ਗੁਹਾਟੀ— ਪੁਲਸ ਨੇ ਐਨ ਮੌਕੇ 'ਤੇ ਉਸ ਲੜਕੀ ਨੂੰ ਆਤਮਹੱਤਿਆ ਕਰਨ ਤੋਂ ਰੋਕ ਲਿਆ, ਜਿਸ ਨੇ ਫੇਸਬੁੱਕ 'ਤੇ ਲਿੱਖਿਆ ਸੀ ਕਿ ਉਹ ਆਤਮਹੱਤਿਆ ਕਰਨ ਜਾ ਰਹੀ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਦੇ ਅਮਰੀਕਾ 'ਚ ਸਥਿਤ ਦਫਤਰ ਨੇ ਪੁਲਸ ਨੂੰ ਇਸ ਬਾਰੇ 'ਚ ਅਲਰਟ ਦਿੱਤਾ ਸੀ। ਅਸਮ ਪੁਲਸ ਨੇ ਇਕ ਟਵੀਟ 'ਚ ਕਿਹਾ ਕਿ ਫੇਸਬੁੱਕ ਤੋਂ ਬੀਤੀ ਰਾਤ ਸੂਚਨਾ ਮਿਲੀ ਕਿ ਇਕ ਨਾਬਾਲਗ ਲੜਕੀ ਨੇ ਆਪਣਾ ਸਟੇਟਸ ਅਪਡੇਟ ਕੀਤਾ ਹੈ ਕਿ ਮੈਂ ਅੱਜ ਖੁਦਕੁਸ਼ੀ ਕਰਨ ਜਾ ਰਹੀ ਹਾਂ। ਕਰੀਬ 30 ਮਿੰਟਾਂ ਦੇ ਅੰਦਰ ਉਸ ਦਾ ਪਤਾ ਲਗਾ ਲਿਆ ਗਿਆ ਤੇ ਉਸ ਨੂੰ ਬਚਾ ਲਿਆ ਗਿਆ। ਉਸ ਦੀ ਤੇ ਉਸ ਦੇ ਪਰਿਵਾਰ ਦੀ ਕਾਊਂਸਲਿੰਗ ਕੀਤੀ ਗਈ। ਉਹ ਹੁਣ ਸੁਰੱਖਿਅਤ ਹੈ ਤੇ ਆਪਣੇ ਪਰਿਵਾਰ ਦੀ ਦੇਖਰੇਖ 'ਚ ਹੈ। ਪੁਲਸ ਅਧਿਕਾਰੀਆਂ ਨੇ ਕਿਹਾ, ''ਫੇਸਬੁੱਕ ਤੋਂ ਸੂਚਨਾ ਮਿਲੀ ਸੀ। ਇਕ ਜਾਨ ਬਚਾ ਲਈ ਗਈ।''
ਨਿਦਾ ਖਾਨ ਖਿਲਾਫ ਫਤਵਾ ਜਾਰੀ ਕਰਨ ਵਾਲੇ ਮੌਲਵੀਆਂ 'ਤੇ ਦਰਜ ਹੋਵੇਗੀ FIR
NEXT STORY