ਸ਼ਾਹਜਹਾਂਪੁਰ—ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ ਰਾਤ ਸਮੇਂ ਗੁਰਦੁਆਰੇ 'ਚ ਰੁਕੀ ਇਕ ਨੇਪਾਲੀ ਔਰਤ ਨਾਲ ਗੁਰਦੁਆਰੇ ਦੇ 2 ਸੇਵਾਦਾਰਾਂ ਨੇ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ।
ਪੁਲਸ ਸੂਤਰਾਂ ਮੁਤਾਬਕ ਐਤਵਾਰ ਉਕਤ 30 ਸਾਲਾ ਔਰਤ ਆਪਣੇ 2 ਬੱਚਿਆਂ ਨਾਲ ਨੇਪਾਲ ਤੋਂ ਉੱਤਰਾਖੰਡ ਸਥਿਤ ਆਪਣੇ ਸਹੁਰੇ ਪਰਿਵਾਰ ਵਲ ਜਾ ਰਹੀ ਸੀ। ਰਾਹ 'ਚ ਰਾਤ ਪੈ ਜਾਣ 'ਤੇ ਉਸ ਨੇ ਸ਼ਾਹਜਹਾਂਪੁਰ ਦੇ ਪਿੰਡ ਲੌਗਾਪੁਰ ਨੇੜੇ ਸਥਿਤ ਇਕ ਗੁਰਦੁਆਰੇ 'ਚ ਸ਼ਰਨ ਲਈ।
ਦੋਸ਼ ਹੈ ਕਿ ਗੁਰਦੁਆਰੇ ਦੇ 2 ਸੇਵਾਦਾਰਾਂ 55 ਸਾਲਾ ਅਮਰੀਕ ਸਿੰਘ ਅਤੇ 30 ਸਾਲਾ ਗਗਨਦੀਪ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਸਵੇਰੇ ਔਰਤ ਨੇ ਪੁਲਸ ਨੂੰ ਸਾਰੀ ਘਟਨਾ ਸਬੰਧੀ ਦੱਸਿਆ, ਜਿਸ ਪਿੱਛੋਂ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ।
ਹਿਜ਼ਬੁਲ ਮੁਜ਼ਾਹਿਦੀਨ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਦਾ ਦਿਵਾਇਆ ਭਰੋਸਾ
NEXT STORY