆਏ। ਅਜਿਹਾ ਹੀ ਜਜ਼ਬਾ ਸਬ ਲੈਫਟੀਨੈਂਟ ਅਤੁਲ ਕੁਮਾਰ ਪਵਾਰ ਦਾ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਮਰਨ ਤੋਂ ਬਾਅਦ ਵੀ ਤਿੰਨ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਪਵਾਰ ਨੇਵੀ ਅਫ਼ਸਰ ਸਨ ਅਤੇ ਆਈ.ਐੱਨ.ਐੱਸ. ਦਰੋਨਾਚਾਰੀਆ 'ਚ ਤਾਇਨਾਤ ਸਨ। 24 ਸਤੰਬਰ ਨੂੰ ਉਹ ਆਪਣੇ ਦੋਸਤਾਂ ਨਾਲ ਵਿਆਨਾਡ ਘੁੰਮਣ ਗਏ ਸਨ। ਕੋਚੀ ਵਾਪਸ ਆਉਣ ਦੌਰਾਨ ਅਤੁਲ ਸੜਕ ਹਾਦਸੇ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨਿਕਲੀ ਡੈੱਡ ਐਲਾਨ ਕਰ ਦਿੱਤਾ ਗਿਆ।
ਤਿਰੁਅਨੰਤਪੁਰਮ ਮੈਡੀਕਲ ਕਾਲਜ ਵੱਲੋਂ ਬਿਆਨ 'ਚ ਕਿਹਾ ਗਿਆ ਕਿ ਆਪਣੇ ਬੇਟੇ ਦੀ ਹਾਲਤ ਦੇਖ ਅਤੁਲ ਦਾ ਪੂਰਾ ਪਰਿਵਾਰ ਬਹੁਤ ਦੁਖੀ ਸੀ, ਇਸ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਰਾਜਬੀਰ ਸਿੰਘ ਪਵਾਰ ਅਤੇ ਹੋਰ ਪਰਿਵਾਰ ਵਾਲਿਆਂ ਨੇ ਹਸਪਤਾਲ ਪ੍ਰਸ਼ਾਸਨ ਤੋਂ ਅਤੁਲ ਦੇ ਦਿਲ, ਲੀਵਰ ਅਤੇ ਦੋਵੇਂ ਕਿਡਨੀਆਂ ਦਾਨ ਕਰਨ ਦੀ ਇੱਛਾ ਜ਼ਾਹਰ ਕੀਤੀ। ਮੈਡੀਕਲ ਕਾਲਜ ਅਨੁਸਾਰ ਅਤੁਲ ਦੇ ਦਿਲ ਨੂੰ ਇਕ 50 ਸਾਲਾ ਵਿਅਕਤੀ 'ਚ ਟਰਾਂਸਪਲਾਂਟ ਕੀਤਾ ਜਾਵੇਗਾ। ਉਨ੍ਹਾਂ ਦਾ ਕੋਟਾਯਮ ਮੈਡੀਕਲ ਕਾਲਜ 'ਚ ਇਲਾਜ ਚੱਲ ਰਿਹਾ ਹੈ। ਬੈਂਗਲੁਰੂ 'ਚ ਜਲ ਸੈਨਾ ਦੇ ਹਸਪਤਾਲ 'ਚ ਭਰਤੀ ਇਕ ਮਰੀਜ਼ ਨੂੰ ਇਕ ਕਿਡਨੀ, ਜਦੋਂ ਕਿ ਦੂਜੀ ਕਿਡਨੀ ਕੋਚੀ ਦੇ ਇਕ ਮਰੀਜ਼ ਨੂੰ ਦਾਨ ਦਿੱਤੀ ਜਾਵੇਗੀ। ਅਤੁਲ ਦਾ ਲੀਵਰ ਕੇਰਲ ਦੇ ਇਕ ਮਰੀਜ਼ 'ਚ ਟਰਾਂਸਪਲਾਂਟ ਕੀਤਾ ਜਾਵੇਗਾ।
ਖੇਤਾਂ 'ਚ ਮਿਲੀ ਲੜਕੀ ਦੀ ਸਿਰ ਵੱਢੀ ਲਾਸ਼
NEXT STORY