ਨਵੀਂ ਦਿੱਲੀ- ਸਰਕਾਰ ਨੇ ਮੰਗਲਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਕਿ ਪਿਛਲੇ 5 ਸਾਲਾਂ 'ਚ ਦੇਸ਼ 'ਚ 339 ਵਿਦੇਸ਼ੀ ਕੰਪਨੀਆਂ ਨੇ ਰਜਿਸਟਰੇਸ਼ਨ ਕਰਵਾਇਆ ਅਤੇ 2020 ਤੋਂ ਅਜਿਹੀਆਂ ਫਰਮਾਂ ਦੀ ਗਿਣਤੀ 'ਚ ਕਮੀ ਦਰਜ ਕੀਤੀ ਗਈ ਹੈ। ਕਾਰਪੋਰੇਟ ਕਾਰਜ ਮਾਮਲਿਆਂ ਦੇ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਇਕ ਸਵਾਲ ਦੇ ਲਿਖਤੀ ਜਵਾਬ 'ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 2025 'ਚ 5 ਵਿਦੇਸ਼ੀ ਕੰਪਨੀਆਂ ਰਜਿਸਟਰੇਸ਼ਨ ਹੋਈ ਹੈ।
ਇਹ ਵੀ ਪੜ੍ਹੋ : ATM ਤੋਂ ਪੈਸੇ ਕਢਵਾਉਣ 'ਤੇ ਵਧੀ ਫੀਸ, ਅੱਜ ਤੋਂ ਲਾਗੂ ਹੋ ਗਏ ਨਵੇਂ ਨਿਯਮ
ਆਂਧਰਾ ਪ੍ਰਦੇਸ਼, ਦਿੱਲੀ, ਕੇਰਲ 'ਚ ਇਕ-ਇਕ ਅਤੇ ਤਾਮਿਲਨਾਡੂ 'ਚ 2 ਕੰਪਨੀਆਂ ਰਜਿਸਟਰਡ ਹੋਈਆਂ ਹਨ। ਕੰਪਨੀ ਕਾਨੂੰਨ, 2013 ਦੀ ਧਾਰਾ 2 (42) ਦੇ ਅਧੀਨ, ਵਿਦੇਸ਼ੀ ਕੰਪਨੀ ਦਾ ਅਰਥ ਹੈ ਭਾਰਤ ਤੋਂ ਬਾਹਰ ਸ਼ਾਮਲ ਕੋਈ ਕੰਪਨੀ ਜਾਂ ਸੰਸਥਾ, ਜਿਸ ਦਾ ਕਾਰੋਬਾਰ ਭਾਰਤ 'ਚ ਹੈ। ਮੰਤਰੀ ਨੇ ਕਹਿਾ ਕਿ 2020 'ਚ 90 ਵਿਦੇਸ਼ੀ ਕੰਪਨੀਆਂ ਸਥਾਪਤ ਕੀਤੀਆਂ ਗਈਆਂ, ਜਦੋਂ ਕਿ 2021 'ਚ ਇਹ ਗਿਣਤੀ ਘੱਟ ਕੇ 75 ਅਤੇ 2022 'ਚ 64 ਰਹਿ ਗਈ। 2023 'ਚ ਇਹ ਗਿਣਤੀ 57 ਅਤੇ 2024 'ਚ 53 ਰਹੀ। ਇਹ ਪੁੱਛੇ ਜਾਣ 'ਤੇ ਕਿ ਕੀ ਕੁਝ ਵਿਦੇਸ਼ੀ ਕੰਪਨੀਆਂ/ਸੰਸਥਾਵਾਂ ਰਜਿਸਟਰੇਸ਼ਨ ਕਰਵਾਏ ਬਿਨਾਂ ਆਨਲਾਈਨ ਗਤੀਵਿਧੀਆਂ ਸੰਚਾਲਿਤ ਕਰ ਰਹੀਆਂ ਹਨ, ਮਲਹੋਤਰਾ ਨੇ ਕਿਹਾ ਕਿ 'ਐੱਮਸੀਏ 21 ਰਜਿਸਟਰੀ' ਦੇ ਅਧੀਨ ਅਜਿਹੀ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਰਡਰ ਕਰ 'ਤੇ ਸੀਲ, ਲੱਗਾ ਦਿੱਤਾ ਸਖ਼ਤ ਪਹਿਰਾ, 35000 ਜਵਾਨਾਂ ਦੀ ਕੀਤੀ ਤੈਨਾਤੀ
NEXT STORY