ਗੋਰਖਪੁਰ- ਗੋਰਖਪੁਰ ਏਅਰਪੋਰਟ ’ਤੇ ਬੁੱਧਵਾਰ ਨੂੰ ਇਕ ਵਾਰ ਫਿਰ ਘਟੀਆ ਪ੍ਰਬੰਧਾਂ ਦਾ ਮਾਮਲਾ ਸਾਹਮਣੇ ਆਇਆ, ਜਦੋਂ ਦਿੱਲੀ ਤੋਂ ਆਈ ਇੰਡੀਗੋ ਦੀ ਫਲਾਈਟ (ਈ 2087/5013) ’ਚ 2 ਕੇਂਦਰੀ ਰਾਜ ਮੰਤਰੀਆਂ ਸਮੇਤ 180 ਯਾਤਰੀਆਂ ਨੂੰ ਜਹਾਜ਼ ’ਚ ਹੀ ਇਕ ਘੰਟੇ ਤੱਕ ਫਸੇ ਰਹਿਣਾ ਪਿਆ। ਫਲਾਈਟ ਨੂੰ ਦੁਪਹਿਰ 3.15 ਵਜੇ ਗੋਰਖਪੁਰ ਪੁੱਜਣਾ ਸੀ ਪਰ ਇਹ 4.25 ਵਜੇ ਲੈਂਡ ਹੋਈ। ਤੈਅ ਸਮੇਂ ਤੋਂ ਦੇਰੀ ਕਾਰਨ ਜਹਾਜ਼ ਨੂੰ ਐਪ੍ਰਨ ’ਤੇ ਜਗ੍ਹਾ ਨਹੀਂ ਮਿਲ ਸਕੀ। ਪਹਿਲਾਂ ਤੋਂ ਮੌਜੂਦ ਸਪਾਈਸਜੈੱਟ ਅਤੇ ਇੰਡੀਗੋ ਦੀਆਂ ਹੋਰ ਫਲਾਈਟਾਂ ਨੂੰ ਵਾਰੀ-ਵਾਰੀ ਰਵਾਨਾ ਕੀਤਾ ਗਿਆ, ਜਿਸ ਨਾਲ ਨਵਾਂ ਜਹਾਜ਼ ਟੈਕਸੀ-ਵੇਅ ’ਤੇ ਖੜ੍ਹਾ ਰਿਹਾ।
ਇਸ ਕਾਰਨ ਯਾਤਰੀ ਜਹਾਜ਼ ਤੋਂ ਹੇਠਾਂ ਨਹੀਂ ਉੱਤਰ ਸਕੇ। ਸ਼ਾਮ 5.25 ਵਜੇ ਐਪ੍ਰਨ ਖਾਲੀ ਹੋਣ ਤੋਂ ਬਾਅਦ ਹੀ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਇਹ ਫਲਾਈਟ 6.13 ਵਜੇ ਦਿੱਲੀ ਲਈ ਰਵਾਨਾ ਹੋਈ। ਏਅਰਪੋਰਟ ਦੇ ਨਿਰਦੇਸ਼ਕ ਆਰ. ਕੇ. ਪਰਾਸ਼ਰ ਨੇ ਕਿਹਾ ਕਿ ਫਲਾਈਟ ਦੀ ਲੇਟ ਲੈਂਡਿੰਗ ਅਤੇ ਐਪ੍ਰਨ ਦੀ ਉਪਲੱਬਧਤਾ ਨਾ ਹੋਣ ਕਾਰਨ ਯਾਤਰੀਆਂ ਨੂੰ ਇਕ ਘੰਟਾ ਜਹਾਜ਼ ਦੇ ਅੰਦਰ ਹੀ ਬੈਠਣਾ ਪਿਆ। ਅੱਗੇ ਤੋਂ ਅਜਿਹੇ ਹਾਲਾਤ ਨਾ ਬਣਨ, ਇਸ ਦੇ ਲਈ ਵਿਵਸਥਾ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਂਹ-ਹਨ੍ਹੇਰੀ ਦੌਰਾਨ ਡਿੱਗੀ ਬਿਜਲੀ, ਗਈ 58 ਲੋਕਾਂ ਦੀ ਜਾਨ
NEXT STORY