ਲੰਡਨ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਚਾਰ ਦਿਨੀਂ ਯਾਤਰਾ 'ਤੇ ਲੰਡਨ ਪਹੁੰਚਣਗੇ। ਸੀਨੀਅਰ ਅਧਿਕਾਰੀਆਂ ਦੀ ਮੰਨੋਂ ਤਾਂ ਪੀ. ਐਮ ਮੋਦੀ ਕਾਮਨਵੈਲਥ ਦੇਸ਼ਾਂ ਦੇ ਇਕੱਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਕਾਮਨਵੈਲਥ ਹੈਡਸ ਆਫ ਗਵਰਨਮੈਂਟ ਮੀਟਿੰਗ (ਸੀ.ਐਚ.ਓ.ਜੀ.ਐਮ) ਤੋਂ ਪਹਿਲਾਂ ਦੋ-ਪੱਖੀ ਮੁਲਾਕਾਤ ਦੀ ਪੇਸ਼ਕਸ਼ ਕੀਤੀ ਗਈ ਹੈ। ਪੀ. ਐਮ ਮੋਦੀ ਨੂੰ ਕੀਤੀ ਗਈ ਇਸ ਪੇਸ਼ਕਸ਼ ਨੂੰ ਅਧਿਕਾਰੀ ਇਕ 'ਆਸਾਧਾਰਨ ਸਵਾਗਤ ਦੇ ਤੌਰ 'ਤੇ ਦੇਖ ਰਹੇ ਹਨ। ਪੀ. ਐਮ ਮੋਦੀ ਬੁੱਧਵਾਰ ਨੂੰ ਬ੍ਰਿਟਿਸ਼ ਪੀ. ਐਮ ਥੈਰੇਸਾ ਮੇਅ ਨਾਲ ਮੁਲਾਕਾਤ ਕਰਨਗੇ। ਜਦੋਂਕਿ ਵੀਰਵਾਰ ਨੂੰ ਕਾਮਨਵੈਲਥ ਸੰਮੇਲਨ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਦੌਰਾਨ ਉਹ ਕਈ ਰਸਮੀ ਮੁਲਾਕਾਤਾਂ ਵਿਚ ਰੁੱਝ ਜਾਣਗੇ।
ਸਿਰਫ ਮੋਦੀ ਨੂੰ ਮਿਲਿਆ ਐਲੀਜ਼ਬੇਥ ਨਾਲ ਮੁਲਾਕਾਤ ਦਾ ਸੱਦਾ—
ਪੀ. ਐਮ ਮੋਦੀ ਅੱਜ ਭਾਵ ਸੋਮਵਾਰ ਨੂੰ ਸਵੀਡਨ ਅਤੇ ਲੰਡਨ ਦੀ ਯਾਤਰਾ ਲਈ ਰਵਾਨਾ ਹੋਣਗੇ ਅਤੇ ਮੰਗਲਵਾਰ ਨੂੰ ਪੀ. ਐਮ ਮੋਦੀ ਸਵੀਡਨ ਤੋਂ ਲੰਡਨ ਪਹੁੰਚਣਗੇ। ਬੁੱਧਵਾਰ ਸ਼ਾਮ ਨੂੰ ਉਹ ਮਹਾਰਾਣੀ ਐਲੀਜ਼ਾਬੇਥ ਨਾਲ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਉਹ ਕਾਮਨਵੈਲਥ ਦੇਸ਼ਾਂ ਦੇ ਇਕੱਲੇ ਅਜਿਹੇ ਮੁਖੀ ਹਨ, ਜਿਨ੍ਹਾਂ ਨੂੰ ਵੀਰਵਾਰ ਨੂੰ ਰਸਮੀ ਪ੍ਰੋਗਰਾਮ ਤੋਂ ਪਹਿਲਾਂ ਮਹਾਰਾਣੀ ਐਲੀਜ਼ਾਬੇਥ ਨਾਲ ਮੁਲਾਕਾਤ ਕਰਨ ਦਾ ਸੱਦਾ ਮਿਲਿਆ ਹੈ। ਪੀ.ਐਮ ਮੋਦੀ ਦੇ ਇਲਾਵਾ ਸਿਰਫ 3 ਅਜਿਹੇ ਵਰਲਡ ਲੀਡਰਸ ਹਨ ਜੋ ਸੀ.ਐਚ.ਓ.ਜੀ.ਐਸ ਤੋਂ ਵੱਖਰੇ ਤੌਰ 'ਤੇ ਮਹਾਰਾਣੀ ਨੂੰ ਮਿਲਣਗੇ। ਪ੍ਰਿੰਸ ਚਾਰਲਸ ਵੱਲੋਂ ਪੀ. ਐਮ ਮੋਦੀ ਦੇ ਸਵਾਗਤ ਲਈ ਇਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ।
ਪ੍ਰਿੰਸ ਚਾਰਲਸ ਕਰਨਗੇ ਪੀ. ਐਮ ਮੋਦੀ ਦਾ ਸਵਾਗਤ—
ਪੀ. ਐਮ ਮੋਦੀ ਦੇ ਸ਼ਾਹੀ ਸਵਾਗਤ ਦੇ ਤਹਿਤ ਪ੍ਰਿੰਸ ਚਾਰਲਸ ਉਨ੍ਹਾਂ ਨੂੰ ਟਾਟਾ ਮੋਟਰਸ ਦੀ ਪਹਿਲੀ ਇਲੈਕਟ੍ਰਿਕ ਜੈਗੁਆਰ ਦੀ ਸੈਰ ਕਰਾਉਣਗੇ। ਇਹ ਕਾਰ ਭਾਰਤ-ਯੂ.ਕੇ ਵਿਚਕਾਰ ਤਕਨੀਕੀ ਸਹਿਯੋਗ ਨੂੰ ਦਰਸਾਏਗੀ। ਤਿਆਰੀਆਂ ਵਿਚ ਰੁੱਝੇ ਇਕ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੀ. ਐਮ ਮੋਦੀ ਦਾ ਇਹ ਸਵਾਗਤ ਕਈ ਮਾਇਨਿਆਂ ਵਿਚ ਕਾਫੀ ਖਾਸ ਹੈ, ਕਿਉਂਕਿ ਉਨ੍ਹਾਂ ਦਾ ਸਵਾਗਤ ਭਾਰਤ ਅਤੇ ਯੂ. ਕੇ ਵਿਚਕਾਰ ਸਬੰਧਾਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਬੁੱਧਵਾਰ ਸਵੇਰੇ ਪੀ. ਐਮ ਮੋਦੀ 10 ਡਾਓਨਿੰਗ ਸਟਰੀਟ ਜਾ ਕੇ ਬ੍ਰਿਟਿਸ਼ ਪੀ. ਐਮ ਥੈਰੇਸਾ ਮੇਅ ਨਾਲ ਮੁਲਾਕਾਤ ਕਰਨਗੇ। ਦੋਵਾਂ ਵਿਚਕਾਰ ਦੋ-ਪੱਖੀ ਗੱਲਬਾਤ ਨਾਲ ਮੋਦੀ ਦੇ ਦੌਰੇ ਦੀ ਅਧਿਕਾਰਤ ਸ਼ੁਰੂਆਤ ਹੋਵੇਗੀ। ਮੇਅ ਅਤੇ ਮੋਦੀ ਮੁਲਾਕਾਤ ਦੌਰਾਨ ਅੱਤਵਾਦ, ਵੀਜ਼ਾ, ਅਪ੍ਰਵਾਸਨ ਸਮੇਤ ਕਈ ਹੋਰ ਮੁੱਦਿਆਂ 'ਤੇ ਚਰਚਾ ਕਰ ਸਕਦੇ ਹਨ। ਪੀ. ਐਮ ਮੋਦੀ ਇਸ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਵਸੇ ਲੋਕਾਂ ਦੀ ਵਾਪਸੀ ਲਈ ਇਕ ਐਮ.ਓ.ਯੁ ਸਾਈਨ ਹੋਵੇਗਾ। ਇਹ ਐਮ.ਓ.ਯੂ ਸਾਲ 2014 ਵਿਚ ਖਤਮ ਹੋ ਚੁੱਕਾ ਹੈ। ਹੁਣ ਇਸ ਨੂੰ ਬਾਇਓਮੈਟਰਿਕ ਜ਼ਰੀਏ ਰੀਨਿਊ ਕੀਤਾ ਜਾਏਗਾ।
ਆਯੁਰਵੈਦਿਕ ਸੈਂਟਰ ਦਾ ਵੀ ਕਰਨਗੇ ਉਦਘਾਟਨ—
ਮੇਅ ਨਾਲ ਮੁਲਾਕਾਤ ਤੋਂ ਇਲਾਵਾ ਮੋਦੀ ਲੰਡਨ ਵਿਚ ਸਾਇੰਸ ਮਿਊਜ਼ੀਅਮ ਵੀ ਜਾਣਗੇ। ਇੱਥੇ ਇਕ ਪ੍ਰਦਰਸ਼ਨ ਦੌਰਾਨ ਉਹ ਭਾਰਤੀ ਮੂਲ ਦੇ ਇਲਾਵਾ ਯੂ. ਕੇ ਦੇ ਵਿਗਿਆਨੀਆਂ ਨਾਲ ਚਰਚਾ ਕਰਨਗੇ। ਪੀ. ਐਮ ਮੋਦੀ ਇਸ ਤੋਂ ਇਲਾਵਾ ਇੱਥੇ ਇਕ ਆਯੁਰਵੈਦਿਕ ਸੈਂਟਰ ਦਾ ਵੀ ਉਦਘਾਟਨ ਕਰਨਗੇ। ਇਸ ਸੈਂਟਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਅਤੇ ਯੂ. ਕੇ ਦੇ ਮੈਡੀਸਨ ਕਾਲਜ ਵਿਚਕਾਰ ਸਾਈਨ ਐਮ.ਓ.ਯੂ. ਦੇ ਤਹਿਤ ਨਿਰਮਿਤ ਕੀਤਾ ਗਿਆ ਹੈ। ਇਸ ਦਾ ਮਕਸਦ ਯੋਗ ਅਤੇ ਆਯੁਰਵੈਦ ਦੇ ਖੇਤਰ ਵਿਚ ਮੌਜੂਦ ਦੋਵਾਂ ਦੇਸ਼ਾਂ ਦੇ ਅਧਿਆਪਕ ਅਤੇ ਮੈਡੀਕਲ ਪੇਸ਼ੇਵਰ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣਾ ਹੈ। ਬੁੱਧਵਾਰ ਨੂੰ ਹੀ ਪੀ. ਐਮ ਮੋਦੀ ਥੇਮਸ ਨਦੀ 'ਤੇ ਸਥਿਤ ਬਸਾਵੇਸ਼ਵਰ ਦੀ ਮੂਰਤੀ 'ਤੇ ਸ਼ਰਧਾਂਜਲੀ ਦੇਣ ਜਾਣਗੇ। ਇਸ ਦਾ ਉਦਘਾਟਨ ਨਵੰਬਰ 2015 ਵਿਚ ਉਸ ਸਮੇਂ ਹੋਇਆ ਸੀ, ਜਦੋਂ ਮੋਦੀ ਲੰਡਨ ਦੌਰੇ 'ਤੇ ਗਏ ਸਨ।
ਸੈਂਟਰਲ ਲੰਡਨ 'ਚ ਹੋਵੇਗੀ ਭਾਰਤ ਦੀ ਗੱਲ—
ਬੁੱਧਵਾਰ ਨੂੰ ਹੀ ਮੋਦੀ, ਬਕਿੰਘਮ ਪੈਲੇਸ ਵਿਚ ਕਵੀਨ ਐਲੀਜ਼ਾਬੇਥ ਨਾਲ ਅਤੇ ਲੋਕਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ 'ਭਾਰਤ ਕੀ ਬਾਤ ਸਬਕੇ ਸਾਥ' ਪ੍ਰੋਗਰਾਮ ਵਿਚ ਸ਼ਾਮਲ ਹੋਣਗੇ, ਜਿਸ ਦਾ ਆਯੋਜਨ ਸੈਂਟਰਲ ਲੰਡਨ ਵਿਚ ਬੁੱਧਵਾਰ ਨੂੰ ਹੀ ਹੋਵੇਗਾ। ਇਸ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਮੋਦੀ ਇੱਥੇ ਦੁਨੀਆ ਭਰ ਦੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣਗੇ। ਇਹ ਸਵਾਲ ਪਹਿਲਾਂ ਹੀ ਸੋਸ਼ਲ ਮੀਡੀਆ ਅਤੇ ਕੁੱਝ ਲਾਈਵ ਵੀਡੀਓ ਲਿੰਕ ਜ਼ਰੀਏ ਉਨ੍ਹਾਂ ਤੱਕ ਪਹੁੰਚ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਵਿਚ ਕਰੀਬ 2,000 ਲੋਕ ਸ਼ਾਮਲ ਹੋ ਸਕਦੇ ਹਨ।
ਵਿਦਿਆਰਥਣ ਨੇ ਮੈਲਬੌਰਨ ਵਾਸੀ 'ਤੇ ਕੀਤਾ ਸੀ ਜਾਨਲੇਵਾ ਹਮਲਾ, ਹੋਵੇਗੀ ਜੇਲ
NEXT STORY