ਗੁੜਗਾਓਂ(ਏਜੰਸੀਅਾਂ)– ਲੰਮੇ ਸਮੇਂ ਤੱਕ ਪ੍ਰਦੂਸ਼ਿਤ ਵਾਤਾਵਰਣ ’ਚ ਰਹਿਣ ਨਾਲ ਕਈ ਤਰ੍ਹਾਂ ਦੀਅਾਂ ਬੀਮਾਰੀਅਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਅੱਖ, ਫੇਫੜੇ, ਸਾਹ, ਦਿਲ ਜਾਂ ਐਲਰਜੀ ਦੀ ਸਮੱਸਿਆ ਤਾਂ ਹੁੰਦੀ ਹੀ ਹੈ, ਨਾਲ ਹੀ ਖਤਰਨਾਕ ਪੱਧਰ ਦਾ ਪ੍ਰਦੂਸ਼ਣ ਮਾਂ-ਬਾਪ ਬਣਨ ਦਾ ਸੁੱਖ ਵੀ ਖੋਹ ਸਕਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਪ੍ਰਦੂਸ਼ਣ ਕਾਰਨ ਲੋਕਾਂ ਦੀ ਫਰਟੀਲਿਟੀ ਪ੍ਰਭਾਵਿਤ ਹੋ ਰਹੀ ਹੈ। ਸਾਹ ਰਾਹੀਂ ਧੂੜ ਦੇ ਕਣ ਸਰੀਰ ’ਚ ਦਾਖਲ ਹੁੰਦੇ ਹਨ, ਜਿਸ ਨਾਲ ਫਰਟੀਲਿਟੀ ’ਚ ਸਹਾਇਕ ਸ਼ੁਕਰਾਣੂਅਾਂ ’ਚ ਕਮੀ ਆ ਰਹੀ ਹੈ। ਇਸ ਤੋਂ ਇਲਾਵਾ ਸਪਰਮ ਕਾਊਂਟ ’ਚ ਕਮੀ ਕਾਰਨ ਗਰਭ ਧਾਰਨ ’ਚ ਪ੍ਰੇਸ਼ਾਨੀ ਆਉਂਦੀ ਹੈ ਅਤੇ ਕੁਝ ਮਾਮਲਿਅਾਂ ’ਚ ਤਾਂ ਗਰਭਪਾਤ ਵੀ ਹੋ ਜਾਂਦਾ ਹੈ।
ਵੱਧ ਰਹੀਅਾਂ ਹਨ ਮੁਸ਼ਕਲਾਂ
ਸਿਵਲ ਹਸਪਤਾਲ ਦੀ ਮਹਿਲਾ ਰੋਗ ਮਾਹਿਰ ਡਾ. ਰਸ਼ਮੀ ਬੁੱਧੀਰਾਜਾ ਨੇ ਦੱਸਿਆ ਕਿ ਪ੍ਰਦੂਸ਼ਿਤ ਵਾਤਾਵਰਣ ’ਚ ਸਾਹ ਲੈਣ ਨਾਲ ਧੂੜ ਦੇ ਕਣ ਸਰੀਰ ਦੇ ਅੰਦਰ ਜਾਣ ਕਾਰਨ ਫੇਲੋਪਾਈਨ ਟਿਊਬ ਸੁੰਗੜਨ ਲੱਗਦੀ ਹੈ। ਇਸ ਨਾਲ ਗਰਭ ਧਾਰਨ ’ਚ ਔਖਿਆਈ ਹੁੰਦੀ ਹੈ। ਕੁਝ ਮਾਮਲਿਅਾਂ ’ਚ ਤਾਂ ਵਾਰ-ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਵੀ ਗਰਭ ਧਾਰਨ ਨਹੀਂ ਹੁੰਦਾ। ਇਸ ਤੋਂ ਇਲਾਵਾ ਧੂੜ ਦੇ ਕਣ ਜਦੋਂ ਮਰਦਾਂ ਦੇ ਸਰੀਰ ’ਚ ਦਾਖਲ ਹੁੰਦੇ ਹਨ ਤਾਂ ਸਪਰਮ ਦੇ ਆਕਾਰ ਅਤੇ ਰਫਤਾਰ ’ਤੇ ਅਸਰ ਪੈਂਦਾ ਹੈ। ਟੈਸਟੋਸਟੇਰਾਨ ਦੀ ਕਮੀ ਨਾਲ ਮਰਦਾਂ ’ਚ ਸੈਕਸ ਦੇ ਰੁਝਾਨ ’ਚ ਕਮੀ ਆ ਰਹੀ ਹੈ। ਆਕਸੀਡੇਟਿਵ ਸਟ੍ਰੈੱਸ ਅਚਾਨਕ ਵਧਣ ਨਾਲ ਡੀ. ਐੱਨ. ਏ. ਤੱਕ ਪ੍ਰਭਾਵਿਤ ਹੋ ਸਕਦਾ ਹੈ।
ਪ੍ਰਦੂਸ਼ਣ ਤੋਂ ਬਚੋ
ਆਈ. ਵੀ. ਐੱਫ. ਸੈਂਟਰ ਦੀ ਡਾਕਟਰ ਰਾਗਿਨੀਆ ਅਗਰਵਾਲ ਨੇ ਕਿਹਾ ਕਿ ਹਵਾ ’ਚ ਫੈਲਣ ਵਾਲਾ ਪ੍ਰਦੂਸ਼ਣ ਕਈ ਤਰ੍ਹਾਂ ਦੇ ਰੋਗਾਂ ਨੂੰ ਬੜ੍ਹਾਵਾ ਦਿੰਦਾ ਹੈ। ਹਾਲਾਂਕਿ ਹਾਲੇ ਇਸ ਦਾ ਕੋਈ ਵਿਗਿਆਨੀ ਸਬੂਤ ਨਹੀਂ ਆਇਆ ਹੈ ਪਰ ਹੋਰ ਕਾਰਕਾਂ ’ਤੇ ਧਿਆਨ ਦਿੱਤਾ ਜਾਵੇ ਤਾਂ ਇਹ ਵੀ ਫਰਟੀਲਿਟੀ ਪ੍ਰਭਾਵਿਤ ਕਰਨ ਦਾ ਇਕ ਕਾਰਨ ਹੈ। ਪ੍ਰਜਣਨ ’ਤੇ ਪ੍ਰਭਾਵ ਕਾਰਨ ਗਰਭਪਾਤ ਦਾ ਖਤਰਾ ਵਧ ਰਿਹਾ ਹੈ।
4 ਤੋਂ 5 ਕੇਸ ਆਏ ਸਾਹਮਣੇ
ਉਥੇ ਹੀ ਡਾਕਟਰ ਨੀਰੂ ਠਕਰਾਲ ਨੇ ਦੱਸਿਆ ਕਿ ਸਪਰਮ ਦੀ ਕੁਆਲਿਟੀ ਅਤੇ ਔਰਤਾਂ ’ਚ ਅਾਂਡੇ ਦੀ ਕਮੀ ਆ ਜਾਂਦੀ ਹੈ। ਇਸ ਮਹੀਨੇ ਹੁਣ ਤੱਕ 4 ਤੋਂ 5 ਮਰੀਜ਼ ਅਜਿਹੇ ਪਹੁੰਚੇ ਚੁੱਕੇ ਹਨ ਜੋ ਇਸ ਤਰ੍ਹਾਂ ਦੀ ਸਮੱਸਿਆ ਤੋਂ ਪੀੜਤ ਪਾਏ ਗਏ। ਗਰਭ ਧਾਰਨ ਕਰਨ ਲਈ ਜੋੜਿਅਾਂ ’ਚ ਏ. ਐੱਮ. ਐੱਸ. ਲੈਵਲ 2 ਤੋਂ 4 ਹੋਣਾ ਚਾਹੀਦਾ ਹੈ ਪਰ ਇਨ੍ਹੀਂ ਦਿਨੀਂ ਬਹੁਤ ਸਾਰੇ ਜੋੜਿਅਾਂ ’ਚ ਇਹ ਲੈਵਲ 1 ਤੋਂ ਘੱਟ ਹੋ ਚੁੱਕਾ ਹੈ।
ਡਾਈਟ ’ਚ ਕਰੋ ਬਦਲਾਅ
ਡਾ. ਠਕਰਾਲ ਨੇ ਦੱਸਿਆ ਕਿ ਪ੍ਰਦੂਸ਼ਣ ਤੋਂ ਬਚਣ ਦਾ ਕੋੋਈ ਬਦਲ ਨਹੀਂ ਹੈ ਪਰ ਡਾਈਟ ’ਚ ਬਦਲਾਅ ਕਰਕੇ ਫਰਟੀਲਿਟੀ ਨੂੰ ਵਧਾਇਆ ਜਾ ਸਕਦਾ ਹੈ। ਇਸ ਕਾਰਨ ਫਰਟੀਲਿਟੀ ਗੁਆ ਚੁੱਕੇ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਐਂਟੀਆਕਸੀਡੈਂਟ ਦਿੱਤਾ ਜਾਂਦਾ ਹੈ। ਗਰਭ ਧਾਰਨ ਕਰਨ ਲਈ ਹਰੀਅਾਂ ਪੱਤੇਦਾਰ ਸਬਜ਼ੀਅਾਂ ਦਾ ਸੇਵਨ, ਵਿਸ਼ੇਸ਼ ਕਰਕੇ ਪਾਲਕ ਪ੍ਰਜਣਨ ਅੰਗਾਂ ਲਈ ਵਰਦਾਨ ਮੰਨੀ ਜਾਂਦੀ ਹੈ। ਇਸ ’ਚ ਮੌਜੂਦ ਆਇਰਨ ਅਤੇ ਫੋਲਿਕ ਐਸਿਡ ਤੇ ਐਂਟੀਆਕਸੀਡੈਂਟ ਕਾਫੀ ਲਾਭਦਾਇਕ ਹੁੰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਪਾਣੀ ਰਾਹੀਂ ਸਪਰਮ ਆਸਾਨੀ ਨਾਲ ਸਰਵਿਕਸ ਤੱਕ ਪਹੁੰਚਦੇ ਹਨ। ਵਿਟਾਮਿਨ ਸੀ ਵਾਲੇ ਫਲ ਜਿਵੇਂ ਸੰਤਰਾ, ਕੀਵੀ ਅਤੇ ਸਟ੍ਰਾਬੇਰੀ ਕਾਫੀ ਮਦਦਗਾਰ ਹੁੰਦਾ ਹੈ। ਗਰਭ ਧਾਰਨ ਦੀ ਇੱਛਾ ਵਾਲੇ ਜੋੜਿਅਾਂ ਨੂੰ ਪੈਕ, ਪ੍ਰਿਜਰਵ ਅਤੇ ਕੈਮੀਕਲ ਭਰਪੂਰ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਜੰਮੂ-ਕਸ਼ਮੀਰ : ਪੰਚਾਇਤੀ ਚੋਣਾਂ ’ਚ ਰੁਕਾਵਟ ਪਾਉਣ ਦੀ ਸਾਜ਼ਿਸ਼ ਅਸਫਲ, 3 ਅੱਤਵਾਦੀ ਢੇਰ
NEXT STORY