ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ 'ਪੀ. ਐੱਮ. ਨਰਿੰਦਰ ਮੋਦੀ' 24 ਮਈ 2019 ਨੂੰ ਰਿਲੀਜ਼ ਹੋਵੇਗੀ।ਇਸ ਤੋਂ ਪਹਿਲਾਂ ਇਹ ਫਿਲਮ 5 ਅਪ੍ਰੈਲ ਅਤੇ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਦੀ ਰਿਲੀਜ਼ ਟਾਲ ਦਿੱਤੀ ਗਈ ਸੀ।ਪਿਛਲੇ ਕੁਝ ਦਿਨਾਂ ਤੋਂ ਇਹ ਫਿਲਮ ਇਸ ਸਾਲ ਦੀ ਸਭ ਤੋਂ ਚਰਚਿਤ ਫਿਲਮਾਂ 'ਚੋਂ ਇੱਕ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ 11 ਅਪ੍ਰੈਲ ਤੋਂ ਸ਼ੁਰੂ ਹੋਏ ਸੀ, ਜਿਸ ਕਾਰਨ ਫਿਲਮ ਦੀ ਰਿਲੀਜ਼ 'ਤੇ ਰੋਕ ਲੱਗੀ ਸੀ। ਸੁਪਰੀਮ ਕੋਰਟ ਨੇ ਸਪੱਸ਼ਟ ਤੌਰ 'ਤੇ ਚੋਣ ਕਮਿਸ਼ਨ ਦੁਆਰਾ ਲਗਾਈ ਗਈ ਫਿਲਮ ਦੀ ਰੋਕ 'ਤੇ ਦਖਲ ਦੇਣ ਤੋਂ ਇਨਕਾਰ ਕੀਤਾ ਸੀ। ਇਸ ਦੌਰਾਨ ਬਾਇਓਪਿਕ ਫਿਲਮ 'ਪੀ. ਐੱਮ. ਨਰਿੰਦਰ ਮੋਦੀ' ਦੇ ਪ੍ਰੋਡਿਊਸਰ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਦੀ ਰਿਲੀਜ਼ 'ਤੇ ਰੋਕ ਦੇ ਫੈਸਲੇ 'ਤੇ ਸਪੱਸ਼ਟੀਕਰਨ ਮੰਗਿਆ ਸੀ। ਪੱਤਰ ਅਨੁਸਾਰ ਪ੍ਰੋਡਿਊਸਰ ਨੇ ਕਿਹਾ ਸੀ ਕਿ ਉਨ੍ਹਾਂ ਖੇਤਰਾਂ 'ਚ ਫਿਲਮਾਂ ਨੂੰ ਪ੍ਰਮੋਟ ਕਕਨ ਦਾ ਵਿਚਾਰ ਕਰ ਰਹੇ ਹਨ, ਜਿੱਥੇ 29 ਅਪ੍ਰੈਲ ਨੂੰ ਚੌਥੇ ਪੜਾਅ ਤੱਕ ਚੋਣਾਂ ਖਤਮ ਹੋ ਚੁੱਕੀਆਂ ਹਨ, ਜੋ ਚੋਣ ਜ਼ਾਬਤੇ ਦੀ ਉਲੰਘਣਾ ਕਾਨੂੰਨ ਨੂੰ ਪ੍ਰਭਾਵਿਤ ਨਹੀਂ ਕਰੇਗੀ।
ਸੁਪਰੀਮ ਕੋਰਟ ਨੂੰ ਸੌਂਪੀ ਗਈ ਆਪਣੀ ਰਿਪੋਰਟ 'ਚ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਇਸ ਫਿਲਮ ਨੂੰ ਚੋਣਾਂ ਤੱਕ ਰੋਕਣ ਦਾ ਉਸਦਾ ਫੈਸਲੀ ਸਹੀ ਹੈ। ਅਦਾਲਤ ਦੇ ਨਿਰਦੇਸ਼ 'ਤੇ ਜਿਨ੍ਹਾਂ ਅਫਸਰਾਂ ਨੇ ਇਹ ਫਿਲਮ ਦੇਖੀ, ਉਨ੍ਹਾਂ ਦੀ ਸਲਾਹ ਹੈ ਕਿ ਜੇਕਰ ਮੌਜੂਦਾ ਚੋਣਾਂ ਦੌਰਾਨ ਇਹ ਜਾਰੀ ਹੋਈ ਤਾਂ ਇਕ ਖਾਸ ਰਾਜਨੀਤਿਕ ਪਾਰਟੀ ਨੂੰ ਚੋਣਾਂ ਲਾਭ ਮਿਲੇਗਾ। ਇਸ ਲਈ ਕਮਿਸ਼ਨ ਨੇ ਬਾਇਓਪਿਕ ਨੂੰ 19 ਮਈ ਤੱਕ ਵੋਟਿੰਗ ਦੇ ਆਖਰੀ ਪੜਾਅ ਤੋਂ ਬਾਅਦ ਜਾਰੀ ਕਰਨ ਦੀ ਇਜ਼ਾਜਤ ਦੇਣ ਦੇ ਫੈਸਲਾ ਉੱਚਿਤ ਮੰਨਿਆ ਹੈ।
ਸੁਪਰੀਮ ਕੋਰਟ ਦੀ ਸੁਣਵਾਈ ਕਰ ਰਹੀ ਬੈਂਚ ਨੇ ਕਮਿਸ਼ਨ ਨੂੰ ਆਪਣੀ ਰਿਪੋਰਟ ਫਿਲਮਾ ਨਿਰਮਾਤਾ ਦੇ ਨਾਲ ਸਾਂਝੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਫਿਲਮ ਨਿਰਮਾਤਾ ਨੇ ਹੀ ਚੋਣ ਕਮਿਸ਼ਨ ਦੁਆਰਾ ਲਗਾਈ ਗਈ ਰੋਕ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ। ਕਮਿਸ਼ਨ ਨੇ ਇਸ 'ਤੇ ਰੋਕ ਲਗਾਉਂਦੇ ਹੋਏ ਕਿਹਾ ਸੀ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਸ ਤਰ੍ਹਾਂ ਦੀ ਫਿਲਮ ਨੂੰ ਪ੍ਰਦਰਸ਼ਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।
ਸ਼ੋਪੀਆਂ : ਐਨਕਾਊਂਟਰ 'ਚ ਹਿਜ਼ਬੁਲ ਕਮਾਂਡਰ ਲਤੀਫ ਟਾਈਗਰ ਸਮੇਤ 3 ਅੱਤਵਾਦੀ ਢੇਰ
NEXT STORY