ਇਸਲਾਮਾਬਾਦ— ਪਾਕਿਸਤਾਨ ਦੇ ਇਕ ਅਖਬਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਸ਼ਮੀਰ ਵਿਵਾਦ 'ਤੇ ਅਮਰੀਕਾ ਦਾ ਭਾਰਤ ਨਾਲ ਆਉਣ ਦਾ ਫੈਸਲਾ ਇਹ ਸੰਕੇਤ ਦਿੰਦਾ ਹੈ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਭਾਰਤ ਪ੍ਰਤੀ ਆਪਣੇ ਰਵੱਈਏ ਸਵੀਕਾਰ ਕਰਵਾਉਣ 'ਚ ਅਸਮਰੱਥ ਸਾਬਿਤ ਹੋਇਆ ਹੈ। ਇਥੋਂ ਦੀ ਅਖਬਾਰ 'ਚ ਲਿਖੇ ਲੇਖ 'ਚ ਕਿਹਾ ਗਿਆ ਹੈ ਕਿ ਇਤਿਹਾਸਕ ਤੌਰ 'ਤੇ ਦੇਸ਼ਾਂ ਵਿਚਾਲੇ ਵਿਵਾਦਾਂ ਨੂੰ ਸੁਲਝਾਉਣ ਲਈ ਅਮਰੀਕਾ, ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਲਈ ਹੱਲਾਸ਼ੇਰੀ ਦਿੰਦਾ ਰਿਹਾ ਹੈ। ਪਰ ਜੇਕਰ ਅਮਰੀਕਾ-ਕਸ਼ਮੀਰ ਮੁੱਦੇ 'ਤੇ ਭਾਰਤ ਨਾਲ ਹੈ ਤਾਂ ਉਸ ਹੱਲਾਸ਼ੇਰੀ ਦਾ ਹੁਣ ਕੋਈ ਅਰਥ ਨਹੀਂ ਰਹਿ ਗਿਆ ਹੈ।
ਅਖਬਾਰ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਸਾਹਮਣੇ ਕੁਝ ਖਾਸ ਚੁਣੌਤੀਆਂ ਪੇਸ਼ ਕਰਦਾ ਹੈ, ਜਿਸ 'ਚ ਇਹ ਚੁਣੌਤੀ ਵੀ ਸ਼ਾਮਲ ਹੈ ਕਿ ਉਹ ਜੰਮੂ ਅਤੇ ਕਸ਼ਮੀਰ 'ਤੇ ਭਾਰਤ ਖਿਲਾਫ ਦੁਨੀਆ ਦੀ ਰਾਏ ਨੂੰ ਕਿਵੇਂ ਆਪਣੇ ਪੱਖ 'ਚ ਕਰੇ। ਅਖਬਾਰ ਮੁਤਾਬਕ ਜਦੋਂ ਕਸ਼ਮੀਰ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਇਸਲਾਮਾਬਾਦ ਦੇ ਦਾਅਵੇ ਦੀ ਜਗ੍ਹਾ ਪਾਕਿਸਤਾਨ ਦਾ ਅੱਤਵਾਦ ਨਾਲ ਭਰਿਆ ਇਤਿਹਾਸ ਦੁਨੀਆ ਨੂੰ ਜ਼ਿਆਦਾ ਦਿਖਾਈ ਦਿੰਦਾ ਹੈ।
ਅਖਬਾਰ ਮੁਤਾਬਕ ਸੂਬੇ 'ਚ ਵੱਖਵਾਦੀ ਅੰਦੋਲਨ ਸ਼ੁਰੂ ਹੋਣ ਤੋਂ 30 ਸਾਲਾਂ ਬਾਅਦ ਭਾਰਤ ਨੇ ਉਸ ਵਿਚਾਰ ਨੂੰ ਮੁੜ ਅਪਣਾ ਲਿਆ ਹੈ ਕਿ ਕਸ਼ਮੀਰ ਦਾ ਦਮਨ ਕੀਤਾ ਜਾ ਸਕਦਾ ਹੈ। ਡਾਨ ਦੀ ਇਹ ਟਿੱਪਣੀ ਖਾਸ ਤੌਰ 'ਤੇ ਅਮਰੀਕੀ ਵਿਦੇਸ਼ ਮੰਤਰਾਲੇ ਵਲੋਂ ਪਾਕਿਸਤਾਨ ਸਥਿਤ ਕਸ਼ਮੀਰੀ ਵੱਖਵਾਦੀ ਨੇਤਾ ਸਈਅਦ ਸਲਾਹੂਦੀਨ ਨੂੰ ਸੰਸਾਰਕ ਅੱਤਵਾਦੀ ਐਲਾਨੇ ਜਾਣ ਦੇ ਸਬੰਧ 'ਚ ਹੈ।
ਘਰ 'ਚ ਬਣਾਈ ਗਈ ਸੀ ਸੁਰੰਗ, ਪੁਲਸ ਨੇ ਦੇਖਿਆ ਤਾਂ ਰਹਿ ਗਈ ਹੈਰਾਨ
NEXT STORY