ਪਲਾਮੂ-ਝਾਰਖੰਡ ਦੇ ਪਲਾਮੂ ਜ਼ਿਲੇ 'ਚ ਨਕਸਲੀਆਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਦਫਤਰ ਨੂੰ ਬੰਬ ਵਿਸਫੋਟ ਨਾਲ ਉਡਾ ਦਿੱਤਾ। ਦਫਤਰ ਹਰਿਹਰਗੰਜ 'ਚ ਇੱਕ ਬੱਸ ਸਟੈਂਡ ਦੇ ਕੋਲ ਸਥਿਤ ਹੈ। ਇਸ ਹਾਦਸੇ ਤੋਂ ਬਾਅਦ ਸਥਾਨਿਕ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਆਪਣੇ-ਆਪਣੇ ਘਰਾਂ 'ਚ ਬੈਠੇ ਹੋਏ ਹਨ। ਹਾਦਸੇ ਨੂੰ ਅੰਜ਼ਾਮ ਦੇਣ ਤੋਂ ਬਾਅਦ ਅੱਤਵਾਦੀ ਸੀ. ਪੀ. ਆਈ (ਮਾਓਵਾਦੀ) ਜਿੰਦਾਬਾਦ-ਜਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਬਿਹਾਰ ਵੱਲ ਫਰਾਰ ਹੋ ਗਏ। ਪੁਲਸ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸੀ. ਪੀ. ਆਈ (ਮਾਓਵਾਦੀ) ਦੇ 12 ਅੱਤਵਾਦੀਆਂ ਨੇ ਵੀਰਵਾਰ ਦੇਰ ਰਾਤ ਪੁਰਾਣੇ ਬੱਸ ਸਟੈਂਡ ਸਥਿਤ ਭਾਰਤੀ ਜਨਤਾ ਪਾਰਟੀ ਦੇ ਚੋਣ ਦਫਤਰ ਨੂੰ ਬੰਬ ਧਮਾਕੇ ਨਾਲ ਉਡਾ ਦਿੱਤਾ। ਇਹ ਹਾਦਸਾ ਰਾਤ 12.25 ਵਜੇ ਵਾਪਰਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਰਿਹਰਗੰਜ ਥਾਣਾ ਇੰਚਾਰਜ ਵੰਸ਼ ਨਰਾਇਣ ਸਿੰਘ ਨੇ ਦੱਸਿਆ ਹੈ ਕਿ ਕ੍ਰਿਸ਼ਣ ਗੁਪਤਾ ਦੀ ਉਸਾਰੀ ਅਧੀਨ ਮਕਾਨ 4-5 ਦਿਨ ਪਹਿਲਾਂ ਹੀ ਭਾਜਪਾ ਦਾ ਚੋਣ ਦਫਤਰ ਵਜੋਂ ਖੁੱਲਿਆ ਸੀ, ਜਿਸ ਨੂੰ ਅੱਤਵਾਦੀਆਂ ਨੇ ਧਮਾਕੇ ਨਾਲ ਤਬਾਹ ਕਰ ਦਿੱਤਾ।
ਦੱਸਣਯੋਗ ਹੈ ਕਿ ਪਾਲਮੂ ਲੋਕ ਸਭਾ ਸੀਟ ਲਈ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।
ਜੰਮੂ : ਅਨੰਤਨਾਗ 'ਚ ਜਨ-ਜੀਵਨ ਦੂਜੇ ਦਿਨ ਵੀ ਪ੍ਰਭਾਵਿਤ
NEXT STORY