ਨਵੀਂ ਦਿੱਲੀ— ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਰਾਜਸਥਾਨ ਦੇ ਰਾਮਗੜ੍ਹ ਤੋਂ ਬੀ.ਜੇ.ਪੀ. ਦੇ ਵਿਧਾਇਕ ਗਿਆਨਦੇਵ ਅਹੂਜਾ ਨੇ ਇਸ ਵਾਰ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਾਤੀ 'ਤੇ ਸਵਾਲ ਉਠਾਉਂਦੇ ਹੋਏ ਬਿਆਨ ਦਿੱਤਾ ਹੈ।
https://twitter.com/ANI/status/1028088553048170497
ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨਦੇਵ ਆਹੂਜਾ ਨੇ ਕਿਹਾ, ਜਵਾਹਰ ਲਾਲ ਨਹਿਰੂ ਪੰਡਿਤ ਨਹੀਂ ਸੀ। ਸੂਰ ਅਤੇ ਗਾਂ ਦਾ ਮਾਸ ਖਾਣ ਵਾਲਾ ਪੰਡਿਤ ਕਿਵੇਂ ਹੋ ਸਕਦਾ ਹੈ। ਗਾਂ ਨਾਲ ਹਿੰਦੂਆਂ ਦੀ ਆਸਥਾ ਜੁੜੀ ਹੈ ਤਾਂ ਸੂਰ ਤੋਂ ਮੁਸਲਿਮ ਪਰਹੇਜ਼ ਕਰਦੇ ਹਨ। ਜਵਾਹਰ ਲਾਲ ਨਹਿਰੂ ਗਾਂ ਅਤੇ ਸੂਰ ਦੋਹਾਂ ਦਾ ਮਾਸ ਖਾਂਦੇ ਸੀ। ਕਾਂਗਰਸ ਨੇ ਉਨ੍ਹਾਂ ਦੇ ਨਾਂ ਨਾਲ ਪੰਡਿਤ ਜੋੜ ਕੇ ਬ੍ਰਾਹਮਣਾਂ ਨੂੰ ਪਾਰਟੀ ਨਾਲ ਜੋੜਿਆ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇਸ ਦੇ ਨਾਲ ਹੀ ਅਹੂਜਾ ਨੇ ਕਾਂਗਰਸ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦਾ ਦਲਿਤ ਕਾਰਡ ਨਹੀਂ ਚਲਣ ਵਾਲਾ ਹੈ ਕਿਉਂਕਿ ਕਾਂਗਰਸ ਦੀ ਪੋਲ ਖੁਲ੍ਹ ਚੁਕੀ ਹੈ। ਦਲਿਤ ਵੀ ਕਾਂਗਰਸ ਦਾ ਸਾਥ ਛੱਡ ਚੁਕੇ ਹਨ। ਅਹੂਜਾ ਨੇ ਕਿਹਾ ਕਿ ਜਾਤੀਵਾਦ ਦਾ ਝੰਡਾ ਕਾਂਗਰਸ ਤੋਂ ਜ਼ਿਆਦਾ ਮਾਇਆਵਤੀ, ਅਖਿਲੇਸ਼ ਯਾਦਵ ਅਤੇ ਡੀ.ਐੱਮ. ਕੇ ਲੈ ਰਹੀ ਹੈ। ਅਹੂਜਾ ਨੇ ਕਿਹਾ ਕਿ ਅਗਲੀਆਂ ਚੋਣਾਂ 'ਚ ਕਾਂਗਰਸ ਦੇ ਖਾਤੇ 'ਚ ਓਨ੍ਹੀਆਂ ਸੀਟਾਂ ਵੀ ਨਹੀਂ ਆਉਣਗੀਆਂ ਜਿੰਨ੍ਹੀਆਂ ਪਿਛਲੀਆਂ ਚੋਣਾਂ 'ਚ ਆਈਆਂ ਸੀ।
ਰਾਜੀਵ ਗਾਂਧੀ ਹੱਤਿਆ ਕਾਂਡ ਦੇ ਦੋਸ਼ੀਆਂ ਦੀ ਰਿਹਾਈ 'ਖਤਰਨਾਕ ਪ੍ਰੰਪਰਾ' ਦੀ ਸ਼ੁਰੂਆਤ ਹੋਵੇਗੀ
NEXT STORY