ਕੋਲਕਾਤਾ- ਪਦਮਸ਼੍ਰੀ ਡਾ. ਸੁਸ਼ੋਵਨ ਬੈਨਰਜੀ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਨੇ ਕੋਲਕਾਤਾ ਦੇ ਇਕ ਹਸਪਤਾਲ 'ਚ ਮੰਗਲਵਾਰ ਨੂੰ ਆਖ਼ਰੀ ਸਾਹ ਲਿਆ। ਉਹ ਪਿਛਲੇ 2 ਸਾਲਾਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ। ਕੋਲਕਾਤਾ 'ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਅਤੇ ਪੈਥੋਲਾਜੀ 'ਚ ਪੀ.ਜੀ. ਕਰਨ ਤੋਂ ਬਾਅਦ ਉਹ ਹੇਮੇਟੋਲਾਜੀ 'ਚ ਡਿਪਲੋਮਾ ਕਰਨ ਲੰਡਨ ਚਲੇ ਗਏ। ਉਸ ਤੋਂ ਬਾਅਦ 4 ਸਾਲ ਤੱਕ ਲੰਡਨ 'ਚ ਸੀਨੀਅਰ ਰਜਿਸਟਰਾਰ ਵੀ ਰਹੇ ਪਰ ਦੇਸ਼ 'ਚ ਮੈਡੀਕਲ ਖੇਤਰ ਦੇ ਹਾਲ ਉਨ੍ਹਾਂ ਤੋਂ ਲੁਕੇ ਨਹੀਂ ਸਨ। ਉਨ੍ਹਾਂ ਨੇ ਬੰਗਾਲ 'ਚ ਆਪਣੇ ਖੇਤਰ ਬੋਲਪੁਰ ਪਰਤ ਕੇ ਉੱਥੇ ਡਾਕਟਰੀ ਕਰਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : 'SC 'ਚ ਕੋਈ ਸਿੱਖ ਜੱਜ ਕਿਉਂ ਨਹੀਂ?', ਜਾਣੋ ਸਿਮਰਨਜੀਤ ਮਾਨ ਦੇ ਸਵਾਲ 'ਤੇ ਕੇਂਦਰੀ ਮੰਤਰੀ ਦਾ ਜਵਾਬ
ਉਹ ਮਰੀਜ਼ਾਂ ਨੂੰ ਇਕ ਟਕਾ ਡਾਕਟਰ ਭਾਵ ਇਕ ਰੁਪਏ ਵਾਲੇ ਡਾਕਟਰ ਦੇ ਨਾਂ ਨਾਲ ਮਸ਼ਹੂਰ ਸਨ ਕਿਉਂਕਿ ਉਹ ਗਰੀਬ ਮਰੀਜ਼ਾਂ ਦਾ ਇਕ ਰੁਪਏ ’ਚ ਇਲਾਜ ਕਰਦੇ ਸਨ। ਹੌਲੀ-ਹੌਲੀ ਪੂਰੇ ਇਲਾਕੇ 'ਚ ਉਹ ਲੋਕਪ੍ਰਿਯ ਹੋ ਗਏ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਲੋਕ ਵੱਡੀ ਗਿਣਤੀ 'ਚ ਉਨ੍ਹਾਂ ਕੋਲ ਪਹੁੰਚਣ ਲੱਗੇ। ਬੋਲਪੁਰ ਅਤੇ ਨੇੜੇ-ਤੇੜੇ ਦੇ ਲੋਕ ਇੱਥੇ ਤੱਕ ਕਹਿੰਦੇ ਸਨ ਕਿ ਜਿਸ ਦਾ ਕੋਈ ਨਹੀਂ ਉਸ ਦੇ ਡਾ. ਬੈਨਰਜੀ ਹਨ, ਜੋ ਦਿਨ-ਰਾਤ ਹਰ ਸਮੇਂ ਉਨ੍ਹਾਂ ਲਈ ਉਪਲੱਬਧ ਰਹਿੰਦੇ ਸਨ। ਉਹ ਰੋਜ਼ਾਨਾ ਕਰੀਬ 150 ਮਰੀਜ਼ ਦੇਖਦੇ ਸਨ। ਕੋਰੋਨਾ ਕਾਲ 'ਚ ਵੀ ਉਨ੍ਹਾਂ ਦਾ ਮਿਸ਼ਨ ਰੁਕਿਆ ਨਹੀਂ। ਡਾਕਟਰੀ ਖੇਤਰ 'ਚ ਅਹਿਮ ਯੋਗਦਾਨ ਲਈ ਉਨ੍ਹਾਂ ਨੂੰ 2020 'ਚ ਪਦਮਸ਼੍ਰੀ ਨਾਲ ਸਨਮਾਨਤ ਕੀਤਾ ਗਿਆ ਸੀ। ਇਸੇ ਸਾਲ ਸਭ ਤੋਂ ਵੱਧ ਗਿਣਤੀ 'ਚ ਮਰੀਜ਼ਾਂ ਦੇ ਇਲਾਜ ਲਈ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਚੋਣਾਂ ’ਚ 'ਮੁਫ਼ਤ ਚੀਜ਼ਾਂ' ਦੇ ਵਾਅਦਿਆਂ 'ਤੇ ਸੁਪਰੀਮ ਕੋਰਟ ਸਖ਼ਤ
ਮੰਤਰੀ ਪਾਰਥ ਚੈਟਰਜੀ ’ਤੇ ਨਵਾਂ ਦੋਸ਼, ਬਾਡੀਗਾਰਡ ਦੇ 10 ਰਿਸ਼ਤੇਦਾਰਾਂ ਨੂੰ ਦਿੱਤੀ ਸਰਕਾਰੀ ਨੌਕਰੀ
NEXT STORY