ਭੋਪਾਲ— ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਕੋਰੋਨਾ ਵਾਇਰਸ ਤੋਂ ਬਚਣ ਦੇ ਅਜੀਬੋ-ਗਰੀਬ ਉਪਾਅ ਸੁਝਾਇਆ ਹੈ। ਪ੍ਰਗਿਆ ਨੇ ਕਿਹਾ ਕਿ ਗਊ ਮੂਤਰ ਨਾਲ ਕੋਰੋਨਾ ਤੋਂ ਪੀੜਤ ਫੇਫ਼ੜਿਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਪ੍ਰਗਿਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਖ਼ੁਦ ਰੋਜ਼ ਗਊ ਮੂਤਰ ਪੀਂਦੀ ਹੈ, ਇਸ ਲਈ ਉਹ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹੋਈ ਹੈ।
ਪ੍ਰਗਿਆ ਨੇ ਕਿਹਾ ਕਿ ਜੇਕਰ ਤੁਸੀਂ ਰੋਜ਼ਾਨਾ ਗਊ ਮੂਤਰ ਪੀਂਦੇ ਹੋ ਤਾਂ ਇਹ ਫੇਫ਼ੜਿਆਂ ਦੇ ਇਨਫੈਕਸ਼ਨ ਨੂੰ ਠੀਕ ਕਰਦਾ ਹੈ। ਮੈਨੂੰ ਬਹੁਤ ਦਰਦ ਹੁੰਦਾ ਹੈ ਪਰ ਮੈਂ ਹਰ ਦਿਨ ਗਊ ਮੂਤਰ ਪੀਂਦੀ ਹਾਂ, ਇਸ ਲਈ ਹੁਣ ਮੈਨੂੰ ਕੋਰੋਨਾ ਵਾਇਰਸ ਦੀ ਕੋਈ ਵੀ ਦਵਾਈ ਲੈਣ ਦੀ ਜ਼ਰਰੂਤ ਨਹੀਂ ਹੈ। ਭਗਵੇ ਕੱਪੜੇ ਪਹਿਨਣ ਵਾਲੀ ਅਤੇ ਖ਼ੁਦ ਨੂੰ ਸੰਤ ਆਖਣ ਵਾਲੀ ਸੰਸਦ ਮੈਂਬਰ ਪ੍ਰਗਿਆ ਦਾ ਕਹਿਣਾ ਹੈ ਕਿ ਗਊ ਮੂਤਰ ਜਵੀਨ ਰੱਖਿਅਕ ਹੈ। ਮੈਂ ਗਊ ਮੂਤਰ ਦਾ ਸੇਵਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਹਾਂ। ਪ੍ਰਾਰਥਨਾ ਵਿਚ ਕਹਿੰਦੀ ਹਾਂ ਕਿ ਤੁਸੀਂ ਮੇਰੇ ਲਈ ਅੰਮਿ੍ਰਤ ਦੇ ਬਰਾਬਰ ਹੋ, ਮੈਂ ਤੁਹਾਨੂੰ ਪੀ ਰਹੀ ਹਾਂ।
ਦੱਸ ਦੇਈਏ ਕਿ ਪ੍ਰਗਿਆ ਗਊ ਮੂਤਰ ਅਤੇ ਕੁਝ ਹੋਰ ਗਊ ਉਤਪਾਦਾਂ ਤੋਂ ਕੈਂਸਰ ਦੂਰ ਕਰਨ ਦਾ ਦਾਅਵਾ ਕਰ ਚੁੱਕੀ ਹੈ। ਦੋ ਸਾਲ ਪਹਿਲਾਂ ਪ੍ਰਗਿਆ ਨੇ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਗਊ ਮੂਤਰ ਅਤੇ ਕੁਝ ਹੋਰ ਗਊ ਉਤਪਾਦਾਂ ਦੇ ਸੇਵਨ ਨਾਲ ਉਨ੍ਹਾਂ ਨੇ ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਮਾਤ ਦੇ ਦਿੱਤੀ ਹੈ। ਪ੍ਰਗਿਆ ਠਾਕੁਰ ਨੇ ਦਸੰਬਰ 2020 ਵਿਚ ਕੋਰੋਨਾ ਵਰਗੇ ਲੱਛਣਾਂ ਮਗਰੋਂ ਦਿੱਲੀ ਦੇ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਸੀ। ਓਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਗਊ ਮੂਤਰ ਜਾਂ ਗੋਹਾ ਕੋਰੋਨਾ ਦੀ ਰੋਕਥਾਮ ਜਾਂ ਇਸ ਦੇ ਇਲਾਜ ਵਿਚ ਮਦਦ ਕਰਦਾ ਹੋਵੇ।
ਟੀਕਾ ਬਣਾਉਣ ਲਈ ਹੋਰ ਦਵਾਈ ਕੰਪਨੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਮਨਜ਼ੂਰੀ: ਗਡਕਰੀ
NEXT STORY