ਸ਼੍ਰੀਨਗਰ - ਪਾਕਿਸਤਾਨੀ ਬੀਬੀਆਂ ਜਿਨ੍ਹਾਂ ਦਾ ਸਾਬਕਾ ਕਸ਼ਮੀਰੀ ਅੱਤਵਾਦੀਆਂ ਨਾਲ ਵਿਆਹ ਹੋ ਚੁੱਕਿਆ ਹੈ, ਨੇ ਮੰਗਲਵਾਰ ਇਕ ਵਾਰ ਫਿਰ ਵਿਰੋਧ ਪ੍ਰਦਰਸ਼ਨ ਕਰ ਸਰਕਾਰ ਤੋਂ ਉਨ੍ਹਾਂ ਦੀ ਗੱਲ ਸੁਣਨ ਦੀ ਮੰਗ ਕੀਤੀ।
ਬੀਬੀਆਂ ਨੇ ਪ੍ਰੈੱਸ ਐਨਕਲੇਵ ਸ਼੍ਰੀਨਗਰ ਵਿਚ ਕਲਾਕ ਟਾਵਰ ਤੱਕ ਵਿਰੋਧ ਪ੍ਰਦਰਸ਼ਨ ਕਰ ਸਰਕਾਰ 'ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਸੁਣਨ ਦਾ ਦੋਸ਼ ਲਾਇਆ। ਵਿਰੋਧ ਪ੍ਰਦਰਸ਼ਨ ਕਰ ਰਹੀ ਇਕ ਮਹਿਲਾ ਸਾਯਰਾ ਨੇ ਕਿਹਾ ਕਿ ਅਸੀਂ ਆਪਣੇ ਆਖਰੀ ਸਾਹ ਤੱਕ ਵਿਰੋਧ ਕਰਦੇ ਰਹਾਂਗੇ। ਜੇ ਸਰਕਾਰ ਸਾਨੂੰ ਸਵੀਕਾਰ ਨਹੀਂ ਕਰਦੀ ਤਾਂ ਉਹ ਸਾਨੂੰ ਪਾਕਿਸਤਾਨ ਵਾਪਸ ਭੇਜ ਸਕਦੀ ਹੈ। ਪਹਿਲਾਂ ਤਾਂ ਉਹ ਸਾਨੂੰ ਸਵੀਕਾਰ ਕਰੇ ਕਿਉਂਕਿ ਸਾਡੇ ਪਤੀ ਕਸ਼ਮੀਰੀ ਹਨ ਅਤੇ ਅਸੀਂ ਉਨ੍ਹਾਂ ਨਾਲ ਵਿਆਹ ਕਰ ਕੇ ਕੋਈ ਅਪਰਾਧ ਨਹੀਂ ਕੀਤਾ ਹੈ।
ਮਹਿਲਾਵਾਂ ਨੇ ਕਿਹਾ ਕਿ ਕਸ਼ਮੀਰੀ ਲੋਕ ਭਾਰਤ ਦੇ ਨਾਗਰਿਕ ਹਨ। ਇਸ ਲਈ ਅਸੀਂ ਵੀ ਭਾਰਤ ਦੇ ਨਾਗਰਿਕ ਹਾਂ। ਜੇ ਸਰਕਾਰ ਪਾਕਿਸਤਾਨੀ ਗਾਇਕ ਅਦਨਾਨ ਸਾਮੀ ਨੂੰ ਨਾਗਰਿਕਤਾ ਪ੍ਰਦਾਨ ਕਰ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਕਰ ਸਕਦੀ।
ਪਾਮੇਲਾ ਗੋਸਵਾਮੀ ਡਰੱਗ ਮਾਮਲਾ: ਭਾਜਪਾ ਨੇਤਾ ਰਾਕੇਸ਼ ਸਿੰਘ ਗ੍ਰਿਫਤਾਰ, ਦੋ ਬੇਟੇ ਵੀ ਹਿਰਾਸਤ 'ਚ
NEXT STORY