ਲਖਨਊ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ 'ਭਾਈਵਾਲ' ਵਾਲੀ ਹਾਲੀਆ ਟਿੱਪਣੀ 'ਤੇ ਪਲਟਵਾਰ ਕਰਦੇ ਹੋਏ ਅੱਜ ਕਿਹਾ ਕਿ ਉਹ ਇਸ ਇਲਜ਼ਾਮ ਨੂੰ 'ਇਨਾਮ' ਮੰਨਦੇ ਹਨ ਅਤੇ ਉਨ੍ਹਾਂ ਨੂੰ ਦੇਸ਼ ਦੇ ਗਰੀਬਾਂ ਦੇ ਦੁੱਖ ਦਾ ਭਾਈਵਾਲ ਹੋਣ 'ਤੇ ਮਾਣ ਹੈ।
ਪ੍ਰਧਾਨ ਮੰਤਰੀ ਅੱਜ ਇਥੇ ਸਮਾਰਟ ਸਿਟੀ, ਅੰਮ੍ਰਿਤ ਅਤੇ ਪ੍ਰਧਾਨ ਮੰਤਰੀ ਨਿਵਾਸ ਯੋਜਨਾਵਾਂ ਦੀ ਤੀਸਰੀ ਵਰ੍ਹੇਗੰਢ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ,''ਮੈਨੂੰ ਮਾਣ ਹੈ ਕਿ ਮੈਂ ਭਾਈਵਾਲ ਹਾਂ, ਦੇਸ਼ ਦੇ ਗਰੀਬਾਂ ਦੇ ਦੁੱਖਾਂ ਦਾ ਭਾਈਵਾਲ ਹਾਂ। ਮਿਹਨਤਕਸ਼ ਮਜ਼ਦੂਰਾਂ ਦੇ ਦੁੱਖਾਂ ਅਤੇ ਹਰ ਦੁਖਿਆਰੀ ਮਾਂ ਦੀਆਂ ਤਕਲੀਫਾਂ ਦਾ ਭਾਈਵਾਲ ਹਾਂ। ਮੈਂ ਹਰ ਉਸ ਮਾਂ ਦੇ ਦਰਦ ਦਾ ਭਾਈਵਾਲ ਹਾਂ ਜੋ ਲੱਕੜੀਆਂ ਇਕੱਠੀਆਂ ਕਰ ਕੇ ਘਰ ਦਾ ਚੁੱਲ੍ਹਾ ਬਾਲਦੀ ਹੈ। ਮੈਂ ਉਸ ਕਿਸਾਨ ਦੇ ਦਰਦ ਦਾ ਭਾਈਵਾਲ ਹਾਂ, ਜਿਸ ਦੀ ਫਸਲ ਸੋਕੇ ਜਾਂ ਪਾਣੀ ਵਿਚ ਬਰਬਾਦ ਹੋ ਜਾਂਦੀ ਹੈ। ਮੈਂ ਭਾਈਵਾਲ ਹਾਂ, ਉਨ੍ਹਾਂ ਜਵਾਨਾਂ ਦੇ ਜਨੂੰਨ ਦਾ ਜੋ ਹੱਡ ਜੋੜ ਦੇਣ ਵਾਲੀ ਸਰਦੀ ਅਤੇ ਝੁਲਸਾਉਣ ਵਾਲੀ ਗਰਮੀ ਵਿਚ ਦੇਸ਼ ਦੀ ਰੱਖਿਆ ਕਰਦੇ ਹਨ।'' ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ ਗਰੀਬੀ ਦੀ ਮਾਰ ਨੇ ਮੈਨੂੰ ਜਿਊਣਾ ਸਿਖਾਇਆ ਹੈ।
ਪੁਲਸ ਮੁਲਾਜ਼ਮ ਵਲੋਂ ਆਦਿਤਿਆਨਾਥ ਨੂੰ ਨਮਨ ਕਰਨ, ਹਾਰ ਪਾਉਣ 'ਤੇ ਵਿਵਾਦ
NEXT STORY