ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ 'ਚ ਪੇਪਰ ਲੀਕ ਮਗਰੋਂ ਪੁਲਸ ਭਰਤੀ ਪ੍ਰੀਖਿਆ ਨੂੰ ਰੱਦ ਕਰਨ ਦੇ ਸਰਕਾਰ ਦੇ ਐਲਾਨ 'ਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਨੂੰ ਯੁਵਾ ਸ਼ਕਤੀ ਦੀ ਜਿੱਤ ਦੱਸਿਆ ਹੈ। ਰਾਹੁਲ ਨੇ ਕਿਹਾ ਕਿ ਵਿਦਿਆਰਥੀ ਸ਼ਕਤੀ ਅਤੇ ਯੁਵਾ ਏਕਤਾ ਦੀ ਵੱਡੀ ਜਿੱਤ। ਉੱਤਰ ਪ੍ਰਦੇਸ਼ ਪੁਲਸ ਪ੍ਰੀਖਿਆ ਆਖ਼ਰਕਾਰ ਰੱਦ ਕੀਤੀ ਗਈ। ਸੰਦੇਸ਼ ਸ਼ਪੱਸ਼ਟ ਹੈ- ਸਰਕਾਰ ਕਿੰਨਾ ਵੀ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰੇ, ਇਕਜੁੱਟ ਹੋ ਕੇ ਲੜਨ ਨਾਲ ਹੀ ਆਪਣਾ ਹੱਕ ਜਿੱਤਿਆ ਜਾ ਸਕਦਾ ਹੈ। ਜੋ ਜੁੜਨਗੇ ਉਹ ਜਿੱਤਣਗੇ, ਜੋ ਵੰਡੇ ਜਾਣਗੇ, ਉਹ ਕੁਚਲ ਦਿੱਤੇ ਜਾਣਗੇ।
ਪ੍ਰਿਅੰਕਾ ਵਾਡਰਾ ਨੇ ਕਿਹਾ ਕਿ ਨੌਜਵਾਨਾਂ ਦੀ ਤਾਕਤ ਦੇ ਸਾਹਮਣੇ ਸਰਕਾਰ ਨੂੰ ਝੁਕਣਾ ਪਿਆ, ਉੱਤਰ ਪ੍ਰਦੇਸ਼ ਭਰਤੀ ਪ੍ਰੀਖਿਆ ਰੱਦ ਹੋ ਗਈ। ਕੱਲ ਤੱਕ ਸਰਕਾਰ ਵਿਚ ਬੈਠੇ ਲੋਕ ਪੇਪਰ ਲੀਕ ਨੂੰ ਝੂਠਲਾਉਣ ਦੀ ਕੋਸ਼ਿਸ਼ 'ਚ ਬਿਆਨਬਾਜ਼ੀ ਕਰ ਰਹੇ ਸਨ। ਜਦੋਂ ਯੁਵਾ ਸ਼ਕਤੀ ਦੇ ਸਾਹਮਣੇ ਇਨ੍ਹਾਂ ਦਾ ਝੂਠ ਨਹੀਂ ਟਿਕਿਆ ਤਾਂ ਅੱਜ ਪ੍ਰੀਖਿਆ ਰੱਦ ਕਰ ਦਿੱਤੀ। ਉੱਤਰ ਪ੍ਰਦੇਸ਼ ਵਿਚ ਹਰ ਪ੍ਰੀਖਿਆ ਦਾ ਪੇਪਰ ਲੀਕ ਹੋਣਾ ਭਾਜਪਾ ਸਰਕਾਰ ਵਿਚ ਭ੍ਰਿਸ਼ਟਾਚਾਰ ਦਾ ਸਬੂਤ ਤਾਂ ਹੀ ਹੀ ਉਸ ਤੋਂ ਜ਼ਿਆਦਾ ਗੰਭੀਰ ਹੈ ਸਰਕਾਰ ਦਾ ਬੇਪਰਵਾਹ ਅਤੇ ਭਟਕਾਉ ਰਵੱਈਆ।
ਪੂਰਾ ਘਟਨਾਕ੍ਰਮ ਇਹ ਵਿਖਾਉਂਦਾ ਹੈ ਕਿ ਭਾਜਪਾ ਸਰਕਾਰ ਨੌਜਵਾਨਾਂ ਦੇ ਭਵਿੱਖ ਪ੍ਰਤੀ ਨਹੀਂ ਸਗੋਂ ਆਪਣੇ ਅਕਸ ਅਤੇ ਪ੍ਰੀਖਿਆ ਮਾਫੀਆ ਨੂੰ ਬਚਾਉਣ ਪ੍ਰਤੀ ਗੰਭੀਰ ਹੈ। ਸਰਕਾਰ ਜਲਦ ਤੋਂ ਜਲਦ ਨਵੀਂ ਤਾਰੀਖ਼ ਦਾ ਐਲਾਨ ਕਰੇ ਅਤੇ ਯਕੀਨੀ ਕਰੇ ਕਿ ਇਸ ਵਾਰ ਪੇਪਰ ਲੀਕ ਨਹੀਂ ਹੋਵੇਗਾ।
ਮਾਮੂਲੀ ਜਿਹੀ ਗੱਲ 'ਤੇ ਬਹਿਸ ਤੋਂ ਬਾਅਦ ਨਾਬਾਲਗ ਮੁੰਡੇ ਨੇ ਸੀਨੀਅਰ ਸਹਿਪਾਠੀ ਦਾ ਕੀਤਾ ਕਤਲ, ਗ੍ਰਿਫ਼ਤਾਰ
NEXT STORY