ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਪਾਸ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ‘ਰਾਜਨੀਤਕ ਧੋਖਾਧੜੀ’ ਦੱਸਿਆ ਹੈ। ਪੀ.ਐੱਮ. ਮੋਦੀ ਨੇ ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ’ਚ ਕਿਹਾ,‘‘ਕਈ ਸਿਆਸੀ ਦਲ ਹਨ, ਜੋ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੇ ਹਨ, ਉਨ੍ਹਾਂ ਨੂੰ ਮੈਨੀਫੈਸਟੋ ’ਚ ਵੀ ਪਾਉਂਦੇ ਹਨ। ਫਿਰ, ਜਦੋਂ ਸਮਾਂ ਆਉਂਦਾ ਹੈ ਵਾਅਦਾ ਪੂਰਾ ਕਰਨ ਤਾਂ ਇਹੀ ਦਲ ਯੂ-ਟਰਨ ਲੈ ਲੈਂਦੇ ਹਨ ਅਤੇ ਆਪਣੇ ਹੀ ਕੀਤੇ ਵਾਅਦਿਆਂ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਫੈਲਾਉਂਦੇ ਹਨ। ਜੇਕਰ ਤੁਸੀਂ ਕਿਸਾਨ ਹਿੱਤ ’ਚ ਕੀਤੇ ਗਏ ਸੁਧਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਖੋਗੇ ਤਾਂ ਤੁਹਾਨੂੰ ਬੌਧਿਕ ਬੇਇਮਾਨੀ ਅਤੇ ਸਿਆਸੀ ਧੋਖਾਧੜੀ ਦਾ ਅਸਲੀ ਮਤਲਬ ਦਿੱਸੇਗਾ।’’ ਮੋਦੀ ਨੇ ਅੱਗੇ ਕਿਹਾ,‘‘ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਹੀ ਕਰਨ ਨੂੰ ਕਿਹਾ, ਜੋ ਸਾਡੀ ਸਰਕਾਰ ਨੇ ਕੀਤਾ ਹੈ। ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਆਪਣੇ ਮੈਨੀਫੈਸਟੋ ’ਚ ਲਿਖਿਆ ਕਿ ਉਹ ਉਹੀ ਸੁਧਾਰ ਲਾਗੂ ਕਰਨਗੇ, ਜੋ ਅਸੀਂ ਲੈ ਕੇ ਆਏ ਹਾਂ। ਫਿਰ ਵੀ, ਕਿਉਂਕਿ ਅਸੀਂ ਇਕ ਵੱਖ ਸਿਆਸੀ ਦਲ ਹਾਂ, ਜਿਸ ਨੂੰ ਲੋਕਾਂ ਨੇ ਆਪਣਾ ਪਿਆਰ ਦਿੱਤਾ ਹੈ ਅਤੇ ਜੋ ਉਹੀ ਸੁਧਾਰ ਲਾਗੂ ਕਰ ਰਿਹਾ ਹੈ, ਤਾਂ ਉਨ੍ਹਾਂ ਨੇ ਪੂਰੀ ਤਰ੍ਹਾਂ ਯੂ-ਟਰਨ ਲੈ ਲਿਆ ਹੈ ਅਤੇ ਬੇਇਮਾਨੀ ਦਾ ਅਸਲੀ ਮਤਲਬ ਦਿਖਾ ਰਹੇ ਹਨ। ਇਹ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ ਕਰ ਲਿਆ ਗਿਆ ਹੈ ਕਿ ਕਿਸਾਨ ਹਿੱਤ ’ਚ ਕੀ ਹੈ, ਸਿਰਫ਼ ਇਹੀ ਸੋਚਿਆ ਜਾ ਰਿਹਾ ਹੈ ਕਿ ਸਿਆਸੀ ਰੂਪ ਨਾਲ ਉਨ੍ਹਾਂ ਨੂੰ ਫ਼ਾਇਦਾ ਕਿਵੇਂ ਹੋਵੇਗਾ।’’ ਪੀ.ਐੱਮ. ਮੋਦੀ ਅਨੁਸਾਰ,‘‘ਇਹੀ ਸਿਆਸੀ ਧੋਖਾਧੜੀ ਆਧਾਰ, ਜੀ.ਐੱਸ.ਟੀ., ਖੇਤੀ ਕਾਨੂੰਨਾਂ ਅਤੇ ਇੱਥੇ ਤੱਕ ਕਿ ਫ਼ੌਜ ਫ਼ੋਰਸਾਂ ਦੇ ਹਥਿਆਰਾਂ ਵਰਗੇ ਗੰਭੀਰ ਮਾਮਲਿਆਂ ’ਤੇ ਦੇਖੀ ਜਾ ਸਕਦੀ ਹੈ। ਵਾਅਦਾ ਕਰੋ, ਉਸ ਲਈ ਤਰਕ ਦਿਓ ਅਤੇ ਫਿਰ ਬਿਨਾਂ ਕਿਸੇ ਨੈਤਿਕ ਮੁੱਲਾਂ ਦੇ ਉਸੇ ਚੀਜ਼ ਦਾ ਵਿਰੋਧ ਕਰੋ।’’
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਡਾ ਬਿਆਨ
ਪ੍ਰਧਾਨ ਮੰਤਰੀ ਮੋਦੀ ਨੇ ਇੰਟਰਵਿਊ ’ਚ ਅੱਗੇ ਕਿਹਾ,‘‘ਜੋ ਲੋਕ ਅਜਿਹੇ ਵਿਵਾਦ ਪੈਦਾ ਕਰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਮੁੱਦਾ ਇਹ ਨਹੀਂ ਕਿ ਇਨ੍ਹਾਂ ਫ਼ੈਸਲਿਆਂ ਨਾਲ ਜਨਤਾ ਨੂੰ ਫ਼ਾਇਦਾ ਹੋਵੇਗਾ ਕਿ ਨਹੀਂ। ਉਨ੍ਹਾਂ ਲਈ ਮੁੱਦਾ ਇਹ ਹੈ ਕਿ ਜੇਕਰ ਇਸ ਤਰ੍ਹਾਂ ਦੇ ਫ਼ੈਸਲੇ ਲਏ ਗਏ ਤਾਂ ਮੋਦੀ ਦੀ ਸਫ਼ਲਤਾ ਨੂੰ ਕੋਈ ਰੋਕ ਨਹੀਂ ਸਕੇਗਾ।’’ ਮੋਦੀ ਨੇ ਕਿਹਾ,‘‘ਤੁਹਾਨੂੰ ਨਹੀਂ ਲੱਗਦਾ ਕਿ ਸਿਆਸੀ ਦਲ ਆਪਣਾ ਮਜ਼ਾਕ ਬਣਾ ਰਹੇ ਸਨ, ਜਦੋਂ ਉਨ੍ਹਾਂ ਦੇ ਮੈਂਬਰਾਂ ਨੇ ਨਵੀਂ ਸੰਸਦ ਦੀ ਜ਼ਰੂਰਤ ’ਤੇ ਗੱਲ ਕੀਤੀ, ਪਿਛਲੇ ਸਪੀਕਰਜ਼ ਨੇ ਕਿਹਾ ਕਿ ਨਵੀਂ ਸੰਸਦ ਦੀ ਜ਼ਰੂਰਤ ਹੈ? ਪਰ ਜੇਕਰ ਕੋਈ ਅਜਿਹਾ ਕਰਨ ਲੱਗੇ ਤਾਂ ਉਹ ਲੋਕ ਕੁਝ ਬਹਾਨੇ ਬਣਾ ਕੇ ਵਿਰੋਧ ਕਰਨਗੇ, ਇਹ ਕਿੰਨਾ ਸਹੀ ਹੈ?’’ ਉਨ੍ਹਾਂ ਕਿਹਾ ਕਿ ਅਸੀਂ ਛੋਟੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਜਿਨ੍ਹਾਂ ਬਿੰਦੂਆਂ ’ਤੇ ਅਸਹਿਮਤੀ ਹੈ, ਸਰਕਾਰ ਬੈਠ ਕੇ ਉਸ ’ਤੇ ਗੱਲ ਕਰਨ ਲਈ ਤਿਆਰ ਹੈ। ਇਸ ਸੰਬੰਧ ’ਚ ਕਈ ਬੈਠਕਾਂ ਵੀ ਹੋਈਆਂ ਹਨ ਪਰ ਹਾਲੇ ਤੱਕ ਕੋਈ ਇਕ ਸ਼ਖ਼ਸ ਵੀ ਇਹ ਦੱਸ ਨਹੀਂ ਸਕਿਆ ਹੈ ਕਿ ਕਿਸ ਬਿੰਦੂ ’ਚ ਤਬਦੀਲੀ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਗਾਂਧੀ ਜਯੰਤੀ ਮੌਕੇ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ, ਇਕ ਦਿਨ ’ਚ 24 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ
NEXT STORY