ਗੈਜੇਟ ਡੈਸਕ– ਸਾਡੇ ਦੇਸ਼ ’ਚ ਇਕ ਵੱਡੀ ਗਿਣਤੀ ’ਚ ਲੋਕ ਡਿਜੀਟਲ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ। ਨੈੱਟ ਬੈਂਕਿੰਗ ਦੀ ਮਦਦ ਨਾਲ ਸਾਡੇ ਕਈ ਕੰਮ ਘਰ ਬੈਠੇ ਹੋ ਜਾਂਦੇ ਹਨ। ਅਜਿਹੇ ’ਚ ਸਮੇਂ ਅਤੇ ਪੈਸੇ ਦੀ ਕਾਫੀ ਬਚਤ ਹੁੰਦੀ ਹੈ। ਉਥੇ ਹੀ ਦੂਜੇ ਪਾਸੇ ਬੀਤੇ ਕੁਝ ਸਾਲਾਂ ’ਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਥੇ ਨੈੱਟ ਬੈਂਕਿੰਗ ਕਰਨ ਵਾਲੇ ਯੂਜ਼ਰਸ ਨਾਲ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਇਕ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਜੇਕਰ ਤੁਸੀਂ ਵੀ ਲੈਣ-ਦੇਣ ਲਈ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਵੀ ਧੋਖਾਧੜੀ ਦਾ ਸ਼ਿਕਾਰ ਬਣ ਸਕਦੇ ਹੋ। ਭਾਰਤ ’ਚ ਸਾਈਬਰ ਫਰਾਡ ਨਾਲ ਜੁੜੇ ਕਈ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਅਜਿਹੇ ’ਚ ਹਰ ਮੋਰਚੇ ’ਤੇ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਕਦੋਂ ਕੀ ਹੋ ਜਾਵੇ, ਕੁਝ ਪਤਾ ਨਹੀਂ ਹੁੰਦਾ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਨੂੰ, ਜਿਨ੍ਹਾਂ ਦਾ ਨੈੱਟ ਬੈਂਕਿੰਗ ਕਰਦੇ ਸਮੇਂ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਯੂਜ਼ਰ ਨੇ ਸ਼ੇਅਰ ਕੀਤੀਆਂ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ
ਕੁਝ ਮਹੀਨਿਆਂ ਦੇ ਵਕਫ਼ੇ ’ਤੇ ਬਦਲਦੇ ਰਹੇ ਆਪਣਾ ਪਾਸਵਰਡ
ਜੇਕਰ ਤੁਸੀਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕੁਝ ਮਹੀਨਿਆਂ ਦੇ ਵਕਫ਼ੇ ’ਤੇ ਆਪਣੇ ਪਾਸਵਰਡ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਅਜਿਹੇ ’ਚ ਥਰਡ ਪਾਰਟੀ ਦੁਆਰਾ ਤੁਹਾਡੇ ਨੈੱਟ ਬੈਂਕਿੰਗ ਨੂੰ ਐਕਸੈੱਸ ਕਰਨ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਆਪਣੇ ਪਾਸਵਰਡ ਨੂੰ ਹਮੇਸ਼ਾ ਗੁਪਤ ਰੱਖੋ।
ਪਬਲਿਕ ਕੰਪਿਊਟਰ ’ਤੇ ਨਾ ਕਰੋ ਲਾਗ-ਇਨ
ਤੁਹਾਨੂੰ ਕਦੇ ਵੀ ਕਿਸੇ ਜਨਤਕ ਡਿਵਾਈਸ ਜਾਂ ਕੰਪਿਊਟਰ ਨਾਲ ਨੈੱਟ ਬੈਂਕਿੰਗ ਲਈ ਲਾਗ-ਇਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ’ਤੇ ਦੂਜੇ ਵਿਅਕਤੀ ਦੁਆਰਾ ਤੁਹਾਡੇ ਪਾਸਵਰਡ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ। ਇਸ ਕਾਰਨ ਤੁਹਾਨੂੰ ਭਵਿੱਖ ’ਚ ਇਕ ਵੱਡੇ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ
ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰੋ
ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਨਾਲ ਜੁੜੀ ਗਤੀਵਿਧੀ ਆਪਣੇ ਕੰਪਿਊਟਰ ’ਚ ਕਰਦੇ ਹੋ ਤਾਂ ਤੁਹਾਨੂੰ ਇਕ ਭਰੋਸੇਯੋਗ ਐਂਟੀਵਾਇਰਸ ਸਾਫਟਵੇਅਰ ਉਸ ਵਿਚ ਜ਼ਰੂਰ ਇੰਸਟਾਲ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਸਿਸਟਮ ਕਾਫੀ ਸੁਰੱਖਿਅਤ ਹੋ ਜਾਵੇਗਾ। ਉਥੇ ਹੀ ਕੋਈ ਤੀਜਾ ਵਿਅਕਤੀ ਸਾਈਬਰ ਫਰਾਡ ਕਰਨ ਦੇ ਉਦੇਸ਼ ਨਾਲ ਤੁਹਾਡੇ ਸਿਸਟਮ ਦੇ ਫਾਇਰਵਾਲ ਨੂੰ ਬ੍ਰੀਚ ਨਹੀਂ ਕਰ ਸਕੇਗਾ।
ਕਿਸੇ ਨਾਲ ਵੀ ਆਪਣੇ ਬੈਂਕ ਡਿਟੇਲਸ ਸਾਂਝੀ ਨਾ ਕਰੋ
ਤੁਹਾਨੂੰ ਆਪਣੀ ਬੈਂਕ ਡਿਟੇਲਸ ਕਿਸੇ ਦੂਜੇ ਵਿਅਕਤੀ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ। ਹਮੇਸ਼ਾ ਕਈ ਲੋਕ ਤੁਹਾਡੀ ਬੈਂਕ ਡਿਟੇਲਸ ਚੋਰੀ ਕਰਕੇ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ’ਚ ਤੁਹਾਨੂੰ ਇਕ ਵੱਡਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
Poco M4 Pro 5G ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY