ਨਵੀਂ ਦਿੱਲੀ- ਪ੍ਰਧਾਨ ਮੰਤਰੀ ਦੀ ਦੱਖਣ ਤੋਂ ਚੋਣ ਲੜਨ ਦੀ ਯੋਜਨਾ ਦੇ ਕਈ ਕਾਰਨ ਹਨ। ਉਨ੍ਹਾਂ ਪ੍ਰਮੁੱਖ ਕਾਰਨਾਂ ਵਿਚੋਂ ਇਕ ਇਹ ਹੈ ਕਿ ਤਾਮਿਲਨਾਡੂ ਵਿਚ ਭਾਜਪਾ ਤੇਜ਼ੀ ਨਾਲ ਵਿਸਤਾਰ ਕਰ ਸਕਦੀ ਹੈ। ਦੂਜੇ ਪਾਸੇ ਕੇਰਲ, ਆਂਧਰਾ, ਤੇਲੰਗਾਨਾ ਅਤੇ ਪੁਡੂਚੇਰੀ ਵਿਚ ਵੀ ਪਾਰਟੀ ਦਾ ਆਪਣਾ ਆਧਾਰ ਮਜ਼ਬੂਤ ਕਰ ਸਕਦੀ ਹੈ।
ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਪੀ.ਐੱਮ. ਮੋਦੀ 5 ਸੂਬਿਆਂ ਵਿਚੋਂ ਕਿਸੇ ਇਕ ਤੋਂ ਵੀ ਚੋਣ ਲੜਦੇ ਹਨ, ਤਾਂ ਇਹ ਪਾਰਟੀ ਅਤੇ ਖੇਤਰ ਭਰ ਦੇ ਵੋਟਰਾਂ ਨੂੰ ਉਤਸ਼ਾਹਿਤ ਕਰੇਗਾ। 2014 ਵਿਚ ਮੋਦੀ ਨੇ ਗੁਜਰਾਤ ਦੀ ਸੁਰੱਖਿਅਤ ਸੀਟ ਦੀ ਬਜਾਇ ਵਾਰਾਣਸੀ ਸੀਟ ਨੂੰ ਚੁਣਿਆ ਸੀ, ਜੋ ਉਨ੍ਹਾਂ ਲਈ ਬਿਲਕੁਲ ਨਵੀਂ ਸੀ। ਇਸ ਕਦਮ ਨਾਲ ਪਾਰਟੀ ਨੇ ਯੂ. ਪੀ. ਤੋਂ ਰਿਕਾਰਡ ਗਿਣਤੀ ਵਿਚ ਲੋਕ ਸਭਾ ਸੀਟਾਂ ਜਿੱਤੀਆਂ।
ਪੀ.ਐੱਮ. ਮੋਦੀ ਦਾ ਤਾਮਿਲਨਾਡੂ ਵਿਚ ਵਾਰ-ਵਾਰ ਜਾਣਾ, ਸੂਬੇ ਦੇ ਵਿਕਾਸ ਲਈ ਪੈਸਾ ਦੇਣਾ ਅਤੇ ਕਾਂਸ਼ੀ ਵਿਚ ਤਮਿਲ ਸੰਗਮ ਦਾ ਪ੍ਰਚਾਰ ਕਰਨਾ ਸੰਕੇਤ ਦਿੰਦਾ ਹੈ ਕਿ ਕੀ ਕੁਝ ਚੱਲ ਰਿਹਾ ਹੈ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਇਹ ਸਿਰਫ ਅਟਕਲਾਂ ਹਨ ਕਿਉਂਕਿ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋ ਸਕਦਾ ਕਿ ਪੀ. ਐੱਮ. ਦੇ ਦਿਮਾਗ ਵਿਚ ਕੀ ਚੱਲ ਰਿਹਾ ਹੈ, ਕਿਉਂਕਿ ਇਕ ਗੱਲ ਸਪਸ਼ਟ ਹੈ; ਮੋਦੀ 2 ਸੀਟਾਂ ਤੋਂ ਚੋਣਾਂ ਨਹੀਂ ਲੜਨਗੇ ਇਸ ਲਈ ਇਸ ਤਰ੍ਹਾਂ ਦੇ ਪ੍ਰਯੋਗ ਦੀਆਂ ਸੰਭਾਵਨਾਵਾਂ ਜ਼ਿਆਦਾ ਨਹੀਂ ਦਿਸਦੀਆਂ।
ਦੂਜੇ ਪਾਸੇ, ‘ਇੰਡੀਆ’ ਦੇ ਸਹਿਯੋਗੀ ਵੀ ਵਾਰਾਣਸੀ ਤੋਂ ਮੋਦੀ ਖਿਲਾਫ ਇਕ ਸਾਂਝਾ ਉਮੀਦਵਾਰ ਖੜ੍ਹੇ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਸ ਪ੍ਰਸਤਾਵ ’ਤੇ ‘ਇੰਡੀਆ’ ਦੇ ਸਹਿਯੋਗੀਆਂ ਦੀ ਬੈਠਕ ’ਚ ਵੀ ਚਰਚਾ ਕੀਤੀ ਗਈ। 2019 ਵਿਚ ਅਜਿਹਾ ਚਰਚਾ ਸੀ ਕਿ ਕਾਂਗਰਸੀ ਨੇਤਰੀ ਪ੍ਰਿਯੰਕਾ ਗਾਂਧੀ ਵਢੇਰਾ ਵਾਰਾਣਸੀ ਤੋਂ ਚੋਣ ਲੜ ਸਕਦੀ ਹੈ। ਹਾਲਾਂਕਿ ਕਾਂਗਰਸ ਨੇ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਨੇ ਸ਼ਾਲਿਨੀ ਯਾਦਵ ਨੂੰ ਮੈਦਾਨ ’ਚ ਉਤਾਰਿਆ ਸੀ। ਮੋਦੀ ਨੇ 60 ਫੀਸਦੀ ਤੋਂ ਵੱਧ ਵੋਟਾਂ ਹਾਸਲ ਕਰ ਕੇ ਚੋਣਾਂ ਜਿੱਤੀਆਂ ਸਨ ਪਰ ਇਸ ਵਾਰ ਇਹ ਸਪੱਸ਼ਟ ਹੈ ਕਿ ਗੱਠਜੋੜ ਮੋਦੀ ਖਿਲਾਫ ਸਾਂਝਾ ਉਮੀਦਵਾਰ ਖੜ੍ਹਾ ਕਰੇਗਾ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਯੂ. ਪੀ. ਤੋਂ ਚੋਣਾਂ ਲੜਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਉਨ੍ਹਾਂ ਵਾਰਾਣਸੀ ’ਚ ਰੈਲੀ ਕਰਨ ਦਾ ਐਲਾਨ ਕੀਤਾ ਸੀ ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਚੇਨਈ-ਹੈਦਰਾਬਾਦ ਚਾਰਮੀਨਾਰ ਐਕਸਪ੍ਰੈੱਸ ਦੇ 3 ਡੱਬੇ ਪਟੜੀ ਤੋਂ ਉਤਰੇ
NEXT STORY