ਨਵੀਂ ਦਿੱਲੀ— ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਤਬਦੀਲੀ ਦੇ ਵਿਰੋਧ 'ਚ 16 ਜੂਨ ਤੋਂ ਹੋਣ ਵਾਲੀ ਹੜਤਾਲ ਨੂੰ ਪੈਟਰੋਲ ਪੰਪ ਮਾਲਿਕਾਂ ਨੇ ਵਾਪਸ ਲੈਣ ਦਾ ਫੈਸਲਾ ਲਿਆ ਹੈ। ਐਤਵਾਰ ਨੂੰ ਕਈ ਪੈਟਰੋਲ ਪੰਪਾਂ ਨੇ ਐਲਾਨ ਕੀਤਾ ਸੀ ਕਿ 16 ਜੂਨ ਤੋਂ ਪੈਟਰੋਲ ਤੇ ਡੀਜ਼ਲ ਦੀ ਖਰੀਦ ਨਹੀਂ ਕੀਤੀ ਜਾਵੇਗੀ। ਇਸੇ ਵਿਚਕਾਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਦਾ ਫੈਸਲਾ 16 ਜੂਨ ਤੋਂ ਹੀ ਲਾਗੂ ਹੋਵੇਗਾ।
ਦੱਸਣਯੋਗ ਹੈ ਕਿ ਆਲ ਇੰਡੀਆ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਨੇ 16 ਜੂਨ ਤੋਂ 'ਨੋ ਸੇਲ, ਨੋ ਪਰਚੇਜ਼' ਦਾ ਫੈਸਲਾ ਕੀਤਾ ਸੀ। ਐਸੋਸੀਏਸ਼ਨ ਦੇ ਮੁਤਾਬਕ 86 ਫੀਸਦੀ ਪੈਟਰੋਲੀਅਮ ਡੀਲਰਸ ਇਸ ਨਾਲ ਜੁੜੇ ਹਨ।
ਡੀਲਰਸ ਨੇ ਇਸ ਸਬੰਧ 'ਚ ਕਿਹਾ ਸੀ ਕਿ ਜ਼ਮੀਨੀ ਹਕੀਕਤ ਜਾਣੇ ਬਿਨਾਂ ਤੇਲ ਕੰਪਨੀਆਂ ਨੇ ਇੰਨਾਂ ਵੱਡਾ ਫੈਸਲਾ ਲੈ ਲਿਆ। ਪੰਪ ਮਾਲਿਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਆਟੋਮੈਟਿਕ ਸਿਸਟਮ ਹੈ, ਉਹ ਇਸ ਬਦਲਾਅ ਨੂੰ ਸਵੀਕਾਰ ਨਹੀਂ ਕਰ ਸਕੇਗਾ।
ਗ੍ਰਹਿ ਮੰਤਰਾਲੇ ਦੀ ਰਿਪੋਰਟ 'ਚ ਸਪੇਨ ਦੀ ਸਰਹੱਦ ਨੂੰ ਦੱਸਿਆ ਭਾਰਤ-ਪਾਕਿ ਬਾਰਡਰ
NEXT STORY