Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    4:55:41 PM

  • assembly elections  punjab  election commission

    ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ,...

  • crude oil crosses 110 petrol and diesel will become expensive in india

    ਕੱਚਾ ਤੇਲ ਪਹੁੰਚਿਆ 110 ਡਾਲਰ ਦੇ ਪਾਰ, ਭਾਰਤ 'ਚ...

  • arms license of parvinder jhota s killer ashwani cancelled

    ਪਰਵਿੰਦਰ ਝੋਟਾ ਦੇ ਕਾਤਲ ਅਸ਼ਵਨੀ ਦਾ ਅਸਲਾ ਲਾਇਸੈਂਸ...

  • big incident

    ਕਾਕਸ ਬਾਜ਼ਾਰ ਦੇ ਰਿਜ਼ਾਰਟ 'ਚ ਭਿਆਨਕ ਹਾਦਸਾ ! 10...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਨੋਟਬੰਦੀ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਿਅੰਗਾਤਮਕ ਆਰਟੀਕਲ “ਨੋਟਬੰਦੀ ਨੂੰ ਚੇਤੇ ਕਰਦਿਆਂ...!''

NATIONAL News Punjabi(ਦੇਸ਼)

ਨੋਟਬੰਦੀ ਦੀ ਵਰ੍ਹੇਗੰਢ ਤੇ ਵਿਸ਼ੇਸ਼ ਵਿਅੰਗਾਤਮਕ ਆਰਟੀਕਲ “ਨੋਟਬੰਦੀ ਨੂੰ ਚੇਤੇ ਕਰਦਿਆਂ...!''

  • Updated: 08 Nov, 2020 10:30 AM
New Delhi
notabadi  anniversary  article
  • Share
    • Facebook
    • Tumblr
    • Linkedin
    • Twitter
  • Comment

ਨਸ-ਬੰਦੀ, ਸ਼ਰਾਬ-ਬੰਦੀ, ਨਾਕਾ-ਬੰਦੀ, ਘੇਰਾ-ਬੰਦੀ, ਸਿਹਰਾ-ਬੰਦੀ ਅਤੇ ਜੰਗ-ਬੰਦੀ ਸ਼ਬਦਾਂ ਬਾਰੇ ਤਾਂ ਅਕਸਰ ਸੁਣਦੇ ਆਏ ਸਾਂ, ਪਰੰਤੂ ਚਾਰ ਕੁ ਸਾਲ ਪਹਿਲਾਂ ਅੱਠ ਨਵੰਬਰ ਨੂੰ ਰਾਤ ਅੱਠ ਵਜੇ ਜਿਵੇਂ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਰਾਹੀਂ ਸਰਜੀਕਲ ਸਟਰਾਈਕ ਅੰਦਾਜ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਤਾਂ ਮੰਨੋ ਦੇਸ਼ ਦੇ ਹਰ ਆਮ-ਖਾਸ ਨਾਗਰਿਕ ਨੂੰ ਜਿਵੇਂ “ਏਕ ਜ਼ੋਰ ਕਾ ਝਟਕਾ ਧੀਰੇ ਸੇ ਲਗਾ”। 

ਰਾਤ ਤਾਂ ਜਿਵੇਂ-ਤਿਵੇਂ ਲੰਘ ਗਈ, ਪਰ ਸਵੇਰ ਹੁੰਦੇ ਸਾਰ ਇਸ ਝਟਕੇ ਦੀ ਸ਼ਿੱਦਤ ਦਾ ਅਹਿਸਾਸ ਉਦੋਂ ਹੋਇਆ, ਜਦੋਂ ਅਸੀਂ ਦੁੱਧ ਵਾਲੇ ਨਾਲ ਉਸਦੇ ਪਿਛਲੇ ਮਹੀਨੇ ਦਾ ਹਿਸਾਬ ਕਰਦਿਆਂ 500-500 ਰੁਪਏ ਦੇ ਚਾਰ ਨੋਟ ਫੜਾਏ ਉਸ ਦੀ ਹਥੇਲੀ ਤੇ ਧਰੇ । ਨੋਟ ਵੇਖਦਿਆਂ ਉਸਨੇ ਸਾਨੂੰ ਇੰਝ ਘੂਰ ਕੇ ਵੇਖਿਆ ਜਿਵੇਂ ਅਸੀਂ ਉਸ ਨੂੰ ਚੂਰਨ ਦੀਆਂ ਪੁੜੀਆਂ ਨਿਕਲਣ ਵਾਲੇ ਜਾਅਲੀ ਨੋਟ ਫੜਾ ਦਿੱਤੇ ਹੋਣ। ਉਸ ਨੇ ਨਾਲ ਹੀ ਕਿਹਾ, ਬਾਬੂ ਜੀ, ਹੁਣ ਇਹ ਨੋਟ ਨਹੀਂ ਚਲਦੇ।ਅਸੀਂ ਉਸ ਨੂੰ ਮੁਸ਼ਕਲ ਨਾਲ ਸਮਝਾਇਆ ਕਿ ਭਾਈ ਹਾਲੇ ਤਾਂ ਇਹ ਨੋਟ ਪੰਜਾਹ ਦਿਨਾਂ ਤੱਕ ਚਲੱਣਗੇ। ਕਾਫੀ ਬਹਿਸ ਕਰਨ ਤੇ ਬਾਅਦ ਉਹ ਦੁੱਧ ਵਾਲਾ ਸਾਡੇ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਵਾਲੇ ਨੋਟ ਲੈਣ ਨੂੰ ਰਜ਼ਾ-ਮੰਦ ਹੋਇਆ । 

ਉਸ ਤੋਂ ਬਾਅਦ ਜਿਵੇਂ ਹੀ ਦਿਨ ਨਿਕਲਿਆ ਤਿਵੇਂ ਹੀ ਸਾਡੀਆਂ ਪ੍ਰੀਖਿਆਵਾਂ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਦਸ ਵਜੇ ਕਰੀਬ ਗਲੀ 'ਚ ਇਕ ਸਬਜ਼ੀ ਵਾਲੇ ਨੇ ਹੋਕਾ ਲਾਇਆ ਤਾਂ ਸਾਡੀ ਗ੍ਰਹਿ-ਮੰਤਰੀ ਭਾਵ ਮੇਰੀਇਕਲੌਤੀ ਪਤਨੀ ਨੇ ਸਬਜ਼ੀ ਖਰੀਦਣ ਦੇ ਉਦੇਸ਼ ਨਾਲ ਫੇਰੀ ਵਾਲੇ ਨੂੰ ਰੋਕਿਆ ਅਤੇ ਤਮਾਮ ਸਬਜ਼ੀਆਂ ਦੇ ਰੇਟ ਪਤਾ ਕਰਨ ਉਪੰਰਤ ਬੈਂਗਣ, ਭਿੰਡੀ ਅਤੇ ਆਲੂਆਂ ਨੂੰ ਤੁਲਵਾਉਣ ਲਈ ਛਾਂਟ-ਛਾਂਟ ਕੱਢਣਾ ਸ਼ੁਰੂ ਕੀਤਾ, ਤਾਂ ਸਬਜ਼ੀ ਵਾਲੇ ਪ੍ਰਵਾਸੀ ਨੇ ਘਰਵਾਲੀ ਨੂੰ ਕਿਹਾ, ਭੈਣ ਜੀ, ਸਬਜ਼ੀ ਜਿਤਨੀ ਜੀ ਚਾਹੇ ਖਰੀਦ ਲੈ, ਲੇਕਿਨ ਆਪ ਸੇ 500 ਯਾ ਹਜ਼ਾਰ ਕਾ ਨੋਟ ਮੈਂ ਨਹੀਂ ਲੂੰਗਾ।” ਉੱਧਰ ਪਤਨੀ ਦੇ ਹੱਥ ਵਿੱਚ ਇੱਕੋ-ਇੱਕ 1000 ਦਾ ਨੋਟ ਹੀ ਸੀ। ਜਦੋਂ ਸਬਜ਼ੀ ਵਾਲੇ ਦੀ ਨਜ਼ਰ ਉਸ ਨੋਟ ਉੱਪਰ ਪਈ ਤਾਂ ਉਹ ਗਲੀ ਵਿੱਚੋਂ ਰੇੜ੍ਹੀ ਲੈ ਕੇ ਇੰਝ ਦੋੜਿਆ ਜਿਵੇਂ ਹੱਥ 'ਚ ਰੋੜਾ ਵੇਖ ਕੇ ਕੁੱਤਾ ਦੌੜਦਾ ਹੈ ਤੇ ਉਸਨੂੰ ਦੋੜਦਿਆਂ ਵੇਖ ਪਤਨੀ ਦੇ ਜਿਵੇਂ ਸਾਰੇ “ਦਿਲ ਕੇ ਅਰਮਾਂ ਆਂਸੂਓਂ  ਮੇਂ ਬਹਿ ਗਏ ...!''

ਸਾਡੇ ਬੱਚੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹਨ ਜਿਨ੍ਹਾਂ ਦੀ ਪਿਛਲੇ ਦੋ ਮਹੀਨਿਆਂ ਤੋਂ ਫੀਸ ਨਹੀਂ ਭਰੀ ਜਾ ਸਕੀ ਸੀ ਜਿਸ ਦੇ ਚੱਲਦਿਆਂ ਕਲਾਸ ਇੰਚਾਰਜ ਵਲੋਂ ਅਕਸਰ ਬੱਚਿਆਂ ਪਾਸੋਂ ਫੀਸ ਜਮ੍ਹਾ ਕਰਵਾਉਣ ਦਾ ਤਕਾਜ਼ਾ ਕੀਤਾ ਜਾਂਦਾ ਰਹਿੰਦਾ ਸੀ ਤੇ ਸੋਚਿਆ ਕਿਉਂ ਇਨ੍ਹਾਂ ਨੋਟਬੰਦੀ ਦੀ ਲਪੇਟ ਵਿੱਚ ਆਏ ਪੰਜ ਸੋ ਅਤੇ ਹਜ਼ਾਰ ਦੇ ਨੋਟਾਂ ਨੂੰ ਫ਼ੀਸ ਭਰਨ 'ਚ ਹੀ ਸਰਫ ਕਰ ਦਈਏ ਜਿਵੇਂ ਹੀ ਅਸੀਂ ਫੀਸ ਜਮ੍ਹਾ ਕਰਵਾਉਣ ਲਈ ਸਕੂਲ ਦੇ ਕਾਊਂਟਰ 'ਤੇ ਪਹੁੰਚੇ ਤਾਂ ਉੱਥੇ ਮੌਜੂਦ ਮਹਿਲਾ ਕਲਰਕ ਨੇ ਸਾਡਾ ਇਕ ਬਨਾਉਟੀ ਮੁਸਕਰਾਹਟ ਨਾਲ ਸੁਆਗਤ ਕੀਤਾ। ਪਰ ਜਿਵੇਂ ਹੀ ਅਸੀਂ ਫੀਸ ਕਾਰਡ ਦੇ ਨਾਲ 1000-1000 ਰੁਪਏ ਦੇ ਪੰਜ ਨੋਟ ਕਾਊਂਟਰ 'ਤੇ ਰੱਖੇ ਤਾਂ ਉਸ ਨੇ ਖਚਰੀ ਜਿਹੀ ਮੁਸਕਾਰਾਹਟ ਬਿਖੇਰਦਿਆਂ ਕਿਹਾ, ਸੌਰੀ ...! ਹੁਣ ਅਸੀਂ 1000 ਅਤੇ 500 ਦੇ ਨੋਟ ਨਹੀਂ ਲੈ ਸਕਦੇ।'ਅਸੀਂ ਉਹ ਨੋਟ ਚੁੱਕ ਕੇ ਸਕੂਲ 'ਚੋਂ ਇਸ ਤਰ੍ਹਾਂ ਬਾਹਰ ਨਿਕਲੇ, ਜਿਵੇਂ ਕਿ ਉਰਦੂ ਦੇ ਪ੍ਰਸਿੱਧ ਕਵੀ ਗਾਲਿਬ ਨੇ ਆਪਣੇ ਇਕ ਸ਼ੇਅਰ ਮਹਿਬੂਬ ਦੀ ਗਲੀ ਵਿੱਚੋਂ ਨਿਕਲਣ ਦਾ ਤਕ ਤਜ਼ਕਰਾ ਕੀਤਾ ਹੈ:
ਨਿਕਲਣਾ ਖੁਲਦ ਸੇ ਸੁਣਤੇ ਆਏ ਥੇ, ਹਜ਼ਰਤ-ਏ-ਆਦਮ ਕਾ।
ਬੜੇ ਬੇ-ਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ

ਅਸੀਂ ਸੋਚਿਆ ਚਲੋ ਏ.ਟੀ.ਐੱਮ ਵਿੱਚੋਂ ਹੀ ਕੁੱਝ ਕੈਸ਼ ਕਢਵਾ ਲੈਂਦੇ ਹਾਂ ਤੇ ਜਿਉਂ ਹੀ ਅਸੀਂ ਏ.ਟੀ.ਐੱਮ ਦਾ ਰੁੱਖ ਕੀਤਾ ਤਾਂ ਸ਼ਹਿਰ ਦੇ ਵਧੇਰੇ ਏ.ਟੀ.ਐੱਮ ਨੂੰ ਬੰਦ ਪਾਇਆ। ਲੇਕਿਨ ਜਿਹੜੇ ਏ.ਟੀ.ਐੱਮ ਨੂੰ ਖੁੱਲ੍ਹਾ ਵੇਖਿਆ ਉਸ ਦੇ ਬਾਹਰ ਇੰਨੀ ਲੰਮੀ ਲਾਈਨ ਕਿ ਅੱਲਾਹ ਤੋਬਾ ...! ਬਿਨ੍ਹਾਂ ਕਿਸੇ ਨਤੀਜੇ ਦੀ ਪਰਵਾਹ ਕੀਤਿਆਂ ਅਸੀਂ ਵੀ ਲਾਈਨ ਵਿਚ ਲੱਗ ਗਏ। ਇੱਥੋਂ ਤੱਕ ਕਿ ਲਾਈਨ ਵਿੱਚ ਲੱਗਿਆਂ-ਲੱਗਿਆਂ ਸਾਨੂੰ ਸ਼ਾਮ ਪੈ ਗਈ। ਇਸ ਤੋਂ ਪਹਿਲਾਂ ਕਿ ਅਸੀਂ ਏ ਟੀ ਐੱਮ ਤੱਕ ਪੁੱਜਦੇ, ਕੈਸ਼ ਖਤਮ ਹੋ ਗਿਆ। ਅਖੀਰ ਅਸੀਂ ਆਪਣੇ ਦਿਲ ਨੂੰ ਸਮਝਾਉਂਦੇ ਅਤੇ ਝੂਠੀਆਂ ਤਸਲੀਆਂ ਦਿੰਦੇ ਹੋਏ ਘਰ ਪੁੱਜੇ।

ਰਾਤੀ ਸੌਣ ਤੋਂ ਪਹਿਲਾਂ ਅਸੀਂ ਫੈਸਲਾ ਕੀਤਾ ਕਿ ਪਹੁ-ਫੁੱਟਦੇ ਸਾਰ ਹੀ  ਬੈਂਕ ਜਾਵਾਂਗੇ। ਸਵੇਰ ਨਿਰਣੇ ਕਾਲਜੇ ਹੀ ਜਦੋਂ ਬੈਂਕ ਦਾ ਰੁਖ ਕੀਤਾ ਤਾਂ ਬੈਂਕ ਦੇ ਬਾਹਰ ਦਾ ਜਦੋਂ ਦ੍ਰਿਸ਼ ਵੇਖਿਆ ਉਸ ਨੂੰ ਵੇਖ ਜਿਵੇਂ ਕਲੇਜਾ ਮੂੰਹ ਨੂੰ ਆ ਗਿਆ ਤੇ ਚਿੱਤ ਘਾਊਂ-ਮਾਊਂ ਕਰਨ ਲੱਗਿਆ ਕਿਉਂਕਿ ਲੋਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਪਹਿਲਾਂ ਹੀ ਬੈਂਕ ਦੇ ਬਾਹਰ ਮੌਜੂਦ ਸਨ। ਕੁੱਝ ਲੋਕੀ ਰਜ਼ਾਈਆਂ ਲਪੇਟੀ ਤੇ ਕੁਝ ਭਾਰੀ ਭਾਰੀ ਕੰਬਲ ਲਪੇਟੀ ਲੇਟੇ ਅਤੇ ਬੈਠੇ ਵਿਖਾਈ ਦਿੱਤੇ। ਜਦ ਇਸ ਸੰਦਰਭ ਵਿਚ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਅਸੀਂ ਤਾਂ ਅੱਧੀ ਰਾਤ ਤੋਂ ਹੀ ਬੈਂਕ ਦੇ ਬਾਹਰ ਡੇਰੇ ਲਾਈ ਬੈਠੇ ਹਾਂ। ਮਰਦੇ ਕੀ ਨਾ ਕਰਦੇ, ਅਸੀਂ ਵੀ ਲਾਈਨ ਵਿਚ ਉਨ੍ਹਾਂ ਦੇ ਪਿੱਛੇ ਖਲੋ ਗਏ। ਪਰੰਤੂ ਬੈਂਕ ਤਾਂ ਆਪਣੇ ਨਿਸ਼ਚਤ ਸਮੇਂ ਸਵੇਰੇ 10.00 ਵਜੇ ਹੀ ਖੁੱਲ੍ਹਿਆ।

ਬੈਂਕ ਦੇ ਖੁੱਲ੍ਹਦਿਆਂ ਹੀ ਅੰਦਰ ਜਾਣ ਲਈ ਲੋਕ ਇਸ ਪ੍ਰਕਾਰ ਧੱਕਾ-ਮੁੱਕੀ ਹੋਣ ਲੱਗੇ, ਜਿਵੇਂ ਕਿ ਉਨ੍ਹਾਂ ਦੇ ਜੀਵਨ ਚ ਬੈਂਕ ਵਿੱਚੋਂ ਪੈਸੇ ਕਢਾਉਣ ਦਾ ਇਹ ਆਖਰੀ ਮੌਕਾ ਹੋਵੇ। ਇਸੇ ਭੇਡ-ਚਾਲ ਦਾ ਅਸੀਂ ਵੀ ਹਿੱਸਾ ਬਣਦਿਆਂ ਅਰਥਾਤ ਧੌਲ-ਧੱਫੇ ਖਾਂਦਿਆਂ ਅਖੀਰ ਬੈਂਕ ਅੰਦਰ ਦਾਖਲ ਹੋਣ ਵਿੱਚ ਸਫਲ ਹੋ ਗਏ। ਪਰੰਤੂ ਅੰਦਰ ਹਰ ਕਾਊਂਟਰ ਦੇ ਅੱਗੇ ਕਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ। ਇਸ ਅੰਦਰਲੇ ਹੌਲਨਾਕ ਮੰਜ਼ਰ ਨੂੰ ਵੇਖਦਿਆਂ ਸਾਡਾ ਦਿਲ ਕਾਹਲਾ ਪੈਣ ਲੱਗਿਆ ਤਾਂ ਦਿਲ ਨੂੰ ਧਰਵਾਸ ਦਿੰਦਿਆਂ ਅਤੇ ਆਮਿਰ ਖਾਨ ਵਾਂਗ “ ਆਲ ਇਜ ਵੈਲ... ਆਲ ਇਜ ਵੈਲ“ ਦਾ ਜਾਪ ਕਰਦਿਆਂ ਇਕ ਲਾਈਨ ਵਿੱਚ ਗੱਡੀ ਦੇ ਆਖਰੀ ਡੱਬੇ ਵਾਂਗ ਖਲੋ ਗਏ। ਹਾਲੇ ਦੁਪਹਿਰ ਦੇ ਬਾਰਾਂ ਵੀ ਨਾ ਵੱਜੇ, ਕਿ ਕੈਸ਼ੀਅਰ ਨੇ ਐਲਾਨ ਕਰ ਦਿੱਤਾ ਕਿ ਕੈਸ਼ ਖਤਮ ਹੋ ਗਿਆ, ਪਰ ਜਿਸ ਕਿਸੇ ਨੇ ਪੈਸੇ ਖਾਤੇ ਵਿੱਚ ਜਮ੍ਹਾਂ ਕਰਵਾਉਣੇ ਹੋਣ, ਉਹ ਲਾਈਨ ਵਿੱਚ ਲੱਗਿਆ ਰਹੇ। ਅਖੀਰ ਖੁਦ ਨੂੰ ਸਮੇਟਦਿਆਂ ਅਸੀਂ ਬੜੀ ਮੁਸ਼ਕਿਲ ਨਾਲ ਘਰ ਪਰਤੇ।

ਇਸ ਉਪਰੰਤ ਅਸੀਂ ਆਪਣੇ ਪੁੱਤਰ ਨੂੰ, ਜੋ ਰੋਜ਼ਾਨਾ ਬੱਸ ਰਾਹੀਂ ਲਗਭਗ 70 ਕਿਲੋਮੀਟਰ ਦਾ ਸਫਰ ਤੈਅ ਕਰਕੇ ਪੜ੍ਹਨ ਲਈ ਕਾਲਜ ਜਾਂਦਾ ਹੈ, ਸਵੇਰੇ ਕਾਲਜ ਜਾਂਦੇ ਨੂੰ 1000-1000 ਦੇ ਦੋ ਨੋਟ ਅਤੇ ਸੌ ਦਾ ਇਕ ਨੋਟ ਦਿੰਦਿਆਂ ਕਿਹਾ ਕਿ ਹਜ਼ਾਰ ਹਜ਼ਾਰ ਦੇ ਦੋਵੇਂ ਨੋਟ ਆਉਂਦੇ-ਜਾਂਦੇ ਤੁੜਵਾ ਲਿਆਈਂ। ਪਰੰਤੂ ਉਸ ਨੇ ਸ਼ਾਮੀਂ ਆਉਂਦਿਆਂ ਹੀ ਉਕਤ ਨੋਟ ਸਾਨੂੰ ਜਿਉਂ ਦੇ ਤਿਉਂ ਵਾਪਸ ਕਰਦਿਆਂ ਕਿਹਾ, “ਭਾਪਾ ਜੀ, ਕੰਡਕਟਰ ਨੇ ਬੱਸ ਵਿਚ ਸਵਾਰ ਹੁੰਦਿਆਂ ਹੀ ਸਪੱਸ਼ਟ ਕਰ ਦਿੱਤਾ ਕਿ ਜਿਹੜੀਆਂ ਸਵਾਰੀਆਂ ਕੋਲ ਕਿਰਾਏ ਲਈ ਸਿਰਫ ਤੇ ਸਿਰਫ 1000 ਜਾਂ 500 ਦੇ ਹੀ ਨੋਟ ਹਨ ਕਿਰਪਾ ਕਰਕੇ ਉਹ ਪਹਿਲਾਂ ਹੀ ਹੇਠਾਂ ਉੱਤਰ ਜਾਣ, ਕਿਉਂਕਿ ਸਾਨੂੰ 1000 ਅਤੇ 500 ਦੇ ਨੋਟਾਂ ਨੂੰ ਲੈਣ ਤੋਂ ਮਾਲਕਾਂ ਨੇ ਸਖਤੀ ਨਾਲ ਮਨ੍ਹਾਂ ਕੀਤਾ ਹੈ।

ਇਸੇ ਤਰ੍ਹਾਂ ਇਕ ਪਰਮ ਮਿੱਤਰ ਨੇ ਬੱਸ ਸਟੈਂਡ ਦੀ ਇੱਕ ਘਟਨਾ ਸੁਣਾਈ। ਹੋਇਆ ਇੰਝ ਕਿ ਸਵੇਰੇ ਸਵੇਰੇ ਸਥਾਨਕ ਬੱਸ ਸਟੈਂਡ ਟੋਆਇਲਟ ਵੱਲ ਇੱਕ ਪੂਰੀ ਤਰ੍ਹਾਂ ਸੂਟਡ-ਬੂਟਡ ਸਵਾਰੀ ਨੱਸੀ ਜਾਵੇ। ਇਸ ਤੋਂ ਪਹਿਲਾਂ ਕਿ ਉਹ ਸਵਾਰੀ ਆਪਣਾ ਮਿਸ਼ਨ ਪੂਰਾ ਕਰਨ ਲਈ ਵਾਸ਼ਰੂਮ ਅੰਦਰ ਜਾਂਦੀ, ਗੇਟ ਕੀਪਰ ਨੇ ਸਪੀਡ ਬਰੇਕਰ ਬਣਦਿਆਂ, ਉਸ ਨੂੰ ਬਾਹਰ ਹੀ ਰੋਕਦਿਆਂ ਕਿਹਾ ਕਿ ਪਹਿਲਾਂ ਭੁਗਤਾਨ ਕਰੋ। ਸਵਾਰੀ ਨੇ ਜਦ 500 ਦਾ ਨੋਟ ਅੱਗੇ ਕੀਤਾ ਤਾਂ ਗੇਟ ਕੀਪਰ ਨੇ ਇਹ ਨੋਟ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ। ਪੀੜਤ ਸਵਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਪੰਜ ਰੁਪਏ ਦੇ ਭੁਗਤਾਨ ਦਾ ਚੈੱਕ ਕੱਟ ਦਿੰਦਾ ਹਾਂ। ਇਸ 'ਤੇ ਗੇਟ ਕੀਪਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਦ ਤੱਕ ਚੈੱਕ ਕਲੀਅਰ ਹੋ ਕੇ ਨਹੀਂ ਆ ਜਾਂਦਾ, ਮੈਂ ਆਪ ਨੂੰ ਅੰਦਰ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਇਸ ਤੋਂ ਪਹਿਲਾਂ ਕਿ ਸਵਾਰੀ ਗੇਟ ਕੀਪਰ ਨਾਲ ਹੋਰ ਬਹਿਸ ਕਰਦੀ ਵਿਚਾਰੀ ਦਾ ਜੰਗਲ-ਪਾਣੀ ਦਾ ਸਾਰਾ ਮਿਸ਼ਨ ਉੱਥੇ ਹੀ ਤਮਾਮ ਹੋ ਗਿਆ।ਇਸੇ ਦੌਰਾਨ ਅਸੀਂ ਇੱਕ ਦਿਨ ਬਾਜ਼ਾਰ ਗਏ ਤਾਂ ਹਰ ਛੋਟੀ ਵੱਡੀ ਦੁਕਾਨ ਤੇ ਲੱਗੇ ਬੋਰਡਾਂ ਨੇ ਧਿਆਨ ਖਿੱਚਿਆ। ਬੋਰਡਾਂ ਉੱਤੇ ਮੋਟੇ ਮੋਟੇ ਸ਼ਬਦਾਂ ਵਿੱਚ ਲਿਖਿਆ ਸੀ ਕਿ ਇਸ ਜਗਾਹ 1000 ਅਤੇ 500 ਦੇ ਨੋਟ ਨਹੀਂ ਚਲਦੇ। 

ਉਨ੍ਹਾਂ ਦਿਨਾਂ ਵਿਚਕਾਰ ਹੀ ਸਾਡਾ ਜਾਣਾ ਇਕ ਫੈਕਟਰੀ ਵਾਲੇ ਮਿੱਤਰ ਦੇ ਹੋਇਆ। ਅਸੀਂ ਦੇਖਿਆ ਕਿ ਪੂਰੀ ਫੈਕਟਰੀ ਚ ਜਿਵੇਂ ਕਬਰਾਂ ਵਰਗੀ ਚੁੱਪ ਛਾਈ ਹੋਈ ਸੀ ਅਤੇ ਫੈਕਟਰੀ ਵਾਲਾ ਮਿਤਰ ਇਸ ਪ੍ਰਕਾਰ ਦੁਖੀ ਬੈਠਾ ਹੈ ਜਿਵੇਂ ਕੋਈ ਮਰਗ ਹੋਈ ਹੋਵੇ। ਅਸੀਂ ਮਿੱਤਰ ਨੂੰ ਥੋੜ੍ਹਾ ਨਰਮ ਲਹਿਜ਼ੇ ਚ ਪੁੱਛਿਆ “ਨਾ ਤਾਂ ਅੱਜ ਹੋਲੀ ਹੈ ਤੇ ਨਾ ਹੀ ਦੀਵਾਲੀ, ਫਿਰ ਸਾਰੀ ਲੇਬਰ ਨੂੰ ਛੁੱਟੀ ਕਿਉਂ ਤੋਰ ਦਿੱਤੀ ?“ ੳਸ  ਨੇ ਦੁਖੀ ਹਿਰਦੇ ਨਾਲ ਕਿਹਾ, “ਨਹੀਂ ਯਾਰ, ਛੁੱਟੀ-ਵੁੱਟੀ ਨਹੀਂ ਕੋਈ ਕੀਤੀ। ਦਰਅਸਲ ਸਾਰੀ ਲੇਬਰ ਨੂੰ ਚਾਰ-ਚਾਰ ਹਜ਼ਾਰ ਦੇ ਕੇ ਬੈਂਕ ਚ ਕਰੰਸੀ ਬਦਲੀ ਲਈ ਭੇਜਿਆ ਹੋਇਆ ਹੈ। ਪੂਰੇ ਇੱਕ ਹਫਤੇ ਤੋਂ ਫੈਕਟਰੀ ਦੇ ਸਾਰੇ ਕੰਮ ਠੱਪ ਹਨ। ਬੱਸ ਇਨ੍ਹਾਂ ਹਜਾਰ ਪੰਜ ਸੌ ਦੇ ਨੋਟਾਂ ਦੀ ਅਦਲਾ-ਬਦਲੀ ਦੇ ਝੱਜੂ ਵਿੱਚ ਹੀ ਉਲਝੇ ਹੋਏ ਹਾਂ। ਸੱਚ ਪੁੱਛੇਂ ਤਾਂ ਯਾਰ ਇਸ ਨੋਟ-ਬੰਦੀ ਨੇ ਸਾਰੇ ਕੰਮ ਹੀ ਦੀ ਐਸੀ-ਤੈਸੀ ਫੇਰ ਦਿੱਤੀ ਹੈ।”

ਨੋਟ-ਬੰਦੀ ਦੋਰਾਨ ਗੁਆਂਢ ਵਿੱਚ ਹੋਇਆ ਇੱਕ ਵਿਆਹ ਲੋਕਾਂ ਦੇ ਮਨਾਂ 'ਤੇ ਆਪਣੀ ਅਮਿੱਟ ਛਾਪ ਛੱਡ ਗਿਆ। ਹੋਇਆ ਇੰਝ ਕਿ ਗੁਆਂਢ ਦੀ ਕੁੜੀ ਦਾ ਵਿਆਹ ਸ਼ਹਿਰ ਦੇ ਦੂਸਰੇ ਮੁਹੱਲੇ ਵਿਚ ਰਹਿੰਦੇ ਇਕ ਮੁੰਡੇ ਨਾਲ ਹੋਣਾ ਤੈਅ ਪਾਇਆ ਅਤੇ ਵਿਆਹ ਦੇ ਸੱਦਾ-ਪੱਤਰ ਆਦਿ ਸਭ ਵੰਡੇ ਜਾ ਚੁੱਕੇ ਸਨ। ਕੁੜੀ ਅਤੇ ਮੁੰਡੇ ਵਾਲਿਆਂ ਵਲੋਂ ਵਿਆਹ ਲਈ ਲੋਂੜੀਂਦਾ ਕੈਸ਼ ਆਦਿ ਬੈਂਕਾਂ ਵਿੱਚੋਂ ਕਢਵਾ ਲਿਆ ਗਿਆ ਸੀ। ਪਰੰਤੂ ਏਨ ਵਿਆਹ ਤੋਂ ਤਿੰਨ ਦਿਨ ਪਹਿਲਾਂ ਜਿਵੇਂ ਹੀ ਨੋਟ-ਬੰਦੀ ਦਾ ਐਲਾਨ ਹੋਇਆ ਤਾਂ ਜਿਵੇਂ ਇਹ ਵਿਆਹ ਧੂਮ-ਧਾਮ ਨਾਲ ਕਰਨ ਦੇ ਤਮਾਮ ਚਾਅਵਾਂ ਤੇ ਅਰਮਾਨਾਂ ਉੱਤੇ ਜਿਵੇਂ ਬਿਜਲੀ ਡਿੱਗ ਗਈ। ਜੋ ਨਕਦੀ ਆਦਿ  ਮਾਪਿਆਂ ਵਲੋਂ ਬੈਂਕ ਵਿੱਚੋਂ ਕਢਵਾਈ ਗਈ ਸੀ, ਉਹ ਸਾਰੀ ਜਿਵੇਂ ਰੱਦੀ ਦੇ ਕਾਗਜ਼ਾਂ ਚ ਤਬਦੀਲ ਹੋ ਗਈ । ਜਦ ਲੱਖ ਯਤਨਾਂ ਦੇ ਬਾਵਜੂਦ ਨਕਦੀ ਦਾ ਲੋੜੀਂਦਾ ਪ੍ਰਬੰਧ ਨਾ ਹੋਇਆ ਤਾਂ ਆਪਸੀ ਮਸ਼ਵਰੇ ਨਾਲ ਤੈਅ ਪਾਇਆ ਕਿ ਬਰਾਤੀਆਂ ਨੂੰ ਇਕ ਕੱਪ ਚਾਹ ਦਾ ਪਿਆ ਕੇ ਕੁੜੀ ਸਾਦੇ ਢੰਗ ਨਾਲ ਤੋਰ ਦਿੱਤੀ ਜਾਏ ਤੇ ਫੇਰ ਇੰਝ ਹੀ ਹੋਇਆ। ਸ਼ਾਇਦ ਇਸੇ ਨੂੰ ਆਖਦੇ ਹਨ “ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ।”

ਨੋਟ-ਬੰਦੀ ਦੇ ਇਹਨਾਂ ਦਿਨਾਂ ਦੌਰਾਨ ਕਈ ਮੁਹਾਵਰੇ ਤੇ ਅਖਾਣ ਜਿਵੇਂ ਸੱਚ ਸਾਬਤ ਹੁੰਦੇ ਵਿਖਾਈ ਦਿੱਤੇ ਜਿਵੇਂ “ਬਾਪ ਬੜਾ ਨਾ ਭਈਆ ਸਭ ਸੇ ਬੜਾ ਰੁਪਈਆ।” ਇਸੇ ਪਰਕਾਰ ਇਕ ਹੋਰ ਮੁਹਾਵਰੇ ਨੂੰ ਅਖੀਂ ਸੱਚ ਹੁੰਦਿਆਂ ਵੇਖਿਆ - “ਨੌਂ ਦੋ ਗਿਆਰਾਂ ਹੋ ਜਾਣਾ” ਇਕ ਦਿਨ ਸ਼ਾਮੀਂ ਇੱਕ ਭਿਖਾਰੀ ਨੇ ਸਾਡੇ ਘਰ ਅੱਗੇ ਅਲਖ ਜਗਾਉਂਦਿਆਂ ਜਦੋਂ ਭਿੱਖਿਆ ਮੰਗੀ ਤਾਂ ਮੇਰੀ ਧਰਮ ਪਤਨੀ ਨੇ ਪਹਿਲੀ ਵਾਰ ਦਿਮਾਗ ਦੀ ਸਹੀ ਵਰਤੋਂ ਕਰਦਿਆਂ ਭਿਖਾਰੀ ਨੂੰ 500 ਰੁਪਏ ਦਾ ਨੋਟ ਦਿੰਦਿਆਂ ਕਿਹਾ, “ਆਹ ਲਓ ਮਾਹਾਰਾਜ, 100 ਰੁਪਏ ਭਿਖਸ਼ਾ ਰੱਖਦਿਆਂ ਚਾਰ ਸੌ ਮੌੜ ਦਿਉ।” 500 ਦੇ ਨੋਟ ਦਾ ਨਾਮ ਸੁਣਦਿਆਂ ਭਿਖਾਰੀ ਜਿਵੇਂ ਉੱਥੋਂ ਨੌਂ ਦੋ ਗਿਆਰਾਂ ਹੋ ਗਿਆ। ਨੋਟ-ਬੰਦੀ ਦੇ ਦਿਨਾਂ ਵਿੱਚ ਇਕ ਹੋਰ ਮੁਹਾਵਰਾ ਮੱਖੀਆਂ ਮਾਰਨਾ ਵੀ ਸੱਚ ਹੁੰਦਾ ਵੇਖਿਆ, ਜਿਵੇਂ ਕਿ ਮੰਦੀ ਦੀ ਮਾਰ ਝੇਲ ਰਹੇ ਅਕਸਰ ਦੁਕਾਨਦਾਰਾਂ ਨੂੰ ਗ੍ਰਾਹਕ ਨਾ ਹੋਣ ਕਾਰਨ ਵਿਹਲੇ ਮੱਖੀਆਂ ਦੇ ਨਾਲ ਨਾਲ ਚੂਹੇ ਅਤੇ ਛਿਪਕਲੀਆਂ ਮਾਰਦੇ ਵੀ ਵੇਖਿਆ ਗਿਆ।

ਸੱਚ ਆਖੀਏ ਤਾਂ ਨੋਟ-ਬੰਦੀ ਦੇ ਉਨ੍ਹੀਂ ਦਿਨੀਂ ਦੇਸ਼ ਦੀ ਪੂਰੀ ਅਰਥਵਿਵਸਥਾ ਜਿਵੇਂ ਚਰਮਰਾਈ ਪ੍ਰਤੀਤ ਹੋਈ ਤੇ ਇਸ ਦੇ ਫਲਸਰੂਪ ਮੁਲਕ ਖਲੋਇਆ ਹੋਇਆ । ਉਸ ਖੜੋਤ ਦਾ ਦਰਦ ਦੇਸ਼ ਦੇ ਮੱਧ ਵਰਗ ਜਾਂ ਗਰੀਬ ਲੋਕਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ ਤੇ ਕਈ ਪਰਿਵਾਰਾਂ ਦੇ ਜੀਆਂ ਨੂੰ ਆਪਣੀ ਬਿਮਾਰੀ ਦੇ ਇਲਾਜ ਲਈ ਬੈਂਕਾਂ ਵਿੱਚੋਂ ਲੋੜੀਂਦੇ ਪੈਸੇ ਨਹੀਂ ਮਿਲਨ ਕਾਰਨ ਜਾਨਾਂ ਗੁਆਣੀਆਂ ਪਈਆਂ। ਕੁਲ ਮਿਲਾ ਕੇ ਨੋਟ ਬੰਦੀ ਦੇ ਉਨ੍ਹਾਂ ਦਿਨਾਂ ਜੋ ਦਰਦ ਆਮ ਲੋਕਾਂ ਨੇ ਝੇਲਿਆ, ਉਸਦਾ ਅਹਿਸਾਸ ਨਾ ਕਿਸੇ ਫਕੀਰ ਨੂੰ ਹੋ ਸਕਦਾ ਹੈ ਅਤੇ ਨਾ ਹੀ ਕਿਸੇ ਵੱਡੇ ਸਰਮਾਏਦਾਰ ਨੂੰ ਹੋ ਸਕਦਾ ਹੈ । ਕਿਆ ਖੂਬ ਕਿਹਾ ਹੈ ਕਿਸੇ ਕਵੀ ਨੇ ਕਿ :ਦਰਦ-ਏ-ਦਿਲ ਦਰਦ ਆਸ਼ਨਾ ਜਾਣੇ।
ਔਰ ਬੇ-ਦਰਦ ਕੋਈ ਕਿਯਾ ਜਾਣੇ
ਲੇਖਕ. ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ : 9855259650
abbasdhaliwal72@gmail.com
ਨੋਟਬੰਦੀ ਦਿਹਾੜੇ 'ਤੇ ਵਿਸ਼ੇਸ਼:

  • Notabadi
  • anniversary
  • Article
  • ਨੋਟਬੰਦੀ
  • ਵਰ੍ਹੇਗੰਢ
  • ਆਰਟੀਕਲ

PM ਮੋਦੀ ਅੱਜ ਗੁਜਰਾਤ 'ਚ ਰੋ-ਪੈਕਸ ਕਸ਼ਤੀ ਸੇਵਾ ਦੀ ਕਰਨਗੇ ਸ਼ੁਰੂਆਤ

NEXT STORY

Stories You May Like

  • israelis plunged into mourning
    7 ਅਕਤੂਬਰ ਦੇ ਹਮਲੇ ਦੀ ਵਰ੍ਹੇਗੰਢ 'ਤੇ ਸੋਗ 'ਚ ਡੁੱਬੇ ਇਜ਼ਰਾਈਲੀ, ਤਸਵੀਰਾਂ ਆਈਆਂ ਸਾਹਮਣੇ
  • special instructions issued by cp satinder singh jalandhar
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ 'ਤੇ...
  • name missing from the voter list
    ਵੋਟਰ ਲਿਸਟ 'ਚੋਂ ਨਾ ਗਾਇਬ? 10-11 ਤਾਰੀਖ਼ ਨੂੰ ਫਿਰ ਮਿਲੇਗਾ ਮੌਕਾ, ਚੰਡੀਗੜ੍ਹ 'ਚ ਲੱਗਣਗੇ ਵਿਸ਼ੇਸ਼ ਕੈਂਪ
  • special checking drive launched at the city railway station
    ਯਾਤਰੀਆਂ ਦੀ ਸੁਰੱਖਿਆ ਅਤੇ ਚੌਕਸੀ ਦੇ ਮੱਦੇਨਜ਼ਰ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ
  • jail sentence not mandatory for conviction under gst law council approved
    GST ਕਾਨੂੰਨ 'ਚ ਦੋਸ਼ੀ ਠਹਿਰਾਏ ਜਾਣ 'ਤੇ ਜੇਲ੍ਹ ਦੀ ਸਜ਼ਾ ਲਾਜ਼ਮੀ ਨਹੀਂ; ਕੌਂਸਲ ਇਨ੍ਹਾਂ ਬਦਲਾਅ ਨੂੰ ਦਿੱਤੀ ਮਨਜ਼ੂਰੀ
  • parliament  special session bills
    ਇਸ ਮਹੀਨੇ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾ ਸਕਦੀ ਹੈ ਸਰਕਾਰ! ਲਿਆਂਦੇ ਜਾਣਗੇ ਇਹ ਅਹਿਮ ਬਿੱਲ
  • soldier from 18 sikh regiment martyred while serving the nation
    ਦੇਸ਼ ਦੀ ਸੇਵਾ ਕਰਦਿਆਂ 18 ਸਿੱਖ ਰੈਜੀਮੈਂਟ ਦਾ ਜਵਾਨ ਸ਼ਹੀਦ, ਫੌਜੀ ਸਨਮਾਨਾਂ ਨਾਲ ਦਿੱਤੀ ਅੰਤਿਮ ਵਿਦਾਈ
  • punjab schools  education department  decision
    ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਕੂਲ ਮੁਖੀਆਂ ਨੂੰ ਜਾਰੀ ਹੋਏ ਵਿਸ਼ੇਸ਼ ਹੁਕਮ
  • farmer robbed in jalandhar
    ਜਲੰਧਰ 'ਚ ਕਿਸਾਨ ਨਾਲ ਲੁੱਟ, ਹਥਿਆਰਾਂ ਦੇ ਜ਼ੋਰ 'ਤੇ ਇਲੈਕਟ੍ਰਿਕ ਸਕੂਟਰੀ ਤੇ...
  • truck collides with a malgadi near dav college  driver flees
    DAV ਕਾਲਜ ਨੇੜੇ ਮਾਲਗੱਡੀ ਨਾਲ ਟਕਰਾਇਆ ਟਰੱਕ, ਡਰਾਈਵਰ ਮੌਕੇ ਤੋਂ ਫ਼ਰਾਰ, ਟਰੱਕ...
  • shocking revelations about beggars
    ਪੰਜਾਬ: ਭੀਖ ਮੰਗਣ ਵਾਲਿਆਂ ਬਾਰੇ ਹੈਰਾਨੀਜਨਕ ਖ਼ੁਲਾਸੇ! ਤੈਅ ਹੋਈ ਰੋਜ਼ਾਨਾ ਦੀ ਇਕ...
  • shiromani akali dal  s door to door campaign
    ਡੋਰ-ਟੂ-ਡੋਰ ਮੁਹਿੰਮ ਤਹਿਤ ਸਰਕਲ ਸੋਢਲ ਦੇ ਵਾਰਡ ਨੰਬਰ 77 ’ਚ ਘਰ-ਘਰ ਪਹੁੰਚਿਆ...
  • easy registration    becomes a headache for the public
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਬਣਿਆ ਲੋਕਾਂ ਲਈ ਸਿਰਦਰਦੀ, 4 ਘੰਟੇ ਸਰਵਰ ਠੱਪ ਹੋਣ ਨਾਲ...
  • beware of online fraud during the festive season
    ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ...
  • power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut!
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
Trending
Ek Nazar
heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • rss in punjab
      ਆਫ਼ ਦਿ ਰਿਕਾਰਡ : ਆਰ. ਐੱਸ. ਐੱਸ. ਨੇ ਪੰਜਾਬ ’ਚ ਗੇਮ ਬਦਲੀ
    • ladakh talks
      ਲੱਦਾਖ ਨੂੰ ਲੈ ਕੇ ਬੇਸਿੱਟਾ ਰਹੀ ਗੱਲਬਾਤ ! ਹੁਣ 22 ਨੂੰ ਦਿੱਲੀ 'ਚ ਹੋਵੇਗੀ ਅਗਲੀ...
    • madhya pradesh earthquake
      ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਭੂਚਾਲ ਨਾਲ ਕੰਬੀ ਧਰਤੀ, ਰਿਕਟਰ ਪੈਮਾਨੇ 'ਤੇ...
    • diwali schools closed 6 day holidays
      6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਛੱਤੀਸਗੜ੍ਹ 'ਚ ਦੀਵਾਲੀ ਦੀਆਂ ਛੁੱਟੀਆਂ ਨੂੰ ਲੈ...
    • animal fodder in biscuits detergent in milk fssai 3 companies
      ਬਿਸਕੁਟਾਂ 'ਚ ਡੰਗਰਾਂ ਵਾਲਾ 'ਚਾਰਾ', ਦੁੱਧ 'ਚ ਸਰਫ਼ ! FSSAI ਨੇ 3 ਕੰਪਨੀਆਂ...
    • balloon filling cylinder  3 police employee
      ਜੰਮੂ 'ਚ ਧਮਾਕਾ! ਗੁਬਾਰੇ ਭਰਨ ਵਾਲਾ ਸਿਲੰਡਰ ਫਟਣ ਨਾਲ 3 ਪੁਲਸ ਮੁਲਾਜ਼ਮ ਜ਼ਖਮੀ
    • heavy rain alert
      18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...
    • deputy cm arun sao admitted hospital
      ਹਾਦਸੇ ਦਾ ਸ਼ਿਕਾਰ ਹੋਏ ਡਿਪਟੀ CM ਅਰੁਣ ਸਾਓ, ਹਸਪਤਾਲ ਕਰਵਾਇਆ ਦਾਖਲ, ਸਾਰੇ...
    • odisha  student union elections amit shah
      ਓਡੀਸ਼ਾ ਵਿਦਿਆਰਥੀ ਯੂਨੀਅਨ ਚੋਣਾਂ 'ਚ ਏਬੀਵੀਪੀ ਦੀ ਜਿੱਤ 'ਦੇਸ਼ ਵਿਰੋਧੀ...
    • air india
      ਮਿਡਲ ਈਸਟ ਵੱਲ ਜਾਣ ਵਾਲੇ ਦੇਣ ਧਿਆਨ ! ਏਅਰ ਇੰਡੀਆ ਨੇ ਕੀਤਾ ਵੱਡਾ ਐਲਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +