ਰਾਜੌਰੀ- ਭਾਰਤੀ ਫ਼ੌਜ ਨੇ ਕਿਹਾ ਕਿ ਜੰਮੂ ’ਚ ਸ਼ਾਂਤੀ ਭੰਗ ਕਰਨ ਦੀ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਦਰਅਸਲ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਫੜੇ ਗਏ ਪਾਕਿਸਤਾਨੀ ਅੱਤਵਾਦੀ ਤਬਾਰਕ ਹੁਸੈਨ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਦੇ ਇਕ ਕਰਨਲ ਨੇ ਫ਼ੌਜ ਦੀ ਚੌਕੀ ’ਤੇ ਹਮਲੇ ਲਈ 30,000 ਰੁਪਏ ਦਿੱਤੇ ਸਨ।
ਦੱਸ ਦੇਈਏ ਕਿ ਫ਼ੌਜ ਦੀ 80 ਇਨਫੈਂਟ੍ਰੀ ਬ੍ਰਿਗੇਡ ਦੇ ਕਮਾਂਡਰ ਬ੍ਰਿਗੇਡੀਅਰ ਕਪਿਲ ਰਾਣਾ ਨੇ ਕਿਹਾ ਕਿ ਝਾਂਗਰ ਅਤੇ ਲਾਮ ਇਲਾਕਿਆਂ ’ਚ 21 ਅਤੇ 22 ਅਗਸਤ ਨੂੰ ਘੁਸਪੈਠ ਦੀ ਲਗਾਤਾਰ ਦੋ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ’ਚ ਦੋ ਅੱਤਵਾਦੀ ਮਾਰੇ ਗਏ। ਅੱਤਵਾਦੀ ਭਾਰਤੀ ਚੌਕੀ ਨੇੜੇ ਆਏ ਅਤੇ ਉਨ੍ਹਾਂ ਨੇ ਬਾੜ ਕੱਟਣ ਦੀ ਕੋਸ਼ਿਸ਼ ਕੀਤੀ। ਚੌਕੰਨੇ ਜਵਾਨਾਂ ਨੇ ਉਸ ਨੂੰ ਲਲਕਾਰਿਆ। ਹਾਲਾਂਕਿ ਦੌੜਨ ਦੀ ਕੋਸ਼ਿਸ਼ ਕਰ ਰਿਹਾ ਅੱਤਵਾਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਪਿੱਛੇ ਲੁੱਕੇ ਹੋਏ ਦੋ ਅੱਤਵਾਦੀ ਸੰਘਣੇ ਜੰਗਲਾਂ ਦੀ ਆੜ ’ਚ ਦੌੜ ਨਿਕਲੇ। ਇਕ ਜ਼ਖਮੀ ਅੱਤਵਾਦੀ ਤਬਾਰਕ ਹੁਸੈਨ ਨੂੰ ਜ਼ਿੰਦਾ ਫੜ ਲਿਆ ਗਿਆ। ਜਿਸ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਉਸ ਦੀ ਸਰਜਰੀ ਕੀਤੀ ਗਈ।
ਬ੍ਰਿਗੇਡੀਅਰ ਰਾਣਾ ਨੇ ਕਿਹਾ ਕਿ ਫੜੇ ਗਏ ਅੱਤਵਾਦੀ ਨੇ ਆਪਣੀ ਪਛਾਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਬਜਕੋਟ ਪਿੰਡ ਵਾਸੀ ਤਬਾਰਕ ਹੁਸੈਨ ਦੇ ਰੂਪ ’ਚ ਹੋਈ ਹੈ। ਉਸ ਨੇ ਕਬੂਲ ਕੀਤਾ ਕਿ ਉਸ ਦੀ ਯੋਜਨਾ ਭਾਰਤੀ ਫ਼ੌਜ ਦੀ ਚੌਕੀ ’ਤੇ ਹਮਲੇ ਦੀ ਸੀ। ਹੁਸੈਨੇ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਪਾਕਿਸਤਾਨੀ ਖ਼ੁਫੀਆ ਏਜੰਸੀ ਦੇ ਯੂਨੁਸ ਚੌਧਰੀ ਦੇ ਨਾਂ ਦੇ ਇਕ ਕਰਨਲ ਨੇ ਭੇਜਿਆ ਸੀ ਅਤੇ ਉਸ ਨੇ ਉਸ ਨੂੰ 30,000 ਰੁਪਏ ਦਿੱਤੇ ਸਨ। ਹੁਸੈਨ ਨੇ ਕਿਹਾ ਕਿ ਸਾਥੀ ਅੱਤਵਾਦੀਆਂ ਵਲੋਂ ਮੈਨੂੰ ਧੋਖਾ ਦਿੱਤਾ ਗਿਆ ਅਤੇ ਫਿਰ ਭਾਰਤੀ ਫ਼ੌਜ ਨੇ ਮੈਨੂੰ ਫੜ ਲਿਆ।
ਵਟਸਐਪ ਤੇ ਫੇਸਬੁੱਕ ਨੂੰ ਦਿੱਲੀ HC ਵੱਲੋਂ ਵੱਡਾ ਝਟਕਾ, ਜਾਰੀ ਰਹੇਗੀ CCI ਦੀ ਜਾਂਚ
NEXT STORY