ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਬੋਬਾਜਾਰ ਇਲਾਕੇ 'ਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਇਕ ਇਮਾਰਤ ਦਾ ਹਿੱਸਾ ਢਹਿ ਗਿਆ, ਜਿਸ ਕਾਰਨ ਉੱਥੇ ਮੁਰੰਮਤ ਦਾ ਕੰਮ ਕਰ ਰਿਹਾ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੋਬਾਜਾਰ ਇਲਾਕੇ 'ਚ ਸ਼੍ਰੀਨਾਥ ਦਾਸ ਲੇਨ 'ਤੇ ਇਕ ਮਕਾਨ ਦੀ ਤੀਜੀ ਮੰਜ਼ਿਲ ਦਾ ਇਕ ਵੱਡਾ ਹਿੱਸਾ ਅਚਾਨਕ ਢਹਿ ਗਿਆ, ਜਿਸ ਕਾਰਨ 5 ਮਜ਼ਦੂਰ ਇਸ ਦੇ ਹੇਠਾਂ ਦੱਬ ਗਏ, ਜਿਨ੍ਹਾਂ 'ਚੋਂ 4 ਆਪਣੇ-ਆਪ ਬਾਹਰ ਆ ਗਏ, ਜਦਕਿ ਇਕ ਨੂੰ ਬਾਅਦ 'ਚ ਕੱਢਿਆ ਗਿਆ।
ਇਹ ਵੀ ਪੜ੍ਹੋ- ਚਾਈਂ-ਚਾਈਂ ਲੈ ਕੇ ਗਿਆ ਸੀ ਬਾਰਾਤ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਮਾਰ'ਤਾ ਲਾੜਾ
ਉਨ੍ਹਾਂ ਅੱਗੇ ਦੱਸਿਆ ਕਿ ਜ਼ਖ਼ਮੀ ਹੋਏ ਮਜ਼ਦੂਰ ਨੂੰ ਇਲਾਜ ਲਈ ਕੋਲਕਾਤਾ ਮੈਡੀਕਲ ਕਾਲਜ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਇਮਾਰਤ 'ਚ ਜ਼ਿਆਦਾਤਰ ਕਿਰਾਏਦਾਰ ਹੀ ਰਹਿੰਦੇ ਹਨ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਤੇ ਡਿਜ਼ਾਸਟਰ ਪ੍ਰਬੰਧਨ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਲਮੋੜਾ 'ਚ ਕਾਰ ਖੱਡ 'ਚ ਡਿੱਗਣ ਨਾਲ ਦੋ ਲੋਕਾਂ ਦੀ ਮੌਤ
NEXT STORY