ਪੁਣੇ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ 8 ਵਿਰੋਧੀ ਦਲਾਂ ਦੀ, ਜੋ ਬੈਠਕ ਉਨ੍ਹਾਂ ਦੀ ਮੇਜਬਾਨੀ 'ਚ ਹੋਈ ਸੀ, ਉਸ ਦਾ ਵਿਸ਼ਾ ਰਾਸ਼ਟਰੀ ਗਠਜੋੜ ਬਣਾਉਣਾ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹਾ ਕੋਈ ਗਠਜੋੜ ਬਣਦਾ ਵੀ ਹੈ ਤਾਂ ਉਸ ਦੀ ਅਗਵਾਈ ਸਮੂਹਕ ਹੋਣੀ ਚਾਹੀਦੀ ਹੈ। ਪਵਾਰ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਦੀ ਦਿੱਲੀ ਰਿਹਾਇਸ਼ 'ਤੇ ਜੋ ਬੈਠਕ ਹੋਈ, ਉਸ ਦਾ ਮਕਸਦ ਇਸ ਵਿਸ਼ੇ 'ਤੇ ਚਰਚਾ ਕਰਨਾ ਸੀ, ਜੋ ਭਾਜਪਾ ਦਾ ਬਦਲ ਬਣ ਸਕੇ। ਪਵਾਰ ਨੇ ਕਿਹਾ,''ਹੁਣ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਰਾਜਨੀਤਕ ਨਹੀਂ ਹੈ, ਹਾਲਾਂਕਿ ਅਸੀਂ ਸੋਚਿਆ ਕਿ ਕਿਉਂਕਿ ਇਹ ਖੇਤੀ ਨਾਲ ਸੰਬੰਧਤ ਹੈ ਤਾਂ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਸਮਰਥਨ ਦੇ ਸਕਦੇ ਹਾਂ। ਇਸ ਦਾ ਮਕਸਦ ਇਕੱਠੇ ਆ ਕੇ ਵਿਚਾਰ-ਵਟਾਂਦਰਾ ਕਰਨਾ ਸੀ ਕਿ ਅਸੀਂ ਸੰਸਦ 'ਚ ਮੁੱਦੇ ਨੂੰ ਚੁੱਕ ਕੇ ਅਤੇ ਕੇਂਦਰ ਨੂੰ ਸੁਝਾਅ ਦੇ ਕੇ ਕਿਸਾਨਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ।''
ਰਾਕਾਂਪਾ ਮੁਖੀ ਨੇ ਦੱਸਿਆ ਕਿ ਇਹ ਸੋਚਿਆ ਗਿਆ ਕਿ ਸ਼ਵੇਤ ਪੱਤਰ ਲਿਆਂਦਾ ਜਾਵੇ ਅਤੇ ਖੇਤੀ ਖੇਤਰ ਨਾਲ ਜੁੜੇ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਜਾਵੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਾਜਪਾ ਵਿਰੁੱਧ ਭਵਿੱਖ 'ਚ ਬਣਨ ਵਾਲੇ ਕਿਸੇ ਵੀ ਗਠਜੋੜ ਦਾ ਕੀ ਰੂਪ ਹੋਵੇਗਾ ਅਤੇ ਉਸ 'ਚ ਕਾਂਗਰਸ ਦਾ ਕੀ ਸਥਾਨ ਹੋਵੇਗਾ ਤਾਂ ਇਸ 'ਤੇ ਪਵਾਰ ਨੇ ਕਿਹਾ,''ਇਸ ਬਾਰੇ ਕੋਈ ਚਰਚਾ ਨਹੀਂ ਹੋਈ। ਹਾਲਾਂਕਿ ਮੇਰਾ ਵਿਚਾਰ ਹੈ ਕਿ ਜੇਕਰ ਕੋਈ ਬਦਲ ਗਠਜੋੜ ਬਣਦਾ ਹੈ ਤਾਂ ਕਾਂਗਰਸ ਨੂੰ ਨਾਲ ਲੈਣਾ ਹੋਵੇਗਾ। ਮੈਂ ਬੈਠਕ 'ਚ ਵੀ ਇਹੀ ਗੱਲ ਕਹੀ। ਅਜਿਹਾ ਗਠਜੋੜ ਜਿਸ ਦਾ ਕਿ ਕਾਂਗਰਸ ਹਿੱਸਾ ਹੋਵੇਗੀ, ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਬਾਰੇ ਸਵਾਲ ਪੁੱਛੇ ਜਾਣ'ਤੇ ਉਨ੍ਹਾਂ ਨੇ ਦੋਹਰਾਇਆ ਕਿ ਇਸ ਮੁੱਦੇ 'ਤੇ ਕੋਈ ਚਰਚਾ ਨਹੀਂ ਹੋਈ।
ਜੰਮੂ-ਕਸ਼ਮੀਰ: ਦੇਸ਼ ਦੀ ਸੇਵਾ ਲਈ 614 ਨੌਜਵਾਨ ਫੌਜ ’ਚ ਹੋਏ ਸ਼ਾਮਲ
NEXT STORY