ਪੁਣੇ — ਹਰ ਵਾਰ ਜਦੋਂ ਤੁਸੀਂ ਸਬਜ਼ੀ ਲੈਣ ਜਾਂਦੇ ਹੋ ਤਾਂ ਸਬਜ਼ੀ ਦੇ ਝੋਲੇ 'ਚ ਮਟਰਾਂ ਦਾ ਵੱਡਾ ਹਿੱਸਾ ਹੁੰਦਾ ਹੈ। ਤੁਸੀਂ ਵੀ ਤਾਜ਼ੇ ਹਰੇ ਮਟਰਾਂ ਨੂੰ ਦੇਖ ਕੇ ਇਸ ਨੂੰ ਖਰੀਦਣ ਤੋਂ ਖੁਦ ਨੂੰ ਨਹੀਂ ਰੋਕ ਸਕਦੇ ਹੋਵੋਗੇ। ਪਰ ਹੁਣ ਜਦੋਂ ਤੁਹਾਡੀ ਬਿਲਕੁਲ ਹਰੇ ਮਟਰਾਂ 'ਤੇ ਨਜ਼ਰ ਪਵੇ ਤਾਂ ਥੋੜਾ ਸਾਵਧਾਨ ਹੋ ਜਾਓ। ਇਹ ਹਰਾ ਰੰਗ ਨਕਲੀ ਹੋ ਸਕਦਾ ਹੈ। ਕਈ ਲੋਕਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਹਰੇ ਮਟਰਾਂ ਨੂੰ ਨਕਲੀ ਰੰਗ 'ਚ ਡਬੋ ਕੇ ਫਿਰ ਉਸ ਨੂੰ ਧੋ ਕੇ ਵੇਚਿਆ ਜਾ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ 'ਚ 'ਮਿਰਰ' ਨੇ ਇਸਦੀ ਪੜਤਾਲ ਕੀਤੀ। ਹਡਪਸਰ ਮੰਡੀ ਅਤੇ ਸ਼ਿਵਾਜੀ ਬਾਜ਼ਾਰ ਤੋਂ ਪੁਣੇ ਦੇ ਕੈਂਪ ਏਰੀਆ 'ਚ ਹਰੇ ਮਟਰ ਲਿਆਂਦੇ ਜਾਂਦੇ ਹਨ।
ਕੁਦਰਤੀ ਰੂਪ ਨਾਲ ਪੱਕੇ ਮਟਰਾਂ ਦੀ ਕੀਮਤ 200 ਤੋਂ 220 ਰੁਪਏ ਪ੍ਰਤੀ ਕਿਲੋ ਤੱਕ ਹੈ ਪਰ ਜਿਨ੍ਹਾਂ ਮਟਰਾਂ 'ਤੇ ਨਕਲੀ ਰੰਗ ਚੜ੍ਹਾਇਆ ਜਾਂਦਾ ਹੈ, ਉਹ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਹਡਪਸਰ ਮੰਡੀ ਦੇ ਇਕ ਵਾਸੀ ਨੇ ਦੱਸਿਆ ਕਿ ਉਸਨੇ ਬੁੱਧਵਾਰ ਦੀ ਸਵੇਰ ਨੂੰ ਅੱਧਾ ਕਿਲੋ ਮਟਰ ਖਰੀਦੇ। ਜਦੋਂ ਘਰ ਜਾ ਕੇ ਇਨ੍ਹਾਂ ਨੂੰ ਪਾਣੀ ਵਿਚ ਪਾਇਆ ਤਾਂ ਪਾਣੀ ਹਰਾ ਹੋ ਗਿਆ। ਇਹ ਮਟਰ ਰੰਗ ਵਿਚ ਪਾ ਕੇ ਸੁਕਾਏ ਗਏ ਸਨ ਜੋ ਸਿਹਤ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦੇ ਹਨ।
ਸਮੱਗਲਰ ਨੇ ਕੰਡੋਮ 'ਚ ਲੁਕਾ ਕੇ ਰੱਖੀ ਸੀ ਹੈਰੋਇਨ, ਗ੍ਰਿਫਤਾਰ
NEXT STORY