ਭੁਵਨੇਸ਼ਵਰ- ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਰਾਜ ਦੇ ਪਦਮਸ਼੍ਰੀ ਪੁਰਸਕਾਰ ਜੇਤੂਆਂ ਨੂੰ ਪ੍ਰਤੀ ਮਹੀਨਾ 25,000 ਰੁਪਏ ਦਾ ਸਨਮਾਨ ਰਾਸ਼ੀ ਮਿਲੇਗੀ। ਮੁੱਖ ਮੰਤਰੀ ਦਫ਼ਤਰ (ਸੀ. ਐੱਮ. ਓ.) ਦੇ ਸੂਤਰਾਂ ਨੇ ਦੱਸਿਆ ਕਿ ਰਾਜ ’ਚ ਹਰੇਕ ਪਦਮ ਪੁਰਸਕਾਰ ਜੇਤੂ ਨੂੰ ਸਮਾਜ ’ਚ ਉਨ੍ਹਾਂ ਦੇ ਵੱਡੇ ਯੋਗਦਾਨ ਲਈ 25,000 ਰੁਪਏ ਮਹੀਨਾ ਸਨਮਾਨ ਰਾਸ਼ੀ ਮਿਲੇਗੀ। ਇਹ ਯੋਜਨਾ ਅਪ੍ਰੈਲ 2024 ਤੋਂ ਲਾਗੂ ਹੋਵੇਗੀ।
ਸ਼੍ਰੀ ਪਟਨਾਇਕ ਨੇ ਕਿਹਾ ਕਿ ਪਦਮ ਪੁਰਸਕਾਰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇਕ ਹੈ ਅਤੇ ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਆਪਣੇ ਯੋਗਦਾਨ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪਦਮ ਪੁਰਸਕਾਰ ਜੇਤੂਆਂ ਨੇ ਆਪਣੀਆਂ ਸੇਵਾਵਾਂ ਅਤੇ ਅਸਾਧਾਰਨ ਪ੍ਰਾਪਤੀਆਂ ਰਾਹੀਂ ਓਡਿਸ਼ਾ ਦਾ ਮਾਣ ਵਧਾਇਆ ਹੈ।
ਮਾਰੀਸ਼ਸ ਨਾਲ ਵਿੱਤੀ ਸੇਵਾਵਾਂ ਅਤੇ ਦੋਹਰੇ ਟੈਕਸ ਤੋਂ ਬਚਣ ਵਰਗੇ ਖੇਤਰਾਂ ’ਚ 4 ਸਮਝੌਤੇ
NEXT STORY