ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਗਲੋਬਲ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨ ਔਸ਼ਧੀ ਕੇਂਦਰ ਦੇ ਸੰਚਾਲਕਾਂ ਨਾਲ ਰੂ-ਬ-ਰੂ ਹੋਏ। ਮੋਦੀ ਨੇ ਜਨ ਔਸ਼ਧੀ ਦਿਵਸ ਅਤੇ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਰੇਕ ਮਹੀਨੇ, ਇਕ ਕਰੋੜ ਤੋਂ ਵਧ ਪਰਿਵਾਰ ਜਨ ਔਸ਼ਧੀ ਕੇਂਦਰਾਂ ਤੋਂ ਦਵਾਈਆਂ ਲੈ ਰਹੇ ਹਨ। ਦੇਸ਼ ਭਰ 'ਚ ਲੱਗਭਗ 6 ਹਜ਼ਾਰ ਜਨ ਔਸ਼ਧੀ ਕੇਂਦਰਾਂ ਨੇ 2 ਹਜ਼ਾਰ ਤੋਂ ਢਾਈ ਹਜ਼ਾਰ ਕਰੋੜ ਦੀ ਬਚਤ ਕਰਨ 'ਚ ਲੋਕਾਂ ਦੀ ਮਦਦ ਕੀਤੀ ਹੈ। ਮੋਦੀ ਨੇ ਇਸ ਦੇ ਨਾਲ ਹੀ ਕਿਹਾ ਕਿ ਮੈਂ ਸੂਬਾ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਡਾਕਟਰਾਂ ਨੂੰ ਜੈਨੇਰਿਕ ਦਵਾਈਆਂ ਲਿਖਣ ਨੂੰ ਕਹਿਣ।
ਇਹ ਵੀ ਪੜ੍ਹੋ : ਵਿਸ਼ਵ ਭਰ 'ਚ ਕੋਰੋਨਾ ਦਾ ਝਟਕਾ, ਚੀਨ 'ਚ ਮੌਤਾਂ ਦੀ ਗਿਣਤੀ 3,070 'ਤੇ ਪੁੱਜੀ
ਪੀ. ਐੱਮ. ਮੋਦੀ ਨੇ ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਨਾਲ ਜੁੜੀਆਂ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ। ਇਸ ਸੰਬੰਧ 'ਚ ਡਾਕਟਰਾਂ ਦੀ ਸਲਾਹ ਮੰਨਣ ਦੀ ਲੋੜ ਹੈ। ਹੱਥ ਮਿਲਾਉਣ ਤੋਂ ਬਚੋ ਅਤੇ ਇਕ ਵਾਰ ਫਿਰ 'ਨਮਸਤੇ' ਨਾਲ ਲੋਕਾਂ ਨਾਲ ਮਿਲਣਾ-ਜੁਲਣਾ ਸ਼ੁਰੂ ਕਰੋ। ਅੱਜ ਪੂਰੀ ਦੁਨੀਆ ਨਮਸਤੇ ਕਰ ਰਹੀ ਹੈ। ਹੱਥ ਮਿਲਾਉਣ ਦੀ ਥਾਂ ਨਮਸਤੇ ਕਰਨ ਦੀ ਆਦਤ ਪਾਓ।
ਮੋਦੀ ਨੇ ਕਿਹਾ ਕਿ ਸਾਡੀ ਸਰਕਾਰ 4 ਸੂਤਰਾਂ 'ਤੇ ਕੰਮ ਕਰ ਰਹੀ ਹੈ। ਪਹਿਲਾ- ਹਰੇਕ ਨਾਗਰਿਕ ਨੂੰ ਬੀਮਾਰੀ ਤੋਂ ਕਿਵੇਂ ਬਚਾਈਏ, ਦੂਜਾ- ਜੇਕਰ ਉਹ ਬੀਮਾਰ ਹੋ ਗਿਆ ਤਾਂ ਸਸਤਾ ਅਤੇ ਚੰਗਾ ਇਲਾਜ ਕਿਵੇਂ ਮਿਲੇ, ਤੀਜਾ- ਇਲਾਜ ਲਈ ਬਿਹਤਰ ਅਤੇ ਆਧੁਨਿਕ ਹਸਪਤਾਲ, ਉੱਚਿਤ ਡਾਕਟਰ ਅਤੇ ਮੈਡੀਕਲ ਸਟਾਫ ਹੋਵੇ, ਚੌਥਾ ਸੂਤਰ ਹੈ ਮਿਸ਼ਨ ਮੋਡ 'ਤੇ ਕੰਮ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੀ ਮਹੱਤਵਪੂਰਨ ਜਨ ਔਸ਼ਧੀ ਯੋਜਨਾ ਤਹਿਤ ਸਸਤੀ ਦਵਾਈਆਂ ਉਪਲੱਬਧ ਕਰਾਉਣ ਲਈ ਦੇਸ਼ ਦੇ 700 ਜ਼ਿਲਿਆਂ 'ਚ 6200 ਕੇਂਦਰ ਖੋਲ੍ਹੇ ਗਏ ਹਨ।
ਇਹ ਵੀ ਪੜ੍ਹੋ : ਅਮਰੀਕਾ : ਲੋਕਾਂ 'ਚ ਕੋਰੋਨਾ ਦਾ ਡਰ, ਜ਼ਰੂਰੀ ਚੀਜ਼ਾਂ ਨੂੰ ਜਮਾਂ ਕਰਨਾ ਕੀਤਾ ਸ਼ੁਰੂ
ਸਕੂਲ 'ਚ ਚੌਥੀ ਜਮਾਤ ਦੀਆਂ 11 ਕੁੜੀਆਂ ਨਾਲ ਰੇਪ, ਦੋਸ਼ੀ ਟੀਚਰ ਗ੍ਰਿਫਤਾਰ
NEXT STORY