ਨਵੀਂ ਦਿੱਲੀ— ਜੰਮੂ ਕਸ਼ਮੀਰ 'ਚ ਅੱਤਵਾਦ ਫੈਲਾਉਣ ਲਈ ਪਾਕਿਸਤਾਨ ਲਗਾਤਾਰ ਸਰਹੱਦ ਪਾਰ ਤੋਂ ਵਪਾਰ ਰਾਹੀਂ ਟੈਰਰ ਫੰਡਿੰਗ ਕਰ ਰਿਹਾ ਹੈ, ਜਿਸ ਨੂੰ ਰੋਕਣ ਲਈ ਕਵਾਇਦ ਸ਼ੁਰੂ ਹੋ ਗਈ ਹੈ। ਰਾਸ਼ਟਰੀ ਸੁਰੱਖਿਆ ਏਜੰਸੀ ਐੱਨ.ਆਈ.ਏ. ਨੇ ਗ੍ਰਹਿ ਮੰਤਰਾਲੇ ਨੂੰ ਉੜੀ ਤੇ ਪੁੰਛ ਤੋਂ ਹੋਣ ਵਾਲੇ ਕ੍ਰਾਸ ਬਾਰਡਰ ਟਰੇਡ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਸਾਲ 2008 'ਚ ਪਾਕਿਸਤਾਨ ਵਲੋਂ ਕ੍ਰਾਸ ਬਾਰਡਰ ਵਪਾਰ ਦੀ ਸ਼ੁਰੂਆਤ ਹੋਈ ਸੀ।
ਐੱਨ.ਆਈ.ਏ. ਨੇ ਆਪਣੀ 80 ਪੇਜਾਂ ਦੀ ਰਿਪੋਰਟ 'ਚ ਸਿਫਾਰਿਸ਼ ਕੀਤੀ ਕਿ ਗ੍ਰਹਿ ਮੰਤਰਾਲੇ ਵਲੋਂ ਕ੍ਰਾਸ ਬਾਰਡਰ ਟਰੇਡ ਲਈ ਬਣਾਈ ਗਏ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦਾ ਪਾਲਣ ਨਹੀਂ ਕੀਤਾ ਗਿਆ। ਐੱਨ.ਆਈ.ਏ. ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਕਿ ਪਿਛਲੇ ਦਿਨੀਂ ਕ੍ਰਾਸ ਬਾਰਡਰ ਟਰੇਡ ਦੇ ਰਾਹੀਂ ਜ਼ਿਆਦਾਤਰ ਟੈਰਰ ਫੰਡਿੰਗ ਹੋਈ ਹੈ। ਲਿਹਾਜ਼ਾ ਇਸ ਨੂੰ ਚਲਾਉਣਾ ਠੀਕ ਨਹੀਂ। ਇਹ ਭਾਰਤ ਦੇ ਹਿੱਤ 'ਚ ਨਹੀਂ ਹੈ। ਦੱਸਣਯੋਗ ਹੈ ਕਿ ਐੱਨ.ਆਈ.ਏ. ਆਪਰੇਸ਼ਨ ਹੁਰੀਅਤ ਦੀ ਜਾਂਚ ਦੇ ਨਾਲ-ਨਾਲ ਕ੍ਰਾਸ ਬਾਰਡਰ ਟਰੇਡ ਰਾਹੀਂ ਹੋਣ ਵਾਲੀ ਟੈਰਰ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਕ ਵੈੱਬਸਾਈਟ ਨੇ ਖੁਲਾਸਾ ਕੀਤਾ ਸੀ ਕਿ ਪਾਕਿਸਤਾਨ ਕ੍ਰਾਸ ਬਾਰਡਰ ਟਰੇਡ ਦੇ ਰਾਹੀਂ ਟੈਰਰ ਫੰਡਿੰਗ ਕਰ ਰਿਹਾ ਹੈ। ਇਸ 'ਚ ਬਾਰਡਰ 'ਤੇ ਵਪਾਰ ਕਰਨ ਵਾਲੇ ਵਪਾਰੀ, ਹਵਾਲਾ ਵਪਾਰੀ ਤੋਂ ਲੈ ਕੇ ਕਈ ਲੋਕ ਇਸ ਨੈਟਵਰਕ 'ਚ ਸ਼ਾਮਲ ਹਨ। ਇਸ 'ਚ ਅੰਮ੍ਰਿਤਸਰ, ਸ਼੍ਰੀਨਗਰ ਤੇ ਪੁਰਾਣੀ ਦਿੱਲੀ ਤੋਂ ਵਪਾਰੀ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਐੱਨ.ਆਈ.ਏ. ਦੇ ਅਧਿਕਾਰੀ ਪੁੱਛਗਿੱਛ ਕਰ ਚੁੱਕੇ ਹਨ। ਇਹ ਲੋਕ ਬਾਰਡਰ ਟਰੇਡ ਰਾਹੀਂ ਪੱਛਰਬਾਜ਼ਾਂ ਤੇ ਅੱਤਵਾਦੀਆਂ ਨੂੰ ਮਦਦ ਪਹੁੰਚਾਉਂਦੇ ਹਨ।
ਰੇਲਵੇ ਯਾਤਰੀਆਂ ਨੂੰ ਜਲਦ ਹੀ ਮਿਲੇਗੀ ਇਹ ਸੁਵਿਧਾ
NEXT STORY