ਨਵੀਂ ਦਿੱਲੀ (ਨੈਸ਼ਨਲ ਡੈਸਕ) - ਪਹਿਲਾਂ ਤੋਂ ਸੰਸਾਰ ਦੇ 2 ਗੈਰ-ਕਾਨੂੰਨੀ ਅਫੀਮ ਉਤਪਾਦਨ ਖੇਤਰਾਂ ਗੋਲਡਨ ਕ੍ਰੀਸੇਂਟ (ਈਰਾਨ-ਅਫਗਾਨਿਸਤਾਨ-ਪਾਕਿਸਤਾਨ) ਤੇ ਗੋਲਡਨ ਟ੍ਰਾਇੰਗਲ (ਦੱਖਣ-ਪੂਰਬੀ ਏਸ਼ੀਆ) ਨਾਲ ਘਿਰੇ ਭਾਰਤ ਨੂੰ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਡਰੱਗਸ ਤੇ ਅੱਤਵਾਦ ਵਰਗੀਆਂ ਦੋਹਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯੂਨਾਈਟਡ ਨੇਸ਼ਨਸ ਆਫਿਸ ਆਨ ਡਰੱਗ ਐਂਡ ਕ੍ਰਾਈਮ (ਯੂਨ. ਐੱਨ. ਓ. ਡੀ. ਸੀ.) ’ਤੇ ਸੰਯੁਕਤ ਰਾਸ਼ਟਰ ਦਫ਼ਤਰ ਦੀ 2020 ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ ’ਚ ਅਫੀਮ ਦੀ ਖੇਤੀ ਲਈ ਅਲਾਟ ਕੀਤੀ ਜ਼ਮੀਨ 2019 ’ਚ 37 ਫੀਸਦੀ ਤੋਂ ਵਧ ਕੇ 61,000 ਹੈਕਟੇਅਰ ਹੋ ਗਈ ਹੈ। ਇਸ ਅਨੁਸਾਰ ਦੁਨੀਆ ’ਚ 75-80 ਫੀਸਦੀ ਹੈਰੋਇਨ ਦੀ ਸਪਲਾਈ ਅਫਗਾਨਿਸਤਾਨ ਤੋਂ ਹੀ ਹੁੰਦੀ ਹੈ। ਭਾਰਤ ’ਚ ਹਾਲ ਹੀ ’ਚ ਹੈਰੋਇਨ ਦੀ ਬਰਾਮਦਗੀ ਇਨ੍ਹਾਂ ਯੂਨ. ਐੱਨ. ਓ. ਡੀ. ਸੀ. ਦੇ ਤੱਤਾਂ ਦੀ ਪੁਸ਼ਟੀ ਕਰਦੀ ਹੈ। ਨਸ਼ੇ ਵਾਲੀਆਂ ਦਵਾਈਆਂ ਦੇ ਸਮੱਗਲਰ ਭਾਰਤੀ ਤੱਟਾਂ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਭਾਰਤ ਤੋਂ ਨਿਕਲਣ ਵਾਲੇ ਸ਼ਿਪਮੈਂਟ ਦੀ ਗਲੋਬਲ ਲਾਅ ਇਨਫੋਰਸਮੈਂਟ ਏਜੰਸੀਆਂ ਵੱਲੋਂ ਸ਼ੱਕੀ ਰੂਪ ਨਾਲ ਜਾਂਚ ਕੀਤੀ ਜਾਂਦੀ ਹੈ, ਜਿਸ ਨਾਲ ਖੇਤਰ ਦੀ ਅਫੀਮ ਮਾਲੀ ਹਾਲਤ ਤੇ ਹਥਿਆਰਬੰਦ ਸੰਘਰਸ਼ ਵਧਣ ਦੀ ਬਹੁਤ ਸੰਭਾਵਨਾ ਹੈ। ਅਫ਼ਗਾਨਿਸਤਾਨ, ਪਾਕਿਸਤਾਨ ਈਰਾਨ ਤੇ ਦੂਜੇ ਪਾਸੇ ਥਾਈਲੈਂਡ, ਲਾਓਸ ਤੇ ਮਿਆਂਮਾਰ ਦੇ ਗੋਲਡਨ ਟ੍ਰਾਇੰਗਲ ਦੀ ਨੇੜਤਾ ਕਾਰਨ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਭਾਰਤ ਦੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਰਿਹਾ ਹੈ।
ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਾਬਕਾ ਪਤਨੀ ’ਤੇ ਹੋਇਆ ਜਾਨਲੇਵਾ ਹਮਲਾ, ਪੁੱਛਿਆ- ਕੀ ਇਹੀ ਹੈ ਨਵਾਂ ਪਾਕਿਸਤਾਨ?
ਨਸ਼ੇ ਵਾਲੇ ਪਦਾਰਥਾਂ ਦੀ ਸਮੁੰਦਰ ਦੇ ਰਸਤੇ ਸਮੱਗਲਿੰਗ
ਕੁਝ ਮਾਮਲਿਆਂ ’ਚ ਫੜੇ ਗਏ ਈਰਾਨੀ ਮੁੱਖ ਰੂਪ ਨਾਲ ਬਲੂਚ ਹਨ ਤੇ ਉਨ੍ਹਾਂ ਦਾ ਪਾਕਿਸਤਾਨ ਨਾਲ ਗਹਿਰਾ ਸਬੰਧ ਹੈ। ਜਾਂਚ ’ਚ ਪਾਕਿਸਤਾਨ ਤੋਂ ਨਸ਼ੇ ਵਾਲੇ ਪਦਾਰਥਾਂ ਦੀ ਟ੍ਰਾਂਸਪੋਰਟ ਲਈ ਸਮੁੰਦਰੀ ਰਸਤੇ ਦੇ ਇਸਤੇਮਾਲ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਇਸ ਬਰਾਮਦਗੀ ਅਤੇ ਤੇਜ਼ੀ ਨਾਲ ਬਦਲਦੀ ਭੂ-ਰਾਜਨੀਤਕ ਹਾਲਤ ਦੇ ਪਿਛੋਕੜ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਨਾਰਕੋ ਕੋਆਰਡੀਨੇਸ਼ਨ ਸੈਂਟਰ (ਐੱਨ. ਸੀ. ਓ. ਆਰ. ਡੀ.) ਦੀ ਬੈਠਕ ਕੀਤੀ ਸੀ। ਐੱਨ. ਸੀ. ਓ. ਆਰ. ਡੀ. ਸਾਰੀਆਂ ਡਰੱਗ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਹੋਰ ਹਿੱਸੇਦਾਰਾਂ ਵਿਚਾਲੇ ਤਾਲਮੇਲ ਲਈ ਜ਼ਿੰਮੇਵਾਰ ਹੈ। ਸਰਕਾਰ ਨਾਰਕੋਟਿਕਸ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਸਟੇਂਸ ਐਕਟ (ਐੱਨ. ਡੀ. ਪੀ. ਐੱਸ.) 1985 ’ਚ ਸੋਧ ਕਰ ਕੇ ਨਾਰਕੋਟਿਕਸ ਕਾਨੂੰਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਪ੍ਰਸਤਾਵ ਦੀ ਵੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ: ਗੋਲੀਬਾਰੀ ਦੀ ਘਟਨਾ 'ਚ ਸ਼ਾਮਲ 17 ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਪਾਕਿਸਤਾਨ ਦੀ ਅੱਤਵਾਦੀਆਂ ਨੂੰ ਆਰਥਿਕ ਸਹਾਇਤਾ
ਭਾਰਤ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਅੱਤਵਾਦੀ ਗਰੁੱਪਾਂ ਵੱਲੋਂ ਸਮੱਗਲਿੰਗ ਕਾਰਟੇਲ ਦੀ ਵਰਤੋਂ ਚਿੰਤਾ ਦਾ ਇਕ ਹੋਰ ਵਿਸ਼ਾ ਹੈ। ਖੁਫੀਆ ਰਿਪੋਰਟਾਂ ਨੇ ਅੱਤਵਾਦ ਨੂੰ ਆਰਥਿਕ ਸਹਾਇਤਾ ਲਈ ਨਸ਼ੇ ਵਾਲੇ ਪਦਾਰਥਾਂ ਦੇ ਵਪਾਰ ’ਤੇ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਮਾਰਕ ਕੀਤਾ ਹੈ, ਕਿਉਂਕਿ ਨੋਟਬੰਦੀ ਤੋਂ ਬਾਅਦ ਨਕਲੀ ਭਾਰਤੀ ਕਰੰਸੀ ਨੋਟਾਂ ਦੀ ਵਰਤੋਂ ਕਰਨਾ ਪਾਕਿਸਤਾਨ ਸਥਿਤ ਸੰਸਥਾਵਾਂ ਲਈ ਇਕ ਵਿਵਹਾਰਕ ਬਦਲ ਨਹੀਂ ਹੈ। ਰਾਸ਼ਟਰੀ ਜਾਂਚ ਏਜੰਸੀ ਵੱਲੋਂ ਜੂਨ 2019 ’ਚ ਅੰਮ੍ਰਿਤਸਰ ਦੇ ਅਟਾਰੀ ’ਚ 532 ਕਿਲੋਗ੍ਰਾਮ ਹੈਰੋਇਨ ਤੇ 52 ਕਿਲੋਗ੍ਰਾਮ ਨਸ਼ੇ ਵਾਲੇ ਪਦਾਰਥਾਂ ਦੀ ਬਰਾਮਦਗੀ ਦੀ ਜਾਂਚ ’ਚ ਪਾਕਿਸਤਾਨ ਤੇ ਅਫਗਾਨਿਸਤਾਨ ’ਚ ਸਥਿਤ ਅੰਤਰਰਾਸ਼ਟਰੀ ਡਰੱਗ ਰੈਕੇਟ ਦੀ ਸ਼ਮੂਲੀਅਤ ਦਾ ਪਤਾ ਚੱਲਿਆ ਹੈ, ਜੋ ਨਾਰਕੋ ਵਪਾਰ ਨਾਲ ਪਾਕਿਸਤਾਨ ਨੂੰ ਆਮਦਨ ਚੈਨਲਾਈਜ਼ ਕਰਦਾ ਹੈ ਜਾਂ ਫਿਰ ਕਸ਼ਮੀਰ ’ਚ ਹਿਜ਼ਬੁਲ ਮੁਜ਼ਾਹੀਦੀਨ ਦੇ ਅੱਤਵਾਦੀਆਂ ਦੀ ਪੈਸੇ ਨਾਲ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਭਿਆਨਕ ਗਰਮੀ ਲਈ ਪ੍ਰਸਿੱਧ ਸਾਊਦੀ ਅਰਬ 'ਚ ਹੋਈ ਬਰਫ਼ਬਾਰੀ, ਵੇਖੋ ਵੀਡੀਓ
ਡਿਜੀਟਲ ਸਮੱਗਰੀ ਤੇ ਡਾਰਕ ਵੈੱਬ ਦਾ ਇਸਤੇਮਾਲ
ਗ਼ੈਰ-ਕਾਨੂੰਨੀ ਨਸ਼ੇ ਵਾਲੇ ਪਦਾਰਥਾਂ ਦੇ ਵਪਾਰ ’ਚ ਡਿਜੀਟਲ ਸਮੱਗਰੀਆਂ ਦੀ ਵਧਦੀ ਵਰਤੋਂ ਅਧਿਕਾਰੀਆਂ ਨੂੰ ਨਵੀਂਆਂ ਚੁਣੌਤੀਆਂ ਦੇ ਰਹੀ ਹੈ। ਯੂ. ਐੱਨ. ਓ. ਡੀ. ਸੀ. ਦੀ ਵਰਲਡ ਡਰੱਗ ਰਿਪੋਰਟ 2021 ਅਨੁਸਾਰ ਕੋਵਿਡ-19 ਦੌਰਾਨ ਲਾਕਡਾਊਨ ਪਾਬੰਦੀਆਂ ਦੌਰਾਨ ਨਸ਼ੇ ਵਾਲੀਆਂ ਦਵਾਈਆਂ ਦੀ ਸਮੱਗਲਿੰਗ ’ਚ ਤੇਜ਼ੀ ਆਉਣ ਦਾ ਖਦਸ਼ਾ ਹੈ। ਆਨਲਾਈਨ ਵਿਕਰੀ ਨਾਲ ਦਵਾਈਆਂ ਤੱਕ ਪਹੁੰਚ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਰਲ ਹੋ ਗਈ ਹੈ ਤੇ ਡਾਰਕ ਵੈੱਬ ’ਤੇ ਮੁੱਖ ਦਵਾਈ ਬਾਜ਼ਾਰ ਹੁਣ ਲੱਗਭਗ 315 ਮਿਲੀਅਨ ਡਾਲਰ ਦਾ ਹੈ। ਸੰਪਰਕ ਰਹਿਤ ਦਵਾਈ ਲੈਣ-ਦੇਣ ਮੇਲ ਦੇ ਮਾਧਿਅਮ ਨਾਲ ਵੀ ਵੱਧ ਰਹੇ ਹਨ।
ਯੂ. ਐੱਨ. ਓ. ਡੀ. ਸੀ. ਦੀ ਰਿਪੋਰਟ ਅਨੁਸਾਰ ਇਹ ਟਰੈਂਡ ਮਹਾਮਾਰੀ ਦੌਰਾਨ ਤੇਜ਼ ਹੋ ਗਿਆ ਹੈ। ਭਾਰਤ ਦੀ ਫੈਡਰਲ ਡਰੱਗ ਇਨਫੋਰਸਮੈਂਟ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪਿਛਲੇ 2 ਸਾਲਾਂ ’ਚ ਭਾਰਤ ’ਚ ਵੀ ਇਸ ਟਰੈਂਡ ਦਾ ਪਤਾ ਲਗਾਇਆ ਹੈ। ਗੁਜਰਾਤ ’ਚ ਇਕ ਦੁਕਾਨ ਮਾਲਕ ਬਰਗਰ ਵੇਚਣ ਦੀ ਆੜ ’ਚ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਚਲਾਉਂਦਾ ਸੀ। ਕੰਮ ਕਰਨ ਦਾ ਤਰੀਕਾ ਡਾਰਕ ਨੈੱਟ ’ਤੇ ਪਾਰਟੀ ਤੇ ਸਿੰਥੈਟਿਕ ਡਰੱਗਸ ਖਰੀਦਣਾ ਤੇ ਨਕਲੀ ਪਤਿਆਂ ’ਤੇ ਉਸ ਦੀ ਡਲਿਵਰੀ ਕਰਵਾਉਣਾ ਸੀ। ਦੇਸ਼ ’ਚ ਡਰੱਗਸ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਬਾਰਡਰ ਦੇ ਮਾਧਿਅਮ ਤੋਂ ਜਾਂ ਫਿਰ ਅਫਰੀਕਾ ਤੋਂ ਹੋ ਕੇ ਭਾਰਤ ਪੁੱਜਦਾ ਹੈ। ਫਿਰ ਇਨ੍ਹਾਂ ਨੂੰ ਦਿੱਲੀ ਜਾਂ ਪੰਜਾਬ ਲਿਆਇਆ ਜਾਂਦਾ ਹੈ। ਇਨ੍ਹਾਂ ਨੂੰ ਲਿਆਉਣ ਦੇ ਸਭ ਤੋਂ ਚੰਗੇਰੇ ਰਸਤੇ ਸਰਹੱਦੀ ਇਲਾਕਿਆਂ ’ਚ ਮੌਜੂਦ ਨਦੀਆਂ-ਨਾਲੇ ਹੁੰਦੇ ਹਨ। ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਤਾਂ ਭੰਗ ਤੇ ਗਾਂਜੇ ਦੀ ਖੇਤੀ ਹੁੰਦੀ ਹੈ। ਉੱਥੇ ਹੀ ਹੈਰੋਇਨ ਤੇ ਕੋਕੀਨ ਕੰਟਰੋਲ ਰੇਖਾ ਤੋਂ ਘਾਟੀ ’ਚ ਆਉਂਦੀ ਹੈ । ਫਿਰ ਉੱਥੋਂ ਇਹ ਪੂਰੇ ਦੇਸ਼ ’ਚ ਫੈਲਾਈਆਂ ਜਾਂਦੀਆਂ ਹਨ।
2 ਸੂਬਿਆਂ ’ਚ ਜ਼ਿਆਦਾ ਸਮੱਗਲਿੰਗ
- ਗੁਜਰਾਤ ਤੇ ਪੰਜਾਬ ਦੇ ਨਾਲ ਲੱਗਦੀ ਸਰਹੱਦ ’ਤੇ ਡਰੱਗ ਸਮੱਗਲਿੰਗ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਹ ਦੇਸ਼ ਦੀਆਂ ਏਜੰਸੀਆਂ ਲਈ ਵੱਡੀ ਚੁਣੌਤੀ ਹੈ।
- ਅਫਗਾਨਿਸਤਾਨ ’ਚ ਅਫੀਮ ਆਮਦਨੀ ਦਾ ਇਕ ਵੱਡਾ ਸ੍ਰੋਤ ਹੈ।
- ਡਰੋਨ ਨਾਲ ਭਾਰਤ-ਪਾਕਿ ਬਾਰਡਰ ’ਤੇ ਸਮੱਗਲਿੰਗ ਦਾ ਰੁਝਾਨ ਵਧਿਆ।
- ਯੂਨਾਈਟੇਡ ਨੇਸ਼ਨਸ ਦੀ ਰਿਪੋਰਟ ਦੱਸਦੀ ਹੈ ਕਿ ਅਫੀਮ ਦੀ ਕਟਾਈ ਨੇ 2019 ’ਚ 1.2 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ ’ਚ ਇਸ ਮਹੀਨੇ ਮੰਦਰਾਂ ਦੀ ਯਾਤਰਾ ਕਰਨਗੇ ਪਾਕਿਸਤਾਨੀ ਹਿੰਦੂ
ਸਿੰਥੈਟਿਕ ਡਰੱਗ
ਭਾਰਤ ਐਸੀਟਿਕ ਐਨਹਾਈਡ੍ਰਾਈਡ, ਇਫੇਡ੍ਰਿਨ ਤੇ ਪ੍ਰਸਿਊਡੋਏਫੇਡ੍ਰਿਨ ਦੇ ਮੁੱਖ ਉਤਪਾਦਕਾਂ ’ਚੋਂ ਇਕ ਹੈ। ਇਨ੍ਹਾਂ ਦੀ ਵਰਤੋਂ ਕੱਪੜਾ ਉਦਯੋਗਾਂ ਸਮੇਤ ਕਈ ਜਾਇਜ਼ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਹਾਲਾਂਕਿ ਪਦਾਰਥਾਂ ਨੂੰ ਲਾਇਸੈਂਸ ਹੋਲਡਰਾਂ ਵੱਲੋਂ ਲਿਆਇਆ ਜਾਂਦਾ ਹੈ ਤੇ ਫਿਰ ਪਾਕਿਸਤਾਨ ਤੇ ਈਰਾਨ ’ਚ ਸਮੱਗਲਿੰਗ ਕੀਤੀ ਜਾਂਦੀ ਹੈ।
ਡਰੋਨ ਰਾਹੀਂ ਡਰੱਗਸ ਅਤੇ ਹਥਿਆਰਾਂ ਦੀ ਸਮੱਗਲਿੰਗ
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਪਿਛਲੇ ਸਾਲ 12 ਸਤੰਬਰ ਨੂੰ ਮੁੰਦਰਾ ਬੰਦਰਗਾਹ ’ਤੇ 2 ਕੰਟੇਨਰਾਂ ’ਚੋਂ 2,988. 21 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ । ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਬਾਅਦ 7 ਅਕਤੂਬਰ ਨੂੰ ਨਹਾਵਾ ਸ਼ੇਵਾ ਪੋਰਟ ’ਤੇ ਇਕ ਕੰਟੇਨਰ ’ਚੋਂ 25 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਦਸੰਬਰ ’ਚ ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ’ਚ 2 ਵੱਖ-ਵੱਖ ਘਟਨਾਵਾਂ ’ਚ 200 ਕਰੋਡ਼ ਰੁਪਏ ਮੁੱਲ ਦੀ 40 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਫਿਰੋਜ਼ਪੁਰ ਸੈਕਟਰ ਪਾਕਿਸਤਾਨ ਨਾਲ 543 ਕਿਲੋਮੀਟਰ ਦਾ ਬਾਰਡਰ ਸਾਂਝਾ ਕਰਦਾ ਹੈ। ਪੰਜਾਬ ਪੁਲਸ ਨੇ 2019-2021 ਦੌਰਾਨ ਨਸ਼ੇ ਵਾਲੇ ਪਦਾਰਥ, ਹਥਿਆਰ ਅਤੇ ਗੋਲਾ-ਬਾਰੂਦ ਲਿਜਾਣ ਵਾਲੇ 150 ਤੋਂ ਜ਼ਿਆਦਾ ਸ਼ੱਕੀ ਡਰੋਨ ਵੇਖੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਦੇ 142 ਵਿਦਿਆਰਥੀ ਕੋਰੋਨਾ ਪਾਜ਼ੇਟਿਵ
NEXT STORY