ਨਵੀਂ ਦਿੱਲੀ- ਡਾਕਟਰ ਦੀ ਪਰਚੀ ਤੋਂ ਬਿਨਾਂ ਮਿਲਣ ਵਾਲੀਆਂ ਦਵਾਈਆਂ ਵਿਚ ਸ਼ਾਮਲ ਪੈਰਾਸੀਟਾਮੋਲ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਵਿਚ ਅੰਤੜੀਆਂ, ਦਿਲ ਅਤੇ ਗੁਰਦੇ ਨਾਲ ਸਬੰਧਤ ਬੀਮਾਰੀਆਂ ਦਾ ਜ਼ੋਖਮ ਵਧਾ ਸਕਦੀ ਹੈ। ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਹਲਕੇ ਤੋਂ ਮੱਧ ਬੁਖਾਰ ਦੌਰਾਨ ਆਮ ਤੌਰ 'ਤੇ ਇਸਤੇਮਾਲ ਕੀਤੀ ਜਾਣ ਵਾਲੀ ਪੈਰਾਸੀਟਾਮੋਲ ਹੱਡੀਆਂ ਦੇ ਰੋਗਾਂ ਦੇ ਇਲਾਜ ਲਈ ਡਾਕਟਰਾਂ ਵਲੋਂ ਸਿਫਾਰਸ਼ ਕੀਤੀ ਪਹਿਲੀ ਦਵਾਈ ਵੀ ਹੈ ਕਿਉਂਕਿ ਇਹ ਪ੍ਰਭਾਵਸ਼ਾਲੀ, ਮੁਕਾਬਲਤਨ ਸੁਰੱਖਿਅਤ ਅਤੇ ਪਹੁੰਚਯੋਗ ਮੰਨੀ ਜਾਂਦੀ ਹੈ। ਹਾਲਾਂਕਿ ਕੁਝ ਅਧਿਐਨਾਂ 'ਚ ਦਰਦ ਤੋਂ ਰਾਹਤ ਵਿਚ ਪੈਰਾਸੀਟਾਮੋਲ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕੇ ਗਏ ਹਨ, ਜਦੋਂ ਕਿ ਹੋਰ ਅਧਿਐਨਾਂ ਨੇ ਲੰਬੇ ਸਮੇਂ ਦੀ ਵਰਤੋਂ ਨਾਲ ਪਾਚਨ ਤੰਤਰ ਦੇ ਮਾੜੇ ਪ੍ਰਭਾਵਾਂ, ਜਿਵੇਂ ਕਿ ਅਲਸਰ ਅਤੇ ਖੂਨ ਵਹਿਣ ਦੇ ਵਧੇ ਹੋਏ ਜ਼ੋਖਮ ਨੂੰ ਉਜਾਗਰ ਕੀਤਾ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਹੱਥ ਹੋ ਜਾਂਦੇ ਨੇ ਖ਼ੁਸ਼ਕ ਤਾਂ ਅਪਣਾਓ ਇਹ ਘਰੇਲੂ ਤਰੀਕੇ
ਦਿਲ ਦੇ ਦੌਰੇ ਦੇ ਖ਼ਤਰਾ 9 ਫ਼ੀਸਦੀ
ਅਧਿਐਨ ਮੁਤਾਬਕ ਪੈਰਾਸੀਟਾਮੋਲ ਦੇ ਸੇਵਨ ਨਾਲ ਗੁਰਦਿਆਂ ਦੀ ਗੰਭੀਰ ਬੀਮਾਰੀ ਦਾ ਖਤਰਾ 19 ਫੀਸਦੀ, ਦਿਲ ਦੇ ਦੌਰੇ ਦਾ ਖਤਰਾ 9 ਫੀਸਦੀ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ 7 ਫੀਸਦੀ ਤੱਕ ਵਧ ਸਕਦਾ ਹੈ। ਆਰਥਰਾਈਟਸ ਕੇਅਰ ਐਂਡ ਰਿਸਰਚ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਦੇ ਮੁਤਾਬਕ ਇਹ ਅਧਿਐਨ ਬਜ਼ੁਰਗ ਲੋਕਾਂ ਵਿਚ ਗੁਰਦੇ, ਦਿਲ ਅਤੇ ਅੰਤੜੀਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਲੋਕ ਸਭਾ 'ਚ ਰਾਹੁਲ ਗਾਂਧੀ ਬੋਲੇ- ਕਿਸਾਨ MSP ਮੰਗਦੇ ਹਨ ਪਰ ਸਰਕਾਰ...
ਪੈਰਾਸੀਟਾਮੋਲ ਖਾਣ ਅਤੇ ਨਾ ਖਾਣ ਵਾਲਿਆਂ 'ਤੇ ਕੀਤਾ ਗਿਆ ਵਿਸ਼ਲੇਸ਼ਣ
ਨਾਟਿੰਘਮ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਦੇ ਪ੍ਰਮੁੱਖ ਖੋਜਕਰਤਾ ਵੇਈਆ ਝਾਂਗ ਨੇ ਕਿਹਾ ਕਿ ਸੁਰੱਖਿਆ ਦੇ ਕਾਰਨਾਂ ਤੋਂ ਹੱਡੀਆਂ ਦੇ ਰੋਗਾਂ ਲਈ ਬਹੁਤ ਸਾਰੇ ਇਲਾਜ ਦਿਸ਼ਾ-ਨਿਰਦੇਸ਼ਾਂ 'ਚ ਪੈਰਾਸੀਟਾਮੋਲ ਦੀ ਸਿਫਾਰਸ਼ ਕੀਤੀ ਗਈ ਹੈ, ਖਾਸ ਕਰਕੇ ਬਜ਼ੁਰਗਾਂ ਵਿਚ। ਇਨ੍ਹਾਂ ਖੋਜਾਂ ਤੱਕ ਪਹੁੰਚਣ ਲਈ ਖੋਜਕਰਤਾਵਾਂ ਨੇ 1,80,483 ਲੋਕਾਂ ਦੇ ਸਿਹਤ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੂੰ ਵਾਰ-ਵਾਰ ਪੈਰਾਸੀਟਾਮੋਲ ਦਿੱਤੀ ਗਈ। ਖੋਜਕਰਤਾਵਾਂ ਨੇ ਫਿਰ ਇਨ੍ਹਾਂ ਸਿਹਤ ਰਿਪੋਰਟਾਂ ਦੀ ਤੁਲਨਾ ਉਸੇ ਉਮਰ ਦੇ 4,02,478 (4.02 ਲੱਖ) ਲੋਕਾਂ ਨਾਲ ਕੀਤੀ, ਜਿਨ੍ਹਾਂ ਨੂੰ ਕਦੇ ਵੀ ਅਕਸਰ ਪੈਰਾਸੀਟਾਮੋਲ ਨਹੀਂ ਦਿੱਤੀ ਗਈ ਸੀ।
ਲੋਕ ਸਭਾ 'ਚ ਰਾਹੁਲ ਗਾਂਧੀ ਬੋਲੇ- ਕਿਸਾਨ MSP ਮੰਗਦੇ ਹਨ ਪਰ ਸਰਕਾਰ...
NEXT STORY