ਨਵੀਂ ਦਿੱਲੀ- ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਸਮੇਤ ਕੁਝ ਹੋਰ ਵਕੀਲਾਂ ਵੱਲੋਂ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੂੰ ਚਿੱਠੀ ਲਿਖ ਕੇ ਉਨ੍ਹਾਂ 'ਤੇ ਨਿਆਂਪਾਲਿਕਾ 'ਤੇ ਦਬਾਅ ਬਣਾਉਣ ਅਤੇ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦਾਅਵਾ ਕੀਤਾ ਕਿ 'ਦੂਸਰਿਆਂ' ਨੂੰ ਧਮਕਾਉਣਾ ਅਤੇ ਧੱਕੇਸ਼ਾਹੀ ਕਰਨਾ ਵਿਰੋਧੀ ਪਾਰਟੀ ਦਾ 'ਪੁਰਾਣਾ ਸੱਭਿਆਚਾਰ' ਹੈ।
ਚੀਫ਼ ਜਸਟਿਸ ਨੂੰ ਲਿਖ ਚਿੱਠੀ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇੱਕ 'ਨਿਵਾਰਕ ਹਿੱਤ ਗਰੁੱਪ' ਬੇਕਾਰ ਦਲੀਲਾਂ ਅਤੇ ਫਾਲਤੂ ਸਿਆਸੀ ਏਜੰਡੇ ਦੇ ਆਧਾਰ 'ਤੇ ਨਿਆਂਪਾਲਿਕਾ 'ਤੇ ਦਬਾਅ ਬਣਾਉਣ ਅਤੇ ਅਦਾਲਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
To browbeat and bully others is vintage Congress culture.
5 decades ago itself they had called for a "committed judiciary" - they shamelessly want commitment from others for their selfish interests but desist from any commitment towards the nation.
No wonder 140 crore Indians… https://t.co/dgLjuYONHH
— Narendra Modi (@narendramodi) March 28, 2024
ਇਸ ਚਿੱਠੀ ਦੀ ਕਾਪੀ ਦੇ ਨਾਲ 'ਐਕਸ' 'ਤੇ ਕੀਤੀ ਪੋਸਟ ਨੂੰ ਟੈਗ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ, ''ਦੂਸਰਿਆਂ ਨੂੰ ਧਮਕਾਉਣਾ ਅਤੇ ਧੱਕੇਸ਼ਾਹੀ ਕਰਨਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ ਹੈ। ਪੰਜ ਦਹਾਕੇ ਪਹਿਲਾਂ ਹੀ ਉਨ੍ਹਾਂ ਨੇ 'ਵਚਨਬੱਧ ਨਿਆਂਪਾਲਿਕਾ' ਦੀ ਮੰਗ ਕੀਤੀ ਸੀ। ਉਹ ਬੇਸ਼ਰਮੀ ਨਾਲ ਆਪਣੇ ਸਵਾਰਥੀ ਹਿੱਤਾਂ ਲਈ ਦੂਜਿਆਂ ਤੋਂ ਵਚਨਬੱਧਤਾ ਭਾਲਦੇ ਹਨ ਪਰ ਕੌਮ ਪ੍ਰਤੀ ਕਿਸੇ ਵੀ ਵਚਨਬੱਧਤਾ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ 140 ਕਰੋੜ ਭਾਰਤੀ ਉਨ੍ਹਾਂ ਨੂੰ ਨਕਾਰ ਰਹੇ ਹਨ। ਅਧਿਕਾਰਤ ਸੂਤਰਾਂ ਵੱਲੋਂ ਸਾਂਝੇ ਕੀਤੀ ਗਈ ਇਸ ਚਿੱਠੀ ਵਿੱਚ ਨਾਂ ਲਏ ਬਿਨਾਂ ਵਕੀਲਾਂ ਦੇ ਇਕ ਵਰਗ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਅਤੇ ਦੋਸ਼ ਲਾਇਆ ਗਿਆ ਕਿ ਉਹ ਸਿਆਸਤਦਾਨਾਂ ਦਾ ਬਚਾਅ ਕਰਦੇ ਹਨ ਅਤੇ ਫਿਰ ਰਾਤ ਨੂੰ ਮੀਡੀਆ ਰਾਹੀਂ ਜੱਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਚਿੱਠੀ ਵਿੱਚ ਕਿਹਾ ਗਿਆ ਹੈ ਕਿ ਇਹ ਗਰੁੱਪ ਅਦਾਲਤਾਂ ਦੇ ਕਥਿਤ ਬਿਹਤਰ ਅਤੀਤ ਅਤੇ ਸੁਨਹਿਰੀ ਦੌਰ ਦੀਆਂ ਝੂਠੀਆਂ ਕਹਾਣੀਆਂ ਘੜਦਾ ਹੈ ਅਤੇ ਵਰਤਮਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਨਾਲ ਇਸ ਦੀ ਤੁਲਨਾ ਕਰਦਾ ਹੈ। ਚਿੱਠੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀਆਂ ਟਿੱਪਣੀਆਂ ਦਾ ਉਦੇਸ਼ ਅਦਾਲਤਾਂ ਨੂੰ ਪ੍ਰਭਾਵਿਤ ਕਰਨਾ ਅਤੇ ਸਿਆਸੀ ਲਾਭ ਲਈ ਉਨ੍ਹਾਂ ਨੂੰ ਅਸੁਵਿਧਾਜਨਕ ਬਣਾਉਣਾ ਹੈ।
'ਨਿਆਂਪਾਲਿਕਾ ਨੂੰ ਖ਼ਤਰਾ: ਸਿਆਸੀ ਅਤੇ ਪੇਸ਼ੇਵਰ ਦਬਾਅ ਤੋਂ ਨਿਆਂਪਾਲਿਕਾ ਨੂੰ ਬਚਾਉਣਾ' ਸਿਰਲੇਖ ਵਾਲੀ ਚਿੱਠੀ ਨੂੰ ਲਿਖਣ ਵਾਲੇ ਕਰੀਬ 600 ਵਕੀਲਾਂ 'ਚ ਆਦਿਸ਼ ਅਗਰਵਾਲ, ਚੇਤਨ ਮਿੱਤਲ, ਪਿੰਕੀ ਆਨੰਦ, ਹਿਤੇਸ਼ ਜੈਨ, ਉੱਜਵਲਾ ਪਵਾਰ, ਉਦੈ ਹੋਲਾ ਅਤੇ ਸਵਰੂਪਮਾ ਚਤੁਰਵੇਦੀ ਸ਼ਾਮਲ ਹਨ। ਹਾਲਾਂਕਿ ਵਕੀਲਾਂ ਨੇ ਚਿੱਠੀ ਵਿੱਚ ਕਿਸੇ ਖਾਸ ਕੇਸ ਦਾ ਜ਼ਿਕਰ ਨਹੀਂ ਕੀਤਾ ਪਰ ਇਹ ਘਟਨਾ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਅਦਾਲਤਾਂ ਵਿਰੋਧੀ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਕਈ ਵੱਡੇ ਅਪਰਾਧਿਕ ਮਾਮਲਿਆਂ ਨਾਲ ਨਜਿੱਠ ਰਹੀਆਂ ਹਨ। ਵਿਰੋਧੀ ਪਾਰਟੀਆਂ ਨੇ ਜਿੱਥੇ ਕੇਂਦਰ ਸਰਕਾਰ 'ਤੇ ਸਿਆਸੀ ਬਦਲਾਖੋਰੀ ਦੇ ਹਿੱਸੇ ਵਜੋਂ ਉਨ੍ਹਾਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ, ਉੱਥੇ ਹੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਜੰਮੂ ਕਸ਼ਮੀਰ 'ਚ ਡਰੱਗ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਜ਼ਬਤ
NEXT STORY