ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਤੇ ਚਾਰ ਸਤੰਬਰ ਨੂੰ ਬਰੁਨੇਈ ਦੀ ਯਾਤਰਾ 'ਤੇ ਜਾਣਗੇ, ਜਿੱਥੇ ਉਹ ਸਾਰੇ ਖੇਤਰਾਂ 'ਚ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਪੱਤਰਕਾਰ ਵਾਰਤਾ 'ਚ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਤਿੰਨ ਅਤੇ ਚਾਰ ਸਤੰਬਰ ਨੂੰ ਬਰੁਨੇਈ ਦੀ ਯਾਤਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਬਰੁਨੇਈ ਦੀ ਪਹਿਲੀ ਦੋ-ਪੱਖੀ ਯਾਤਰਾ ਹੋਵੇਗੀ।
ਜਾਇਸਵਾਲ ਨੇ ਕਿਹਾ ਕਿ ਇਹ ਯਾਤਰਾ ਭਾਰਤ ਅਤੇ ਬਰੁਨੇਈ ਦੇ ਕੂਟਨੀਤਕ ਸੰਬੰਧਾਂ ਦੀ ਸ਼ੁਰੂਆਤ ਦੇ 40 ਸਾਲ ਪੂਰੇ ਹੋਣ ਮੌਕੇ ਹੋ ਰਹੀ ਹੈ। ਵਿਦੇਸ਼ ਮੰਤਰਾਲਾ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਬਰੁਨੇਈ ਤੋਂ ਸਿੰਗਾਪੁਰ ਦੀ ਯਾਤਰਾ ਕਰਨਗੇ। ਉਹ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਸੱਦੇ 'ਤੇ ਉਸ ਦੇਸ਼ ਦਾ ਦੌਰਾ ਕਰਨਗੇ। ਬਾਅਦ 'ਚ ਇਕ ਬਿਆਨ 'ਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੁਲਤਾਨ ਹਾਜ਼ੀ ਹਸਨਲ ਬੋਲਕੀਆ ਦੇ ਸੱਦੇ 'ਤੇ 3-4 ਸਤੰਬਰ ਨੂੰ ਬਰੁਨੇਈ ਦਾਰੂਸਲਾਮ ਦੀ ਯਾਤਰਾ 'ਤੇ ਜਾਣਗੇ। ਇਸ ਤੋਂ ਬਾਅਦ ਮੋਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੇ ਸੱਦੇ 'ਤੇ ਸਿੰਗਾਪੁਰ ਜਾਣਗੇ। ਵਿਦੇਸ਼ ਮੰਤਰਾਲਾ ਨੇ ਕਿਹਾ,''ਦੋਵੇਂ ਨੇਤਾ ਭਾਰਤ-ਸਿੰਗਾਪੁਰ ਰਣਨੀਤਕ ਸਾਂਝੇਦਾਰੀ ਦੀ ਤਰੱਕੀ ਦੀ ਸਮੀਖਿਆ ਕਰਨਗੇ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਗੱਲਬਾਤ ਕਰਨਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈ ਕੋਰਟ ਦਾ 80 ਸਾਲਾ ਬਜ਼ੁਰਗ ਦੇ ਹੱਕ 'ਚ ਫ਼ੈਸਲਾ; ਨੂੰਹ-ਪੁੱਤ ਨੂੰ ਖਾਲੀ ਕਰਨਾ ਹੋਵੇਗਾ 'ਮਾਂ' ਦਾ ਘਰ
NEXT STORY