ਚੇਨਈ - ਤਾਮਿਲਨਾਡੂ ਨੇ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਪਤਾ ਚੱਲਣ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਚਾਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ ਅਤੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਵਿਅਕਤੀਗਤ ਰੂਪ ਨਾਲ ਸਥਿਤੀ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਰਾਜ ਦੇ ਸਿਹਤ ਮੰਤਰੀ ਐੱਮ. ਸੁਬਰਮਣੀਅਮ ਨੇ ਇਹ ਜਾਣਕਾਰੀ ਦਿੱਤੀ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਨੇ ਇੱਥੇ ਕਿਹਾ ਕਿ ਇਹ ਅਧਿਕਾਰੀ ਚੇਨਈ, ਕੋਇੰਬਟੂਰ, ਮਦੁਰੈ ਅਤੇ ਤਿਰੂਚਿਰਾਪੱਲੀ ਹਵਾਈ ਅੱਡਿਆਂ 'ਤੇ ਤਾਇਨਾਤ ਰਹਾਂਗੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ਪੰਜ ਦੇਸ਼ਾਂ- ਦੱਖਣੀ ਅਫਰੀਕਾ, ਬੋਤਸਵਾਨਾ, ਇਜ਼ਰਾਈਲ, ਬੈਲਜੀਅਮ, ਹਾਂਗਕਾਂਗ (ਚੀਨ) ਵਿੱਚ ਵਾਇਰਸ ਦੇ ਨਵੇਂ ਵੇਰੀਐਂਟ ਬਾਰੇ ਪਤਾ ਲੱਗਾ ਹੈ। ਕਈ ਦੇਸ਼ ਵਾਇਰਸ ਦੇ ਇਸ ਨਵੇਂ ਵੇਰੀਐਂਟ ਤੋਂ ਖੁਦ ਨੂੰ ਬਚਾਉਣ ਲਈ ਰੋਕਥਾਮ ਉਪਾਅ ਕਰ ਰਹੇ ਹਨ। ਅਸੀਂ ਵੀ (ਰਾਜ ਦੇ) ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਰੋਕਥਾਮ ਉਪਰਾਲਿਆਂ ਨੂੰ ਤੇਜ਼ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱ. ਅਫਰੀਕਾ ਤੋਂ ਆਏ 2 ਲੋਕ ਕੋਰੋਨਾ ਪਾਜ਼ੇਟਿਵ, ਨਵੇਂ ਵੇਰੀਐਂਟ ਨਾਲ ਖ਼ਤਰਾ ਵਧਿਆ
NEXT STORY