ਮੁੰਬਈ—ਮੁੰਬਈ ਕ੍ਰਾਈਮ ਬ੍ਰਾਂਚ ਨੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਲ ਸੈਂਟਰ ਨਿਊਡ ਤਸਵੀਰਾਂ ਅਤੇ ਵੀਡੀਓ ਦੇ ਬਦਲੇ ਲੋਨ ਦੇਣ ਦੀ ਗੱਲ ਕਰਦਾ ਸੀ। ਗਿਰੋਹ ਦੇ ਮੈਂਬਰ ਅਮਰੀਕੀ ਨਾਗਰਿਕਾਂ ਨੂੰ ਲੋਨ ਦਿਵਾਉਣ ਦੇ ਨਾਂ 'ਤੇ ਉਨ੍ਹਾਂ ਤੋਂ ਠੱਗੀ ਕਰਦੇ ਸੀ। ਫਿਲਹਾਲ ਕ੍ਰਾਈਮ ਬ੍ਰਾਂਚ ਦੋਸ਼ੀਆਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਇਸ ਗੈਂਗ 'ਚ ਹੋਰ ਕੌਣ ਲੋਕ ਸ਼ਾਮਲ ਹਨ ਇਸ ਦੀ ਜਾਂਚ ਕਰ ਰਹੀ ਹੈ।
ਕ੍ਰਾਈਮ ਬ੍ਰਾਂਚ ਨੇ ਇਸ ਤਰ੍ਹਾਂ ਕੀਤਾ ਪਰਦਾਫਾਸ਼
ਅੰਬਰਨਾਥ ਇਲਾਕੇ ਦੇ ਇੰਡਸਟਰੀਅਲ ਏਰੀਆ 'ਚ ਰਮੇਸ਼ ਇੰਟਰ ਪ੍ਰਾਈਜੇਜ ਦੇ ਨਾਂ ਤੋਂ ਇਹ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਕ੍ਰਾਈਮ ਬ੍ਰਾਂਚ ਨੂੰ ਵੀਰਵਾਰ ਰਾਤ ਇਸ ਫਰਜ਼ੀ ਕਾਲ ਸੈਂਟਰ ਦੀ ਸੂਚਨਾ ਮਿਲੀ, ਜਿਸ ਦੇ ਬਾਅਦ ਟੀਮ ਨੇ ਜਾਲ ਵਿਛਾਇਆ ਅਤੇ ਬੀਤੀ ਰਾਤ ਕਥਿਤ ਕਾਲ ਸੈਂਟਰ 'ਤੇ ਛਾਪਾ ਮਾਰਿਆ।
ਲਗਾਇਆ ਲੱਖਾਂ ਡਾਲਰ ਦਾ ਚੂਨਾ
ਲੋਨ ਦੇਣ ਦੇ ਨਾਂ 'ਤੇ ਇਹ ਧੋਖੇਬਾਜ਼ ਅਮਰੀਕੀ ਨਾਗਰਿਕਾਂ ਤੋਂ ਲੱਖਾਂ ਡਾਲਰ ਲੁੱਟਦੇ ਸੀ। ਕ੍ਰਾਈਮ ਬ੍ਰਾਂਚ ਦੇ ਮੁਤਾਬਕ ਇਹ ਲੋਕ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕਾਂ ਦਾ ਡਾਟਾ ਇਕੱਠਾ ਕਰਦੇ, ਫਿਰ ਉਨ੍ਹਾਂ ਨੂੰ ਹਜ਼ਾਰਾਂ ਡਾਲਰ ਦਾ ਲੋਨ ਦਿਵਾਉਣ ਦਾ ਝਾਂਸਾ ਦਿੰਦੇ ਸੀ।
ਮੰਗਦੇ ਨਿਊਡ ਤਸਵੀਰਾਂ ਅਤੇ ਵੀਡੀਓ
ਲੋਨ ਦੇਣ ਦੇ ਲਈ ਇਹ ਲੋਕ ਕਮੀਸ਼ਨ ਅਤੇ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ ਜਿੱਥੇ ਡਾਲਰ ਵਸੂਲਦੇ ਸੀ, ਉੱਥੇ ਵਿਦੇਸ਼ੀ ਲੜਕੀਆਂ ਅਤੇ ਔਰਤਾਂ ਤੋਂ ਦਸਤਾਵੇਜ ਦੀ ਕਮੀ ਦਾ ਹਵਾਲਾ ਦੇ ਕੇ ਨਿਊਡ ਤਸਵੀਰਾਂ ਅਤੇ ਵੀਡੀਓ ਦੀ ਡਿਮਾਂਡ ਕਰਦੇ ਸੀ।
ਕਰੀਬ 80 ਲੋਕ ਗ੍ਰਿਫਤਾਰ
ਪੁਲਸ ਨੇ ਇਸ ਫਰਜ਼ੀ ਕਾਲ ਸੈਂਟਰ 'ਚ ਕੰਮ ਕਰਨ ਵਾਲੇ 80 ਤੋਂ ਵਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਨੇ ਮੌਕੇ 'ਤੇ ਕੰਪਿਊਟਰ, ਹਾਰਡ ਡਿਸਕ, ਪੈਨ ਡਰਾਇਵ, ਸਰਵਰ ਆਦਿ ਨਾਲ ਜੁੜੀਆਂ ਦੂਜੀਆਂ ਚੀਜ਼ਾਂ ਵੀ ਬਰਾਮਦ ਕੀਤੀ ਹਨ। ਪੁਲਸ ਨੂੰ ਛਾਪੇਮਾਰੀ ਦੌਰਾਨ ਉੱਥੋਂ ਤੋਂ ਇਤਰਾਜਯੋਗ ਦਸਤਾਵੇਜ, ਅਸ਼ਲੀਲ ਵੀਡੀਓ ਆਦਿ ਵੀ ਮਿਲੇ ਹਨ।
ਠੱਗ ਦੇ ਲਈ ਵੀ.ਓ.ਆਈ.ਪੀ. ਕਾਲ ਸਿਸਟਮ ਦੀ ਵਰਤੋਂ
ਪੁਲਸ ਦੇ ਮੁਤਾਬਕ ਇਹ ਲੋਕ ਵੀ.ਓ.ਆਈ.ਪੀ. ਕਾਲਿੰਗ ਸਿਸਟਮ ਦੀ ਵਰਤੋਂ ਕਰਦੇ ਸੀ, ਜੋ ਭਾਰਤ 'ਚ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ। ਇਹ ਲੋਕ ਕੰਮ 'ਤੇ ਵੀ ਉਨ੍ਹਾਂ ਨੂੰ ਰੱਖਦੇ ਸੀ, ਜੋ ਲੋਕਾਂ ਨੂੰ ਚੂਨਾ ਲਗਾਉਣ 'ਚ ਮਾਹਰ ਹੁੰਦੇ ਸੀ।
ਸਿੰਗਰ ਅਰਿਜੀਤ ਨੇ ਮੋਦੀ ਨੂੰ ਟਵੀਟ ਟੈਗ ਕਰ ਕੇ ਪੁੱਛਿਆ, ਕਿਵੇਂ ਰੋਕ ਸਕਦੇ ਹਾਂ ਰੇਪ
NEXT STORY