ਠਾਣੇ - ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਏਕਨਾਥ ਸ਼ਿੰਦੇ ਨੂੰ ਧਮਕੀ ਭਰੀ ਇੱਕ ਚਿੱਠੀ ਮਿਲੀ ਹੈ ਅਤੇ ਸ਼ੱਕ ਹੈ ਕਿ ਇਹ ਚਿੱਠੀ ਨਕਸਲੀਆਂ ਨੇ ਭੇਜੀ ਹੈ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਠਾਣੇ ਪੁਲਸ ਕਮਿਸ਼ਨਰੇਟ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰੀ ਵਿਕਾਸ ਮੰਤਰੀ ਨੂੰ ਇਹ ਚਿੱਠੀ 10-15 ਦਿਨ ਪਹਿਲਾਂ ਮਿਲੀ ਸੀ। ਸ਼ਿਵ ਸੈਨਾ ਨੇਤਾ ਸ਼ਿੰਦੇ ਠਾਣੇ ਅਤੇ ਗੜਚਿਰੌਲੀ ਜ਼ਿਲ੍ਹੇ ਦੇ ਸੁਰੱਖਿਆ ਮੰਤਰੀ ਵੀ ਹਨ, ਪੂਰਵੀ ਮਹਾਰਾਸ਼ਟਰ ਦਾ ਇਹ ਜ਼ਿਲ੍ਹਾ ਨਕਸਲ ਪ੍ਰਭਾਵਿਤ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਚਿੱਠੀ ਵਿੱਚ ਧਮਕੀ ਦਿੱਤੀ ਗਈ ਹੈ ਕਿ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਕਸਲੀਆਂ ਖ਼ਿਲਾਫ਼ ਰਾਜ ਸਰਕਾਰ ਦੀ ਕਾਰਵਾਈ ਦੀ ਭਾਰੀ ਕੀਮਤ ਅਦਾ ਕਰਨੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਚਿੱਠੀ ਵਿੱਚ ਭਾਰਤੀ ਕੰਮਿਉਨਿਸਟ ਪਾਰਟੀ (ਮਾਓਵਾਦੀ) ਲਿਖਿਆ ਹੋਇਆ ਹੈ। ਇਹ ਪਾਬੰਦੀਸ਼ੁਦਾ ਸੰਗਠਨ ਹੈ। ਅਣਪਛਾਤੇ ਲੋਕਾਂ ਖ਼ਿਲਾਫ਼ ਵਾਗਲੇ ਅਸਟੇਟ ਪੁਲਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਠਾਣੇ ਸ਼ਹਿਰ ਪੁਲਸ ਦੀ ਅਪਰਾਧ ਸ਼ਾਖਾ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
PM ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਅਗਲੇ ਹਫ਼ਤੇ ਕਰਨਗੇ ਮੁਲਾਕਾਤ
NEXT STORY